ਸੈਂਚੁਰੀਅਨ (ਏਜੰਸੀ)। ਆਪਣੇ ਸਮੇਂ ਦੇ ਅਨੁਭਵੀ ਟੈਸਟ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਟੀ-20 ਅਤੇ ਵਨਡੇ ਕ੍ਰਿਕੇਟ ਦੇ ਮੁਕਾਬਲੇ ਟੈਸਟ ’ਚ ਫਰਕ ਹੈ ਅਤੇ ਇਸ ਫਾਰਮੈਟ ’ਚ ਬਿਹਤਰ ਪ੍ਰਦਰਸ਼ਨ ਕਰਨ ਲਈ ਸ਼ੁਭਮਨ ਗਿੱਲ ਨੂੂੰ ਆਪਣੀ ਬੱਲੇਬਾਜ਼ੀ ਹਮਲਾਵਰਤਾ ’ਤੇ ਰੋਕ ਲਾਉਣੀ ਚਾਹੀਦੀ ਹੈ। ਗਾਵਸਕਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਗਿੱਲ ਟੈਸਟ ਕ੍ਰਿਕੇਟ ’ਚ ਬਹੁਤ ਹਮਲਾਵਰ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਟੀ-20 ਅਤੇ ਵਨਡੇ ਕ੍ਰਿਕਟ ਦੇ ਮੁਕਾਬਲੇ ਟੈਸਟ ਕ੍ਰਿਕਟ ਖੇਡਦੇ ਹੋ ਤਾਂ ਥੋੜ੍ਹਾ ਫਰਕ ਹੁੰਦਾ ਹੈ। (Rohit & Virat)
ਫਰਕ ਗੇਂਦ ’ਚ ਹੈ। ਉਨ੍ਹਾਂ ਕਿਹਾ, ‘ਲਾਲ ਗੇਂਦ ਚਿੱਟੀ ਗੇਂਦ ਨਾਲੋਂ ਹਵਾ ’ਚ ਥੋੜ੍ਹੀ ਜ਼ਿਆਦਾ ਘੁੰਮਦੀ ਹੈ ਅਤੇ ਪਿਚ ਦੇ ਬਾਹਰ ਵੀ। ਇਹ ਵੀ ਥੋੜੀ ਜਿਹੀ ਜ਼ਿਆਦਾ ਉਛਲਦੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਵਸਕਰ ਨੇ ਕਿਹਾ, ‘ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਵਧੀਆ ਕੀਤੀ ਅਤੇ ਅਸੀਂ ਉਨ੍ਹਾਂ ਦੇ ਸ਼ਾਟਸ ਦੀ ਸ਼ਲਾਘਾ ਕੀਤੀ। ਅਸੀਂ ਸਿਰਫ ਉਮੀਦ ਕਰ ਸਕਦੇ ਹਾਂ ਕਿ ਉਹ ਆਪਣੇ ਫਾਰਮ ’ਤੇ ਵਾਪਸ ਆ ਜਾਣਗੇ। ਉਨ੍ਹਾਂ ਕਿਹਾ, ‘ਉਮੀਦ ਹੈ ਕਿ ਉਹ ਸਖ਼ਤ ਮਿਹਨਤ ਕਰੇਗਾ ਅਤੇ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ।’ (Rohit & Virat)
ਇਹ ਵੀ ਪੜ੍ਹੋ : ਗੁਰੂਗ੍ਰਾਮ ’ਚ ਕੋਰੋਨਾ ਨਾਲ ਪੀੜਤ ਮਹਿਲਾ ਦੀ ਮੌਤ, ਹਰਿਆਣਾ ਸਰਕਾਰ ਅਲਰਟ
ਜ਼ਿਕਰਯੋਗ ਹੈ ਕਿ ਗਿੱਲ ਨੂੰ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ ’ਚ ਖੇਡੇ ਗਏ ਪਹਿਲੇ ਟੈਸਟ ’ਚ ਲਗਾਤਾਰ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਦਿਨ ਦੇ ਸ਼ੁਰੂ ’ਚ ਪਹਿਲੀ ਪਾਰੀ ਵਿੱਚ ਨੰਦਰੇ ਬਰਗਰ ਦੀ ਇੱਕ ਵਾਈਡ ਗੇਂਦ ਦੀ ਕੋਸ਼ਿਸ਼ ’ਚ ਕੈਚ ਹੋ ਗਏ ਸਨ ਅਤੇ ਜਦੋਂ ਉਨ੍ਹਾਂ ਦੂਜੀ ਪਾਰੀ ਵਿੱਚ ਲਾਈਨ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਮਾਰਕੋ ਜੈਨਸਨ ਵੱਲੋਂ ਆਉਟ ਹੋ ਗਏ। ਤੀਜੇ ਨੰਬਰ ’ਤੇ ਉਨ੍ਹਾਂ ਦਾ ਸਕੋਰ ਦੋ ਅਤੇ 26 ਰਿਹਾ। ਇਸ ਸਾਲ ਗਿੱਲ ਨੇ ਚਿੱਟੀ ਗੇਂਦ ’ਚ ਵਨਡੇ ਮੈਚਾਂ ’ਚ 63.36 ਦੀ ਔਸਤ ਅਤੇ 105.45 ਦੀ ਸਟ੍ਰਰਾਈਕ ਰੇਟ ਨਾਲ 1584 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਟੀ-20 ’ਚ ਉਸ ਨੇ 44.51 ਦੀ ਔਸਤ ਅਤੇ ਸਟ੍ਰਰਾਈਕ ਰੇਟ ਨਾਲ 1202 ਦੌੜਾਂ ਬਣਾਈਆਂ। (Rohit & Virat)
9 ਟੀ-20 ਮੈਚਾਂ ਦੇ ਨਾਲ-ਨਾਲ ਟੀਮ ਇੰਡੀਆ ਟੀ-20 ਵਿਸ਼ਵ ਕੱਪ ’ਚ ਵੀ ਹਿੱਸਾ ਲਵੇਗੀ | Rohit & Virat
ਦੂਜੇ ਪਾਸੇ ਭਾਰਤੀ ਟੀਮ ਇਸ ਸਾਲ ਕੁਲ 15 ਟੈਸਟ ਮੈਚ ਖੇਡੇਗੀ ਅਤੇ ਨੌਂ ਟੀ-20 ਮੈਚਾਂ ਦੇ ਨਾਲ ਟੀ-20 ਵਿਸ਼ਵ ਕੱਪ ’ਚ ਵੀ ਹਿੱਸਾ ਲਵੇਗੀ। ਜਿਸ ਤਰ੍ਹਾਂ ਦੇ ਸ਼ੈਡਿਊਲ ਨੂੰ ਦੇਖਦੇ ਹੋਏ ਇਹ ਤੈਅ ਹੈ ਕਿ ਰੋਹਿਤ ਅਤੇ ਵਿਰਾਟ ਟੈਸਟ ਮੈਚਾਂ ’ਚ ਖੇਡਣਗੇ। ਇਹ ਦੋਵੇਂ ਟੀ-20 ਵਿਸ਼ਵ ਕੱਪ ’ਚ ਵੀ ਨਜ਼ਰ ਆ ਸਕਦੇ ਹਨ। ਅਜਿਹੇ ’ਚ ਉਸ ਦੇ ਇਸ ਸਾਲ ਹੋਣ ਵਾਲੇ 3 ਵਨਡੇ ਮੈਚਾਂ ’ਚ ਹਿੱਸਾ ਲੈਣ ਦੀ ਸੰਭਾਵਨਾ ਬਹੁਤ ਘੱਟ ਹੈ। (Rohit & Virat)
2025 ’ਚ ਇੱਕਰੋਜ਼ਾ ਕ੍ਰਿਕੇਟ ਖੇਡਣ ਦੀਆਂ ਸੰਭਾਵਨਾਵਾਂ ਬਹੁਤ ਘੱਟ
ਸਾਲ 2024 ’ਚ ਇਹ ਦੋਵੇਂ ਮਹਾਨ ਖਿਡਾਰੀ ਇੱਕਰੋਜ਼ਾ ਕ੍ਰਿਕੇਟ ਤੋਂ ਗਾਇਬ ਰਹਿ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਇੱਕਰੋਜ਼ਾ ਵਾਪਸੀ ਇਨ੍ਹਾਂ ਦੋਵਾਂ ਦੀ ਫਾਰਮ ’ਤੇ ਨਿਰਭਰ ਕਰੇਗੀ। ਉਨ੍ਹਾਂ ਦੀ ਵਧਦੀ ਉਮਰ ਅਤੇ ਭਾਰਤੀ ਟੀਮ ’ਚ ਨੌਜਵਾਨ ਕ੍ਰਿਕੇਟਰਾਂ ਦੀ ਬਹੁਤਾਤ ਨੂੰ ਦੇਖਦੇ ਹੋਏ ਇਹ ਮੁਸ਼ਕਿਲ ਜਾਪਦਾ ਹੈ ਕਿ ਇਹ ਦੋਵੇਂ ਸਾਲ 2025 ’ਚ ਵਨਡੇ ਟੀਮ ’ਚ ਆਪਣੀ ਜਗ੍ਰਾਂ ਬਣਾਉਣ ’ਚ ਕਾਮਯਾਬ ਹੋਣਗੇ। ਸੰਭਵ ਹੈ ਕਿ ਬੀਸੀਸੀਆਈ ਦੋਵਾਂ ਨੂੰ ਸਿਰਫ਼ ਟੈਸਟ ਕ੍ਰਿਕੇਟ ਤੱਕ ਹੀ ਸੀਮਤ ਕਰਨ ਦਾ ਫਾਰਮੂਲਾ ਲੱਭ ਲਵੇ। ਸੋਸ਼ਲ ਮੀਡੀਆ ’ਤੇ ਇਹ ਕਿਆਸ ਲਾਏ ਜਾ ਰਹੇ ਹਨ, ਫਿਲਹਾਲ ਅਜਿਹੀ ਕੋਈ ਖਬਰ ਨਹੀਂ ਹੈ। (Rohit & Virat)