‘ਰੰਗਲਾ ਪੰਜਾਬ’ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ

Rangla Punjab

ਕਲਚਰ ਮੇਲੇ ਵੀ ਜਾਣਗੇ ਠੇਕੇਦਾਰਾਂ ਕੋਲ | Rangla Punjab

  • ਪੰਜਾਬ ਵਿੱਚ ਕਈ ਇਤਿਹਾਸਕ ਥਾਵਾਂ ਨੂੰ ਲਿਆਇਆ ਜਾਵੇਗਾ ਠੇਕੇਦਾਰੀ ਸਿਸਟਮ ਵਿੱਚ | Rangla Punjab
  • ਸੈਰ ਸਪਾਟਾ ਵਿਭਾਗ ਵੱਲੋਂ ਮੰਗੇ ਗਏ ਓਪਨ ਟੈਂਡਰ, ਵਿਭਾਗ ਦੇ ਹਰ ਪ੍ਰੋਗਰਾਮ ਨੂੰ ਕਰਵਾਉਣਗੇ ਠੇਕੇਦਾਰ
  • ਪਟਿਆਲਾ ਤੋਂ ਲੈ ਕੇ ਬਠਿੰਡਾ ਤੱਕ ਹੋਣ ਵਾਲੇ ਮੇਲੇ ਤੱਕ ਕਰਵਾਉਣ ਦਾ ਜਿੰਮਾ ਹੋਵੇਗਾ ਠੇਕੇਦਾਰਾਂ ਕੋਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਲਦ ਹੀ ‘ਰੰਗਲਾ ਪੰਜਾਬ’ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸਕ ਸੱਭਿਆਚਾਰਕ ਮੇਲੇ ਤੋਂ ਲੈ ਕੇ ਮਾਘੀ ਤੇ ਬਸੰਤ ਮੇਲੇੇ ਸਣੇ ਹੀ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਵਿਖੇ 26 ਦਸੰਬਰ ਤੋਂ 28 ਦਸੰਬਰ ਤੱਕ ਹੋਣ ਵਾਲੇ ਧਾਰਮਿਕ ਪ੍ਰੋਗਰਾਮ ਨੂੰ ਵੀ ਠੇਕੇਦਾਰੀ ਸਿਸਟਮ ਵਿੱਚ ਲਿਆ ਕੇ ਠੇਕੇਦਾਰਾਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਧਾਰਮਿਕ ਪ੍ਰੋਗਰਾਮ ਅਤੇ ਮੇਲੇ ਸਣੇ ਕੁੱਲ 23 ਪ੍ਰੋਗਰਾਮਾਂ ਨੂੰ ਕਰਵਾਉਣ ਲਈ ਓਪਟ ਟੈਂਡਰ ਦੀ ਮੰਗ ਕੀਤੀ ਗਈ ਹੈ ਤਾਂਕਿ ਪੰਜਾਬ ਦੇ ਇਨ੍ਹਾਂ ਇਤਿਹਾਸਕ ਪ੍ਰੋਗਰਾਮਾਂ ਤੇ ਸਮਾਗਮਾਂ ਨੂੰ ਠੇਕੇਦਾਰਾਂ ਦੇ ਹਵਾਲੇ ਕੀਤਾ ਜਾ ਸਕੇ। ਇਸ ਨਾਲ ਹੀ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਦੀ ਬੈ੍ਰਂਡਿੰਗ ਤੇ ਪ੍ਰੋਮੋਸ਼ਨ ਲਈ ਵੀ ਠੇਕੇਦਾਰਾਂ ਨੂੰ ਸੱਦਾ ਦਿੱਤਾ ਗਿਆ ਹੈ। (Rangla Punjab)

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ 48 ਲੱਖ ਰੁਪਏ ਦੀ ਰਾਸ਼ੀ ਜਾਰੀ, ਚੈਕ ਕਰੋ ਆਪਣੇ ਖਾਤੇ

ਜਿਸ ਤੋਂ ਸਾਫ ਹੈ ਕਿ ਆਉਣ ਵਾਲੇ ਅਗਲੇ ਕੁਝ ਦਿਨਾਂ ਵਿੱਚ ਹੀ ਦੇਸ਼ ਦੀਆਂ ਕਈ ਵੱਡੀ ਕੰਪਨੀਆਂ ਪੰਜਾਬ ਵਿੱਚ ਇਹ ਇਤਿਹਾਸਕ ਪ੍ਰੋਗਰਾਮ ਤੇ ਮੇਲੇ ਆਪਣੇ ਢੰਗ ਨਾਲ ਕਰਵਾਉਂਦੇ ਨਜ਼ਰ ਆਉਣਗੇ। ਇਸ ਵਿੱਚ ਪੰਜਾਬ ਦਾ ਰੰਗਲਾ ਪੰਜਾਬ ਵੀ ਸ਼ਾਮਲ ਹੈ, ਜਿਸ ਦੀ ਪ੍ਰੋਮੋਸ਼ਨ ਲਈ ਹੀ ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਕਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ ਪੰਜਾਬ ਦੀ ਧਰਤੀ ਇਤਿਹਾਸਕ ਹੋਣ ਦੇ ਨਾਲ ਹੀ ਪੰਜਾਬ ਵਿੱਚ ਕਈ ਮਹਾਨ ਹਸਤੀਆਂ ਤੇ ਧਾਰਮਿਕ ਸਮਾਗਮ ਤੇ ਮੇਲੇ ਕਰਵਾਏ ਜਾਂਦੇ ਹਨ। ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਇਹ ਸਾਰੇ ਪ੍ਰੋਗਰਾਮ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਹੀ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਸਾਰਾ ਕੰਟਰੋਲ ਪੰਜਾਬ ਸਰਕਾਰ ਤੇ ਸੈਰ ਸਪਾਟਾ ਵਿਭਾਗ ਕੋਲ ਹੀ ਰਹਿੰਦਾ ਹੈ। ਇਨ੍ਹਾਂ ਸਮਾਗਮਾਂ ਤੇ ਮੇਲੇ ਵਿੱਚੋਂ ਪੰਜਾਬ ਸਰਕਾਰ ਆਪਣੇ ਸੂਬੇ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਦਿਖਾਉਣ ਦੀ ਕੋਸ਼ਸ਼ ਕੀਤੀ ਜਾਂਦੀ ਰਹੀ ਹੈ। (Rangla Punjab)

ਕਦੇ ਵੀ ਇਨ੍ਹਾਂ ਰਾਹੀਂ ਪੈਸਾ ਕਮਾਉਣ ਜਾਂ ਫਿਰ ਪ੍ਰਾਈਵੇਟ ਤਰੀਕੇ ਨਾਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਇਤਿਹਾਸ ਤੇ ਮੇਲੇ ਪ੍ਰਤੀ ਆਪਣੀ ਭਾਵਨਾ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ ਪਰ ਹੁਣ ਸੈਰ ਸਪਾਟਾ ਵਿਭਾਗ ਵੱਲੋਂ ਪੰਜਾਬ ਦੇ ਕੁਝ ਇਤਿਹਾਸਕ ਸਮਾਗਮ ਤੇ ਵੱਡੇ ਮੇਲਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਲਈ ਗਈ ਹੈ। ਸੈਰ ਸਪਾਟਾ ਵਿਭਾਗ ਵੱਲੋਂ ਓਪਨ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਾਫ਼ ਤੌਰ ’ਤੇ ਇਨ੍ਹਾਂ ਇਤਿਹਾਸ ਸਮਾਗਮ ਤੇ ਮੇਲੇ ਦੇ ਜ਼ਿਕਰ ਦੇ ਨਾਲ ਹੀ ਰੰਗਲਾ ਪੰਜਾਬ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਦੇਸ਼ ਦੀ ਕਈ ਨਾਮੀ ਕੰਪਨੀਆਂ ਤੇ ਠੇਕੇਦਾਰਾਂ ਤੋਂ ਟੈਂਡਰ ਦੀ ਮੰਗ ਕੀਤੀ ਗਈ ਹੈ। ਇਸ ਟੈਂਡਰ ਸਿਸਟਮ ਰਾਹੀਂ ਅਗਲੇ ਕੁਝ ਹਫ਼ਤੇ ਵਿੱਚ ਪੰਜਾਬ ਦੇ ਸਾਰੇ ਮੇਲੇੇ ਤੇ ਸੈਰ ਸਪਾਟਾ ਵਿਭਾਗ ਦਾ ਬੈ੍ਰਂਡਿੰਗ ਤੇ ਪ੍ਰੋਮੋਸ਼ਨ ਦੀ ਕੰਮ ਵੀ ਪ੍ਰਾਈਵੇਟ ਹੱਥਾਂ ਵਿੱਚ ਚਲਾ ਜਾਵੇਗਾ। (Rangla Punjab)

ਇਨ੍ਹਾਂ ਇਤਿਹਾਸਕ ਸਮਾਗਮਾਂ ਤੇ ਮੇਲਿਆਂ ਨੂੰ ਦਿੱਤਾ ਜਾਵੇਗਾ ਪ੍ਰਾਈਵੇਟ ਹੱਥਾਂ ’ਚ

  • ਮਾਘੀ ਫੈਸਟੀਵਲ ਸ੍ਰੀ ਮੁਕਤਸਰ ਸਾਹਿਬ
  • ਦਿਲ ਪੰਜਾਬੀ ਮੇਗਾ ਫੈਸਟ ਅੰਮ੍ਰਿਤਸਰ
  • ਬਸੰਤ ਫੈਸਟੀਵਲ ਫਿਰੋਜ਼ਪੁਰ
  • ਕਪੂਰਥਲਾ ਹੈਰੀਟੇਜ ਫੈਸਟੀਵਲ ਕਪੂਰਥਲਾ
  • ਕਿੱਲਾ ਰਾਏਪੁਰ ਦਿਹਾਤੀ ਓਲੰਪਿਕ ਲੁਧਿਆਣਾ
  • ਬਠਿੰਡਾ ਵਿਰਾਸਤੀ ਮੇਲਾ ਤਲਵੰਡੀ ਸਾਬੋ
  • ਹੋਲਾ ਮੁਹੱਲਾ ਤੇ ਨਿਹੰਗ ਓਲੰਪਿਕ, ਸ਼੍ਰੀ ਆਨੰਦਪੁਰ ਸਾਹਿਬ
  • ਤੀਆਂ ਦਾ ਮੇਲਾ ਸੰਗਰੂਰ
  • ਬਾਬਾ ਸੇਖ ਫਰੀਦ ਆਗਮਨ ਫਰੀਦਕੋਟ
  • ਇਨਕਲਾਬ ਫੈਸਟੀਵਲ ਐੱਸਬੀਅੱੈਸ ਨਗਰ
  • ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ ਗੁਰਦਾਸਪੁਰ
  • ਮਿਲਟਰੀ ਫੈਸਟੀਵਲ ਚੰਡੀਗੜ੍ਹ
  • ਸੂਫੀ ਫੈਸਟੀਵਲ ਮਲੇਰਕੋਟਲਾ
  • ਸਾਹਿਬਜ਼ਾਦਿਆਂ ਦੀ ਯਾਦ ਦਾ ਸਮਾਗਮ ਫਤਹਿਗੜ੍ਹ ਸਾਹਿਬ

ਇਸ ਤੋਂ ਇਲਾਵਾ ਕੁੱਲ 23 ਪ੍ਰੋਗਰਾਮਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।