ਲਾਸ ਏਂਜਲਸ। ਅਮਰੀਕਾ ਦੇ ਕੈਲਿਫੋਰਨੀਆ ’ਚ 35 ਵਾਹਨਾਂ ਦੀ ਟੱਕਰ ’ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਨੌ ਜਣੇ ਜਖ਼ਮੀ ਹੋ ਗਏ। ਇਸ ਹਾਦਸੇ ਦੇ ਕਾਰਨ ਕੇਰਨ ਕਾਊਂਟੀ ’ਚ ਦੱਢਣ ਵੱਲ ਜਾਣ ਵਾਲੇ ਕੌਮਾਂਤਰੀ ਮਾਰਗ ਨੂੰ ਐਤਵਾਰ ਸਵੇਰ ਤੱਕ 24 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਬੰਦ ਕਰਨਾ ਪਿਆ। ਸਥਾਨਕ ਕੇਜੀਈਟੀ ਸਮਾਚਾਰ ਚੈਨਲ ਅਨੁਸਾਰ ਲਾਸ ਏਂਜਲਸ ਦੇ ਉੱਤਰ ’ਚ ਲਗਭਗ 170 ਕਿਲੋਮੀਟਰ ਦੂਰ, ਬੇਕਰਸਫੀਲਡ ਦੇ ਕੋਲ ਦੱਖਣ ਵੰਲੋਂ ਸਥਾਨਕ ਸਮੇਂ ਅਨੁਸਾਰ 7:30 ਵਜੇ ਟੱਕਰ ਲਈ ਐਮਰਜੈਂਸੀ ਟੀਮ ਨੂੰ ਬੁਲਾਇਆ ਗਿਆ ਅਤੇ ਫਿਰ ਐਲਾਨ ਕੀਤਾ ਗਿਆ ਕਿ ‘ਅਰਾਜਕ’ ਸਥਿਤੀ ’ਚ ਦੋ ਜਣਿਆਂ ਦੀ ਮੌਤ ਹੋ ਗਈ ਹੈ। (Road Accident)
ਹਾਦਸੇ ’ਚ 35 ਵਾਹਨ ਸ਼ਾਮਲ ਸਨ, ਜਿਨ੍ਹਾਂ ’ਚ ਯਾਤਰੀ ਵਾਹਨ ਅਤੇ 18 ਵੱਡੇ ਰਿੰਗ ਸ਼ਾਮਲ ਸਨ। ਕੈਲੀਫੋਰਨੀਆ ਰੋਡਵੇਜ ਵਿਭਾਗ ਨੇ ਕਿਹਾ ਕਿ ਇਹ ਹਾਦਸਾ ਧੁੰਦ ਦੀ ਸਥਿਤੀ ਦੌਰਾਨ ਹੋਇਆ ਹੈ ਜਿਸ ’ਚ ਵਿਜ਼ੀਬਿਲਟੀ ਲਗਭਗ ਤਿੰਨ ਮੀਟਰ ਤੱਕ ਘੱਟ ਸੀ। ਕੈਲਟ੍ਰਾਂਸ ਦੇ ਅਨੁਸਾਰ ਜਾਂਚ ਅਤੇ ਸਫ਼ਾਈ ਦੇ ਕਾਰਨ ਖੇਤਰ ’ਚ ਦੱਖਣ ਵੱਲ ਜਾਣ ਵਾਲੀ 5 ਲੇਨ ਐਤਵਾਰ ਸਵੇਰੇ ਲਗਭਞ 11:00 ਵਜੇ ਤੱਕ ਬੰਦ ਰਹੀ। ਹਾਦਸੇ ’ਚ ਸ਼ਾਮਲ ਡਰਾਇਵਰ ਯੇਸੇਨਿਆ ਕਰੂਜ ਨੇ ਸਥਾਨਕ ਕੇਬੀਏਕੇ ਸਮਾਚਾਰ ਚੈਨਲ ਨੂੰ ਦੱਸਿਆ ਕਿ ਜੀਪੀਐੱਸ ’ਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਰੁਕ ਗਈ। ਦੋ ਮਿੰਟ ਬਾਅਦ ਉਸ ਦੇ ਪਿੱਛੇ ਵਾਲੀ ਕਾਰ ਉਸ ਨਾਲ ਟਕਰਾ ਗਈ ਅਤੇ ਉਸੇ ਸਮੇਂ ਬੜੀ ਤੇਜ਼ੀ ਨਾਲ ਸਾਰਾ ਕੁਝ ਵਾਪਰ ਗਿਆ।