ਸੁਨਾਮ ਦੇ ਪੈਟਰੋਲ ਪੰਪਾਂ ‘ਚ ਮੁੱਕਿਆ ਤੇਲ, ਲੋਕ ਬੇਹਾਲ

Petrol Diesel

ਤੇਲ ਪਵਾਉਣ ਲਈ ਲੋਕ ਤਕਰਾਰਾਂ ਕਰਦੇ ਨਜ਼ਰ ਆਏ | Truck Drivers Protest

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਟਰੱਕ ਡਰਾਇਵਰਾਂ ਦੀ ਹੜਤਾਲ ਨੇ ਦੇਸ਼ ਭਰ ਵਿੱਚ ਪੈਟਰੋਲ ਪੰਪਾਂ ’ਤੇ ਹਫੜਾ ਤਫੜੀ ਮਚਾ ਦਿੱਤੀ ਹੈ। ਅੱਜ ਹਿੱਟ ਐਂਡ ਰਨ ਕਾਨੂੰਨ ਦੀ ਸਜ਼ਾ ਖਿਲਾਫ਼ ਟਰੱਕ ਡਰਾਇਵਰਾਂ ਦੀ ਹੜਤਾਲ ਦਾ ਦੂਜਾ ਦਿਨ ਹੈ ਇਸ ਲਈ ਸੁਨਾਮ ਸ਼ਹਿਰ ਦੇ ਪੈਟਰੋਲ ਪੰਪਾਂ ’ਤੇ ਪੈਟਰੋਲ ਡੀਜ਼ਲ ਪਵਾਉਣ ਵਾਲੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। (Truck Drivers Protest)

ਪੰਪਾਂ ਤੇ ਲੱਗੀਆਂ ਵਾਹਨਾਂ ਦੀਆਂ ਕਤਾਰਾਂ, ਕੁਝ ਹੀ ਘੰਟਿਆਂ ‘ਚ ਪੰਪਾਂ ਤੇ ਮੁੱਕਿਆ ਤੇਲ

Also Read : ਸ਼ਹਿਰਾਂ ’ਚ ਮੁੱਕਣ ਲੱਗਿਆ ਪੈਟਰੋਲ ਤੇ ਡੀਜ਼ਲ, ਲੱਗੀਆਂ ਪੈਟਰੋਲ ਪੰਪਾਂ ’ਤੇ ਲਾਈਨਾਂ

ਪੈਟਰੋਲ ਡੀਜ਼ਲ ਪਵਾਉਣ ਦੇ ਲਈ ਲੋਕੀ ਇੱਕ ਦੂਜੇ ਨਾਲ ਤਕਰਾਰ ਕਰਦੇ ਵੀ ਨਜ਼ਰ ਆਏ, ਸਵੇਰ ਤੋਂ ਦੁਪਹਿਰ ਤੱਕ ਸਾਰੇ ਪੈਟਰੋਲ ਪੰਪਾਂ ਤੇ ਡੀਜ਼ਲ ਖਤਮ ਹੋ ਗਿਆ ਜਦੋਂ ਕਿ ਇੱਕਾ ਦੁੱਕਾ ਪੈਟਰੋਲ ਪੰਪ ਤੇ ਪੈਟਰੋਲ ਜਰੂਰ ਪਾਇਆ ਜਾ ਰਿਹਾ ਸੀ, ਪਰੰਤੂ ਪੰਪ ਮਾਲਕਾਂ ਦੇ ਦੱਸਣ ਮੁਤਾਬਕ ਉਹਨਾਂ ਕੋਲ ਪੈਟਰੋਲ ਵੀ ਸੀਮਤ ਹੀ ਰਹਿ ਗਿਆ ਸੀ, ਦੁਪਹਿਰ ਢਾਈ ਵਜੇ ਤੱਕ ਜਿਆਦਾਤਰ ਪੈਟਰੋਲ ਪੰਪ ਬੰਦ ਕਰ ਦਿਤੇ ਸਨ, ਤੇ ਪੰਪ ਮਾਲਕਾਂ ਵੱਲੋਂ ਪੈਟਰੋਲ ਅਤੇ ਡੀਜ਼ਲ ਖਤਮ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਲੋਕਾਂ ਵਿੱਚ ਪੈਟਰੋਲ ਡੀਜ਼ਲ ਪਵਾਉਣ ਦੀ ਹਫੜਾ ਦਫੜੀ ਅੱਜ ਤੜਕਸਾਰ ਇੱਕਦਮ ਵਧ ਗਈ ਤੇਲ ਪਵਾਉਣ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਨੂੰ ਖਬਰ ਮਿਲੀ ਹੈ ਕਿ ਪੈਟਰੋਲ ਅਤੇ ਡੀਜ਼ਲ ਖਤਮ ਹੋ ਜਾਵੇਗਾ, ਜਿਸ ਲਈ ਉਹ ਆਪਣੇ ਵਾਹਨਾਂ ਦੇ ਵਿੱਚ ਤੇਲ ਭਰਵਾ ਰਹੇ ਹਨ।

ਤੇਲ ਕੰਪਨੀਆਂ ਵੱਲੋਂ ਕੋਈ ਦਿੱਕਤ ਨਹੀਂ… | Truck Drivers Protest

ਸ਼ਹਿਰ ਦੇ ਲਹਿਰਾ ਰੋਡ ਤੇ ਬਣੇ ਇੱਕ ਪੈਟਰੋਲ ਪੰਪ ਦੇ ਮਾਲਕ ਸੁਰਿੰਦਰ ਗਰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟਰੱਕ ਡਰਾਈਵਰਾਂ ਦੀ ਹੜਤਾਲ ਹੈ, ਉਹਨਾਂ ਕਿਹਾ ਕਿ ਤੇਲ ਕੰਪਨੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਪ੍ਰੰਤੂ ਉਹਨਾਂ ਤੱਕ ਤੇਲ ਪਹੁੰਚਾਉਣ ਵਾਲੇ ਵਾਹਨ ਚਾਲਕਾ ਦੀ ਹੜਤਾਲ ਕਾਰਨ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਉਹਨਾਂ ਕਿਹਾ ਕਿ ਜਦੋਂ ਇਹ ਹੜਤਾਲ ਖੁੱਲਦੀ ਹੈ ਉਸ ਤੋਂ ਬਾਅਦ ਹੀ ਉਹਨਾਂ ਕੋਲ ਤੇਲ ਪਹੁੰਚ ਸਕਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪੈਟਰੋਲ ਡੀਜ਼ਲ ਦੀ ਕਮੀ ਤੋਂ ਰਾਹਤ ਮਿਲ ਸਕਦੀ ਹੈ।