ਲੌਂਗੋਵਾਲ (ਕ੍ਰਿਸ਼ਨ ਲੌਂਗੋਵਾਲ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਪੂਜਨੀਕ ਗੁਰੂ ਜੀ ਵੱਲੋਂ ਮਿਲੇ 18ਵੇਂ ਸ਼ਾਹੀ ਪੱਤਰ ਵਿੱਚ ਫਰਮਾਏ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ 161ਵੇਂ ਮਾਨਵਤਾ ਭਲਾਈ ਦੇ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ, ਜਿਸ ’ਚ ਜਿਹਨਾਂ ਪਰਿਵਾਰਾਂ ਦੇ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋਈ ਹੈ, ਅਜਿਹੇ ਪਰਿਵਾਰਾਂ ਦੀ ਸਾਧ-ਸੰਗਤ ਵੱਲੋਂ ਆਰਥਿਕ ਤੌਰ ’ਤੇ ਮੱਦਦ ਕੀਤੀ ਜਾਂਦੀ ਹੈ ਇਸੇ ਤਹਿਤ ਸਾਧ-ਸੰਗਤ ਨੇ ਦੋ ਪਰਿਵਾਰਾਂ ਮਲਕੀਤ ਸਿੰਘ ਪੁੱਤਰ ਠੋਲੂ ਸਿੰਘ ਅਤੇ ਦਰਸ਼ਨ ਸਿੰਘ ਪੁੱਤਰ ਗੁਰਦਿਆਲ ਸਿੰਘ ਪੱਤੀ ਸੁਨਾਮੀ ਨੂੰ ਰਾਸ਼ਨ ਦਿੱਤਾ।(Sahara E Insan)
ਇਹ ਵੀ ਪੜ੍ਹੋ: ਕੇਪਟਾਊਨ ਟੈਸਟ 2 ਦਿਨਾਂ ’ਚ ਖਤਮ, 147 ਸਾਲਾਂ ’ਚ 25ਵੀਂ ਵਾਰ ਮੈਚ 2 ਦਿਨਾਂ ’ਚ ਹੋਇਆ ਹੈ ਖਤਮ
ਜਿਕਰਯੋਗ ਹੈ ਕਿ ਇਹਨਾਂ ਦੋਵੇਂ ਪਰਿਵਾਰਾਂ ਦੇ ਇੱਕੋ ਇੱਕ ਪੁੱਤਰ ਨਸ਼ੇ ਦੇ ਕੋਹੜ ਕਾਰਨ ਗੁਜਰ ਚੁੱਕੇ ਹਨ। ਜਦੋਂ ਸਾਧ-ਸੰਗਤ ਦਰਸ਼ਨ ਸਿੰਘ ਦੇ ਘਰ ਪਹੁੰਚੀ ਤਾਂ ਉਸ ਨੇ ਸਾਧ-ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਪਹਿਲੇ ਇਨਸਾਨ ਹੋ ਜੋ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਹੋ । ਅਸੀਂਂ ਬਹੁਤ ਦੁਖੀ ਹਾਲਤ ਵਿੱਚ ਸਾਂ। ਧੰਨ ਹਨ ਤੁਹਾਡੇ ਗੁਰੂ ਜੀ ਜਿਨਾਂ ਦਾ ਅਸੀਂ ਬਹੁਤ- ਬਹੁਤ ਧੰਨਵਾਦ ਕਰਦੇ ਹਾਂ। ਇਸ ਮੌਕੇ 85 ਮੈਂਬਰ ਭੈਣ ਜਸਵੀਰ ਇੰਸਾ ਪ੍ਰੇਮੀ ਸੇਵਕ ਮਾਸਟਰ ਰਾਮ ਕ੍ਰਿਸ਼ਨ ਇੰਸਾਂ ,ਪ੍ਰੇਮੀ ਪ੍ਰੇਮ ਇੰਸਾ ,ਦਾਤਾ ਰਾਮ ਇੰਸਾਂ,ਸੋਨੂ ਇੰਸਾ, ਭੈਣ ਮਨਜੀਤ ਇੰਸਾ, ਬਲਜਿੰਦਰ ਇੰਸਾ ਤੇ ਭੋਲੀ ਇਨਸਾਨ (ਸਾਰੇ 15 ਮੈਂਬਰ )ਭੈਣ ਪਰਮਜੀਤ , ਮਿੱਠੂ ਰਾਮ ਇੰਸਾਂ,ਸੁਖਦੇਵ ਇੰਸਾਂ ਹਾਜ਼ਰ ਸਨ।