ਇੱਕ ਸਾਲ ਪਹਿਲਾਂ ਆਇਆ ਸੀ ਪੜ੍ਹਨ | Crime News
- ਸੀਟੀ ਯੂਨੀਵਰਸਿਟੀ ’ਚ ਬੀਐੱਸਸੀ ਦਾ ਸੀ ਵਿਦਿਆਰਥੀ | Crime News
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਲੁਧਿਆਣਾ ਦੀ ਪ੍ਰਾਈਵੇਟ ਯੂਨੀਵਰਸਿਟੀ ’ਚ ਦੇਰ ਰਾਤ ਇੱਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਉਹ ਫਿਰੋਜ਼ਪੁਰ ਰੋਡ ’ਤੇ ਬਣੀ ਸੀਟੀ ਯੂਨੀਵਰਸਿਟੀ ’ਚ ਬੀਐੱਸਸੀ ਦਾ ਵਿਦਿਆਰਥੀ ਸੀ। ਸਾਥੀਆਂ ਮੁਤਾਬਿਕ ਉਹ ਉਨ੍ਹਾਂ ਨੂੰ ਕਮਰੇ ’ਚ ਮਰਿਆ ਹੋਇਆ ਮਿਲਿਆ। ਸਿਵਲ ਹਸਪਤਾਲ ਦੇ ਡਾਕਟਰਾਂ ਮੁਤਾਬਿਕ ਵਿਦਿਆਰਥੀ ਨੂੰ ਉਲਟੀਆਂ ਲੱਗੀਆਂ ਸਨ, ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਮਰਨ ਵਾਲੇ ਵਿਦਿਆਰਥੀ ਦੀ ਪਛਾਣ ਸਾਊਥ ਸੂਡਾਨ ਦੇ ਮੋਰਡੇ ਮੇਡੀ ਯੋਕੋਬੋ ਦੇ ਰੂਪ ’ਚ ਹੋਈ ਹੈ। ਉਹ ਇੱਕ ਸਾਲ ਪਹਿਲਾਂ ਪੜ੍ਹਨ ਲਈ ਲੁਧਿਆਣਾ ਆਇਆ ਸੀ। ਹੁਣ ਉਹ ਸੁੰਦਰ ਨਗਰ ’ਚ ਬੰਸਲ ਦੇ ਘਰ ਕਿਰਾਏ ’ਤੇ ਰਹਿੰਦਾ ਸੀ। ਰਾਤ ਪੌਣੇ 2 ਵਜੇ ਉਸ ਦੀ ਲਾਸ਼ ਉਸ ਦੇ ਸਾਥੀਆਂ ਨੇ ਸਿਵਲ ਹਸਪਤਾਲ ’ਚ ਰਖਵਾਈ। (Crime News)
ਸਾਵਧਾਨ! ਇਨ੍ਹਾਂ ਚੀਜ਼ਾਂ ਤੋਂ ਬਚੋ, ਨਹੀਂ ਤਾਂ ਦਿਮਾਗ ਹੋ ਜਾਵੇਗਾ ਹੌਲੀ-ਹੌਲੀ ਬੁੱਢਾ
ਸਾਥੀ ਬੋਲੇ – ਕਮਰੇ ’ਚ ਬਿਗੜੀ ਹਾਲਤ | Crime News
ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਯੋਕੋਬਾ ਐੱਮਬੀਡੀ ਮਾਲ ਕੋਲ ਉਲਟੀਆਂ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਸ਼ੱਕੀ ਹੈ, ਪਰ ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਦੇਰ ਰਾਤ ਉਸ ਦੇ ਕਮਰੇ ’ਚ ਗਏ ਤਾਂ ਉਹ ਉਸ ਸਮੇਂ ਬੈੱਡ ’ਤੇ ਪਿਆ ਹੋਇਆ ਸੀ। ਉਸ ਦੀ ਬਿਗੜੀ ਹਾਲਤ ਨੂੰ ਵੇਖ ਉਹ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। (Crime News)