ਮਸ਼ਹੂਰ ਸੰਗੀਤਕਾਰ ਉਸਤਾਦ ਰਾਸ਼ਿਦ ਖਾਨ ਦਾ ਦੇਹਾਂਤ

Ustad Rashid Khan

ਕੈਂਸਰ ਦੀ ਬਿਮਾਰੀ ਨਾਲ ਪੀਤੜ ਸਨ ਰਾਸ਼ਿਦ ਖਾਨ | Ustad Rashid Khan

  • ਸੰਗੀਤ ਜਗਤ ’ਚ ਸੋਗ ਦੀ ਲਹਿਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਸ਼ਹੂਰ ਸੰਗੀਤਕਾਰ ਉਸਤਾਦ ਰਾਸ਼ਿਦ ਖਾਨ ਦਾ ਦੇਹਾਂਤ ਹੋ ਗਿਆ ਹੈ, ਉਹ ਕਾਫੀ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਇਸ ਮਸ਼ਹੂਰ ਸੰਗੀਤਕਾਰ ਦੇ ਦੇਹਾਂਤ ਨਾਲ ਪੂਰੇ ਸੰਗੀਤ ਜਗਤ ’ਚ ਸੋਗ ਦੀ ਲਹਿਰ ਫੈਲ ਗਈ ਹੈ। ਸੰਗੀਤਕਾਰ ਰਾਸ਼ਿਦ ਖਾਨ ਦਾ ਕਲੱਕਤਾ ਵਿਖੇ ਇੱਕ ਹਸਪਤਾਲ ’ਚ ਇਲਾਜ਼ ਵੀ ਚੱਲ ਰਿਹਾ ਸੀ। ਉਹ ਆਖਿਰੀ ਸਮੇਂ ’ਚ ਵੈਂਟੀਲੇਟਰ ’ਤੇ ਸਨ। ਉਨ੍ਹਾਂ ਨੇ 55 ਸਾਲ ਦੀ ਉਮਰ ’ਚ ਆਪਣਾ ਆਖਿਰੀ ਸਾਹ ਲਿਆ। ਦੱਸ ਦੇਈਏ ਕਿ ਸੰਗੀਤਕਾਰ ਨੂੰ ਪਿਛਲੇ ਮਹੀਨੇ ਸੇਰੇਬਲ ਅਟੈਕ ਆਇਆ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਬਿਗੜਦੀ ਚੱਲੀ ਗਈ। (Ustad Rashid Khan)

ਮੁੱਖ ਮੰਤਰੀ ਮਾਨ ਨੇ ਦਿੱਤੀਆਂ NRI ਦਿਵਸ ਦੀਆਂ ਵਧਾਈਆਂ

ਉਸਤਾਦ ਰਾਸ਼ਿਦ ਖਾਨ ਰਾਮਪੁਰ-ਸਹਿਸਵਾਲ ਘਰਾਣੇ ਤੋਂ ਤਾਲੁਕ ਰੱਖਦੇ ਸਨ। ਸ਼ੁਰੂ ’ਚ ਉਨ੍ਹਾਂ ਦਾ ਟਾਟਾ ਮੈਮੋਰਿਅਨ ਕੈਂਸਰ ਹਸਪਤਾਲ ’ਚ ਇਲਾਜ਼ ਚੱਲਿਆ, ਪਰ ਉਨ੍ਹਾਂ ਦੀ ਇੱਛਾ ਨੂੰ ਵੇਖਦੇ ਹੋਏ ਅੱਗੇ ਜਾ ਕੇ ਉਨ੍ਹਾਂ ਨੂੰ ਕੱਲਕਤਾ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ। 23 ਦਸੰਬਰ ਨੂੰ ਖਬਰਾਂ ਆਈਆਂ ਸਨ ਕਿ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਪਿਛਲੇ ਕਾਫੀ ਦਿਨਾਂ ਤੋਂ ਉਹ ਆਈਸੀਯੂ ’ਚ ਦਾਖਲ ਸਨ ਅਤੇ ਵੈਂਟੀਲੇਟਰ ’ਤੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਕਲਾਸੀਕਲ ਸੰਗੀਤ ਦੀ ਦੁਨੀਆਂ ’ਚ ਵੱਡਾ ਘਾਟਾ ਪਿਆ ਹੈ। (Ustad Rashid Khan)