ਪਵਿੱਤਰ MSG ਭੰਡਾਰੇ ’ਤੇ ਕੜਾਕੇ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ | Barnava
- ਹੱਡ ਚੀਰਵੀਂ ਠੰਢ ਵੀ ਨਹੀਂ ਰੋਕ ਪਾਈ ਸ਼ਰਧਾਲੂਆਂ ਦੇ ਕਦਮ | Barnava
ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ 105ਵੇਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ‘ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਬਾਗਪਤ, ਉਤਰ-ਪ੍ਰਦੇਸ਼’ ਵਿੱਚ ਨਾਮਚਰਚਾ ਸਤਿਸੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਤਰ-ਪ੍ਰਦੇਸ਼ ਅਤੇ ਉਤਰਾਖੰਡ ਤੋਂ ਕੜਾਕੇ ਦੀ ਠੰਢ ਦੇ ਬਾਵਜ਼ੂਦ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਹਿੱਸਾ ਲਿਆ। ਕੜਾਕੇ ਦੀ ਠੰਢ ਤੋਂ ਬਚਣ ਲਈ ਜਗ੍ਹਾ-ਜਗ੍ਹਾ ਧੂਣੀਆਂ ਜਲਾ ਕੇ ਸ਼ਰਧਾਲੂਆਂ ਨੂੰ ਰਾਹਤ ਦਿੱਤੀ ਗਈ। (Barnava)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ
ਰਾਤ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ, ਜੋ ਕਿ ਦੁਪਹਿਰ ਤੱਕ ਲਗਾਤਾਰ ਜਾਰੀ ਰਿਹਾ। ਟੈ੍ਰਫਿਕ ਸਮਿਤੀ ਦੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਦੇ ਸਾਧਨਾਂ ਨੂੰ ਨਿਰਧਾਰਤ ਪਾਰਕਿੰਗ ’ਚ ਕਤਾਰਾਂ ’ਚ ਰੁਕਵਾਇਆ ਗਿਆ। ਲੰਗਰ ਸਮਿਤੀ ਦੇ ਸੇਵਾਦਾਰ ਭਾਈ-ਭੈਣਾਂ ਨੇ ਅੱਧੀ ਰਾਤ ਤੋਂ ਹੀ ਲੱਖਾਂ ਸ਼ਰਧਾਲੂਆਂ ਲਈ ਭੋਜਨ-ਪ੍ਰਸ਼ਾਦ ਬਣਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ। ਸ਼ਰਧਾਲੂਆਂ ਦੇ ਰੁਕਣ ਲਈ ਬੰਦ ਪੰਡਾਲਾਂ ’ਚ ਪਰਾਲੀ ਬਿਛਾ ਕੇ ਗੱਦਿਆਂ ਅਤੇ ਰਜਾਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਜਗ੍ਹਾ-ਜਗ੍ਹਾ ਸਟਾਲ ਲਾ ਕੇ ਸ਼ਰਧਾਲੂਆਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। (Barnava)
ਸਾਧ-ਸੰਗਤ ਨੇ ਮਸਤੀ ’ਚ ਨੱਚ ਕੇ ਖੂਬ ਆਨੰਦ ਮਾਣਿਆ | Barnava
ਰਾਤ ਦੇ ਸਮੇਂ ਸੇਵਾਦਾਰ ਭਾਈ-ਭੈਣਾਂ ਡੀਜੇ ਅਤੇ ਢੋਲ ਧਮਾਕਿਆਂ ਦੀ ਧੁਨ ’ਤੇ ਨੱਚ ਗਾ ਕੇ ਮਸਤੀ ਮਣਾਉਂਦੇ ਰਹੇ। ਪੂਜਨੀਕ ਗੁਰੂ ਜੀ ਦੇ ਅਨਮੋਲ ਰਿਕਾਰਡ ਬਚਨ ਸਾਧ-ਸੰਗਤ ਨੂੰ ਸੁਣਾਉਣ ਲਈ ਜਗ੍ਹਾ-ਜਗ੍ਹਾ ਵੱਡੀਆਂ ਐੱਲਈਡੀ ਸਕਰੀਨਾਂ ਅਤੇ ਸੈਂਕੜੇ ਲਾਊਡ ਸਪੀਕਰਾਂ ਨੂੰ ਲਾਇਆ ਗਿਆ ਸੀ। ਕਵਿਰਾਜ਼ ਭਾਈਆਂ ਵੱਲੋਂ ਸੁਰੀਲੀ ਸੰਗੀਤਕ ਧੁਨਾਂ ’ਤੇ ਅਵਤਾਰ ਮਹੀਨੇ ਨਾਲ ਸਬੰਧਿਤ ਭਜਨ ਗਾਏ, ਜਿਸ ’ਤੇ ਸਾਧ-ਸੰਗਤ ਨੇ ਮਸਤੀ ’ਚ ਆ ਕੇ ਝੂਮ-ਝੂਮ ਕੇ ਖੂਬ ਆਨੰਦ ਮਾਣਿਆਂ। (Barnava)
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ਹੇਠ ਡੇਰਾ ਸੱਚਾ ਸੌਦਾ ਆਸ਼ਰਮ ਵੱਲੋਂ ਚਲਾਏ ਜਾ ਰਹੇ 162 ਮਾਨਵਤਾ ਭਲਾਈ ਕਾਰਜ਼ਾਂ ਨੂੰ ਵੀ ਗਤੀ ਦਿੱਤੀ ਗਈ, ਇਸ ਮੌਕੇ ’ਤੇ 105 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਗਰਮ ਕੱਪੜੇ, ਕੰਬਲ ਆਦਿ ਵੰਡੇ ਗਏ, ਜਿਨ੍ਹਾਂ ਨੂੰ ਪਾ ਕੇ ਜ਼ਰੂਰਤਮੰਦ ਪਰਿਵਾਰ ਧੰਨ-ਧੰਨ ਕਹਿ ਰਹੇ ਸਨ। ਇਸ ਮੌਕੇ ’ਤੇ ਸਾਧ-ਸੰਗਤ ਵੱਲੋਂ ਮੰਦਬੁੱਧੀ ਭਾਈ-ਭੈਣਾਂ ਦੀ ਕੀਤੀ ਜਾ ਰਹੀ ਸੰਭਾਲ ’ਤੇ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਨਾਮ ਚਰਚਾ ਸਤਿਸੰਗ ਤੋਂ ਬਾਅਦ ਕੁਝ ਹੀ ਸਮੇਂ ’ਚ ਲੰਗਰ ਸਮਿਤੀ ਦੇ ਭਾਈ-ਭੈਣਾਂ ਵੱਲੋਂ ਲੱਖਾਂ ਸ਼ਰਧਾਲੂਆਂ ਨੂੰ ਲੰਗਰ-ਭੋਜਨ ਛਕਾਇਆ ਗਿਆ। (Barnava)