ਏਸ਼ੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ 12 ਜਨਵਰੀ ਤੋਂ

AFC Asian Cup 2023

68 ਸਾਲਾਂ ’ਚ ਇੱਕ ਵੀ ਖਿਤਾਬ ਨਹੀਂ ਜਿੱਤ ਸਕਿਆ ਹੈ ਭਾਰਤ | AFC Asian Cup 2023

  • ਪਹਿਲਾ ਮੁਕਾਬਲਾ ਅਸਟਰੇਲੀਆ ਨਾਲ

ਕਤਰ (ਏਜੰਸੀ)। ਏਸ਼ੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ਏਐਫਸੀ ਏਸ਼ੀਅਨ ਕੱਪ ਦੋ ਦਿਨਾਂ ਬਾਅਦ ਕਤਰ ’ਚ ਸ਼ੁਰੂ ਹੋ ਰਿਹਾ ਹੈ। ਭਾਰਤ ਦਾ ਪਹਿਲਾ ਮੁਕਾਬਲਾ 2015 ਦੀ ਚੈਂਪੀਅਨ ਅਸਟਰੇਲੀਆ ਨਾਲ ਹੋਵੇਗਾ। ਪਹਿਲੀ ਵਾਰ ਭਾਰਤੀ ਟੀਮ ਨੇ ਲਗਾਤਾਰ ਦੋ ਸੈਸ਼ਨਾਂ ਲਈ ਕੁਆਲੀਫਾਈ ਕੀਤਾ ਹੈ। ਬਲੂ ਟਾਈਗਰਜ ਦੇ ਨਾਂਅ ਨਾਲ ਮਸ਼ਹੂਰ ਭਾਰਤੀ ਟੀਮ ਨੂੰ ਅਸਟਰੇਲੀਆ, ਉਜਬੇਕਿਸਤਾਨ ਅਤੇ ਸੀਰੀਆ ਨਾਲ ਗਰੁੱਪ ਬੀ ’ਚ ਰੱਖਿਆ ਗਿਆ ਹੈ। ਭਾਰਤ 5ਵੀਂ ਵਾਰ ਏਸ਼ੀਆਈ ਕੱਪ ਖੇਡ ਰਿਹਾ ਹੈ।

ਇਹ ਵੀ ਪੜ੍ਹੋ : ਜੀਕੇਯੂ ਦੇ ਮੁੱਕੇਬਾਜ਼ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮੇ ’ਤੇ ਮਾਰਿਆ ਪੰਚ

ਟੀਮ ਨੂੰ ਏਸ਼ੀਆ ਦੀਆਂ ਟਾਪ-24 ਟੀਮਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਮੌਜ਼ੂਦਾ ਸਮੇਂ ’ਚ, ਭਾਰਤੀ ਫੁੱਟਬਾਲ ਟੀਮ ਅੰਤਰਰਾਸ਼ਟਰੀ ਬ੍ਰੇਕ (ਅੰਤਰਰਾਸ਼ਟਰੀ ਮੈਚ ਖੇਡਣ) ’ਤੇ ਹੈ। ਭਾਰਤੀ ਟੀਮ 68 ਸਾਲਾਂ ਤੋਂ ਇਸ ਟੂਰਨਾਮੈਂਟ ’ਚ ਖੇਡ ਰਹੀ ਹੈ ਪਰ ਅੱਜ ਤੱਕ ਚੈਂਪੀਅਨ ਨਹੀਂ ਬਣ ਸਕੀ। ਇਸ ਟੂਰਨਾਮੈਂਟ ’ਚ ਭਾਰਤੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ 1964 ’ਚ ਆਇਆ ਸੀ। ਉਦੋਂ ਟੀਮ ਦੂਜੇ ਸਥਾਨ ’ਤੇ ਸੀ। ਉਸ ਸਮੇਂ ਇਜਰਾਈਲ ਚੈਂਪੀਅਨ ਬਣਿਆ ਸੀ। (AFC Asian Cup 2023)

ਕਿਉਂ ਖਾਸ ਹੈ ਏਸ਼ੀਆਨ ਕੱਪ? | AFC Asian Cup 2023

ਜਿਵੇਂ ਯੂਰੋ ਕੱਪ ਯੂਰਪ ਦਾ ਚੋਟੀ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਅਤੇ ਲਾਤੀਨੀ ਅਮਰੀਕਾ ਦਾ ਕੋਪਾ ਅਮਰੀਕਾ ਹੈ, ਉਸੇ ਤਰ੍ਹਾਂ ਏਸ਼ੀਅਨ ਕੱਪ ਫੁੱਟਬਾਲ ਏਸ਼ੀਆ ਮਹਾਂਦੀਪ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ਹੈ। ਇਸ ਟੂਰਨਾਮੈਂਟ ’ਚ ਏਸ਼ੀਆ ਭਰ ਦੀਆਂ ਚੋਟੀ ਦੀਆਂ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੂਰਨਾਮੈਂਟ ਹਰ 4 ਸਾਲਾਂ ਬਾਅਦ ਕਰਵਾਇਆ ਜਾਂਦਾ ਹੈ ਅਤੇ 1956 (68 ਸਾਲਾਂ ਤੋਂ) ਤੋਂ ਖੇਡਿਆ ਜਾਂਦਾ ਹੈ। ਇਹ ਟੂਰਨਾਮੈਂਟ ਦਾ 18ਵਾਂ ਐਡੀਸ਼ਨ ਹੈ। (AFC Asian Cup 2023)