ਚਮੜੀ ਦੀ ਬਿਮਾਰੀ ਤੋਂ ਪੀੜਤ ਨਵਦੀਪ ਕਾਗਜ਼ ’ਤੇ ਘੜਦੈ ਨਕਸ਼

Art And Craft

ਠੀਕ ਢੰਗ ਨਾਲ ਨਹੀਂ ਚੱਲਦੇ ਹੱਥ, ਫ਼ਿਰ ਵੀ ਨਵਦੀਪ ਬਣਾ ਰਿਹਾ ਹੈ ਬੇਹੱਦ ਸੁੰਦਰ ਪੇਂਟਿੰਗਾਂ | Art And Craft

ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਕਸਰ ਲੋਕ ਆਪਣੀ ਸਰੀਰਕ ਅਪੰਗਤਾ ਜਾਂ ਬਿਮਾਰੀ ਨੂੰ ਆਪਣੀ ਕਮਜੋਰੀ ਬਣਾ ਲੈਂਦੇ ਹਨ ਪਰ ਨਵਦੀਪ ਬਾਵਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਜ਼ਬੇ ਅੱਗੇ ਕੁਝ ਵੀ ਅਸੰਭਵ ਨਹੀਂ। ਜਮਾਂਦਰੂ ਚਮੜੀ ਦੀ ਬਿਮਾਰ ਕਾਰਨ ਭਾਵੇਂ ਬਾਵੇ ਦੇ ਹੱਥ ਪੈਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ ਬਾਵਜੂਦ ਇਸਦੇ ਉਹ ਸੁੰਦਰ ਪੇਂਟਿੰਗਾਂ ਬਣਾ ਕੇ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੱਸੋਵਾਲ ਦਾ ਨੌਵੀਂ ਜਮਾਤ ਦਾ ਵਿਦਿਆਰਥੀ ਨਵਦੀਪ ਬਾਵਾ ਭਾਵੇਂ 15 ਸਾਲਾਂ ਦਾ ਹੋ ਚੁੱਕਾ ਹੈ ਪਰ ਪਹਿਲੀ ਨਜ਼ਰੇ ਦੇਖਣ ਤੋਂ ਉਸਦੀ ਉਮਰ ਦਾ ਅੰਦਾਜ਼ਾ ਲਗਾਉਣਾ ਬੇਹੱਦ ਮੁਸ਼ਕਲ ਹੈ। ਕਿਉਂਕਿ ਨਵਦੀਪ ਬਾਵਾ ਬਚਪਨ ਤੋਂ ਹੀ ਇੱਕ ਅਜੀਬ ਚਮੜੀ ਦੀ ਬਿਮਾਰੀ ਤੋਂ ਪੀੜਤ ਹੈ। (Art And Craft)

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਟੈਸਟ ਰੈਂਕਿੰਗ ’ਚ ਟਾਪ-10 ’ਚ ਵਾਪਸੀ, 4 ਸਥਾਨਾਂ ਦਾ ਹੋਇਆ ਫਾਇਦਾ

ਜਿਸ ਕਾਰਨ ਜਿੱਥੇ ਉਸਦੇ ਹੱਥ ਤੇ ਪੈਰ ਠੀਕ ਢੰਗ ਨਾਲ ਕੰਮ ਨਹੀਂ ਕਰਦੇ, ਉਥੇ ਹੀ ਉਸਦਾ ਉਮਰ ਅਨੁਸਾਰ ਵਿਕਾਸ ਵੀ ਨਹੀਂ ਹੋ ਸਕਿਆ। ਜਾਣਕਾਰੀ ਮੁਤਾਬਕ ਨਵਦੀਪ ਦੀ ਚਮੜੀ ਲਗਾਤਰ ਆ ਰਹੀ ਹੈ ਤੇ ਉੱਤਰ ਰਹੀ ਹੈ। ਨਤੀਜੇ ਵਜੋਂ ਨਵਦੀਪ ਬਾਵਾ ਭਾਵੇਂ ਬੱਚਾ ਹੀ ਨਜ਼ਰ ਆ ਰਿਹਾ ਹੈ ਪਰ ਉਸਦੀ ਕਲਾ ਉਸਦੇ ਕੱਦ ਨੂੰ ਕਈ ਗੁਣਾ ਵਧਾ ਰਹੀ ਹੈ। ਜਿਸ ਦਾ ਪੜ੍ਹਾਈ ਵਿੱਚ ਵੀ ਚੰਗਾ ਨਾਂਅ ਹੈ। ਹਿੰਦੂ ਧਰਮ ’ਚ ਜਨਮੇ ਨਵਦੀਪ ਬਾਵਾ ਦੀ ਕਲਾ ਹੀ ਉਸਦਾ ਧਰਮ ਬਣ ਚੁੱਕੀ ਹੈ, ਜਿਸ ਤਹਿਤ ਉਹ ਵੱਖ-ਵੱਖ ਧਰਮਾਂ ਦੇ ਗੁਰੂ- ਸਾਹਿਬਾਨਾਂ ਤੇ ਹੋਰ ਨਾਮਵਰ ਲੋਕਾਂ ਦੇ ਅਕਸ ਨੂੰ ਰੰਗਾਂ ਦੇ ਜ਼ਰੀਏ ਕਾਗਜ਼ ’ਤੇ ਉਤਾਰ ਰਿਹਾ ਹੈ। ਜਿਨ੍ਹਾਂ ਨੂੰ ਦੇਖ ਇਹ ਬਿਲਕੁੱਲ ਵੀ ਨਹੀਂ ਜਾਪਦਾ ਕਿ ਇਸ ਨੂੰ ਬਣਾਉਣ ਵਾਲਾ ਕਲਾਕਾਰ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ। (Art And Craft)

ਨਵਦੀਪ ਬਾਵਾ ਆਪਣੀ ਕਲਾ ਦੇ ਜ਼ਰੀਏ ਕਈ ਮੁਕਾਬਲਿਆਂ ’ਚ ਅੱਵਲ ਦਰਜ਼ੇ ਦੇ ਇਨਾਮ ਜਿੱਤ ਚੁੱਕਾ ਹੈ। ਦੋ ਧੀਆਂ ਤੋਂ ਇਲਾਵਾ ਬਿਮਾਰੀ ਗ੍ਰਸਤ ਬੱਚੇ ਦਾ ਪਿਤਾ ਹਰਦੀਪ ਸਿੰਘ ਇੱਕ ਫੈਕਟਰੀ ’ਚ ਨੌਕਰੀ ਕਰਕੇ ਘਰ ਦੇ ਖਰਚੇ ਤੋਰਨ ਦੇ ਨਾਲ-ਨਾਲ ਆਪਣੇ ਬੱਚੇ ਦੀ ਬਿਮਾਰੀ ਦਾ ਇਲਾਜ ਤੇ ਉਸਦੇ ਕਲਾ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਹਰਦੀਪ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੇ ਬੱਚੇ ਦੇ ਹੁਨਰ ਨੂੰ ਪਹਿਚਾਣ ਕੇ ਉਨ੍ਹਾਂ ਦੀ ਕੁਝ ਨਾ ਕੁੱਝ ਮੱਦਦ ਜ਼ਰੂਰ ਕਰੇ। ਕਿਉਂਕਿ ਉਨ੍ਹਾਂ ਦੇ ਬੱਚੇ ਨੂੰ ਚਮੜੀ ਦੀ ਅਜੀਬ ਕਿਸਮ ਦੀ ਬਿਮਾਰੀ ਹੈ ਜਿਸ ਕਾਰਨ ਉਹ ਜ਼ਿਆਦਾ ਗਰਮੀ ਵੀ ਸਹਿਣ ਨਹੀਂ ਕਰ ਸਕਦਾ। ਇਸ ਕਰਕੇ ਹੀ ਉਸ ਨੂੰ ਕਈ-ਕਈ ਦਿਨ ਸਕੂਲ ਜਾਣ ਦੀ ਬਜਾਇ ਘਰ ਵੀ ਰਹਿਣਾ ਪੈਂਦਾ ਹੈ। (Art And Craft)

‘ਬਾਵੇ ਦੀ ਕਲਾ ’ਤੇ ਮਾਣ ਹੈ’ | Art And Craft

ਹਰਦੀਪ ਸਿੰਘ ਨੇ ਦੱਸਿਆ ਕਿ ਨਵਦੀਪ ਨੂੰ ਬਚਪਨ ਤੋਂ ਹੀ ਸਕਿੱਨ ਦੀ ਬਿਮਾਰੀ ਹੈ, ਜਿਸ ਦਾ ਇਲਾਜ ਚੰਡੀਗੜ੍ਹ ਤੇ ਲੁਧਿਆਣਾ ਤੋਂ ਚੱਲ ਰਿਹਾ ਹੈ। ਜਿਸ ’ਤੇ ਹਰ ਮਹੀਨੇ 4 ਤੋਂ 5 ਹਜ਼ਾਰ ਰੁਪਏ ਖਰਚਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵਦੀਪ ਜਿਸਨੇ 10 ਸਾਲ ਦੀ ਉਮਰ ’ਚ ਡਰਾਇੰਗ ਬਣਾਉਣੀ ਸ਼ੁਰੂ ਕੀਤੀ ਤੇ ਉਸ ’ਚ ਮੋਬਾਇਲ ਦੀ ਮੱਦਦ ਨਾਲ ਲਗਾਤਾਰ ਸੁਧਾਰ ਲਿਆਂਦਾ, ਦਿਮਾਗ ਪੱਖੋਂ ਭਾਵੇਂ ਪੂਰੀ ਤਰ੍ਹਾਂ ਤੰਦਰੁਸਤ ਹੈ ਪਰ ਸਕਿੱਨ ਦੀ ਬਿਮਾਰੀ ਕਾਰਨ ਇਸ ਦਾ ਸਰੀਰਕ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਬੱਚੇ ਦਾ ਵਿਕਾਸ ਸਹੀ ਤਰੀਕੇ ਨਹੀਂ ਹੋ ਰਿਹਾ ਪਰ ਉਨ੍ਹਾਂ ਨੂੰ ਆਪਣੇ ਬੱਚੇ ਦੀ ਕਲਾ ’ਤੇ ਮਾਣ ਹੈ। (Art And Craft)

‘ਬਚਪਨ ਤੋਂ ਹੀ ਹੈ ਸ਼ੌਂਕ’ | Art And Craft

ਨਵਦੀਪ ਬਾਵਾ ਨੇ ਦੱਸਿਆ ਕਿ ਉਸਨੂੰ ਪੇਂਟਿੰਗ ਬਣਾਉਣਾ ਦਾ ਸ਼ੌਂਕ ਬਚਪਨ ਤੋਂ ਹੀ ਸੀ, ਜਿਸ ਨੂੰ ਉਸ ਨੇ ਮੋਬਾਇਲ ਦੀ ਮੱਦਦ ਨਾਲ ਅੱਗੇ ਵਧਾਇਆ, ਜਿਸ ਦਾ ਨਤੀਜਾ ਸਾਹਮਣੇ ਹੈ। ਬਾਵਾ ਨੇ ਦੱਸਿਆ ਕਿ ਉਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ, ਸ੍ਰੀ ਕ੍ਰਿਸ਼ਨ ਦੇ ਵੱਖ-ਵੱਖ ਬਾਲ ਅਵਤਾਰਾਂ ਤੋਂ ਇਲਾਵਾ ਵੱਖ-ਵੱਖ ਸੈਲੀਬ੍ਰਿਟੀ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਵੀ ਬਣਾਈਆਂ ਹਨ। ਜਿਨ੍ਹਾਂ ਵਿੱਚੋਂ ਕਈ ਉਸਦੇ ਸਕੂਲ ’ਚ ਵੀ ਲਗਾਈਆਂ ਹੋਈਆਂ ਹਨ। (Art And Craft)