ਧੂਰੀ (ਰਵੀ ਗੁਰਮਾ)। ਨੇੜਲੇ ਪਿੰਡ ਘਨੌਰ ਖੁਰਦ ’ਚ ਦੋ ਜਵਾਈਆਂ ਵੱਲੋਂ ਘਰੇਲੂ ਵਿਵਾਦ ਦੇ ਚਲਦਿਆਂ ਸਹੁਰੇ ਦਾ ‘ਕਤਲ’ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਰਨੈਲ ਖਾਂ ਪੁੱਤਰ ਸੋਹਣਾ ਖਾਂ ਪੁੱਤਰ ਫਜਲ ਖਾਂ ਵਾਸੀ ਭਲਵਾਨ ਨੇ ਥਾਣਾ ਸਦਰ ਧੂਰੀ ’ਚ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸੱਤ ਭੈਣ ਭਰਾ ਹਨ, ਉਸ ਨੇ ਦੱਸਿਆ ਕਿ ਉਸ ਦੀਆਂ ਭੈਣਾਂ ਰੀਨਾ ਤੇ ਰਾਜ ਦਾ ਵਿਆਹ ਅਰਸਾ ਕਰੀਬ 17-18 ਸਾਲ ਪਹਿਲਾਂ ਹੋਇਆ ਸੀ। ਉਸ ਦੀਆਂ ਇਨ੍ਹਾਂ ਦੋਵੇਂ ਭੈਣਾਂ ਨੂੰ ਇਨ੍ਹਾਂ ਦੋਵਾਂ ਦੇ ਘਰ ਵਾਲੇ ਮਾਲੀ ਖਾਂ ਤੇ ਸਲਾਮਦੀਨ, ਇਨ੍ਹਾਂ ਦਾ ਸਹੁਰਾ ਬਸੀਰ ਖਾਂ, ਸੱਸ ਮੇਲੋ ਪਤਨੀ ਬਸੀਰ ਖਾਂ ਸ਼ੁਰੂ ਤੋਂ ਹੀ ਤੰਗ ਪਰੇਸ਼ਾਨ ਕਰਦੇ ਆ ਰਹੇ ਸਨ। (Murder)
ਅਸੀਂ ਲੜਕੀ ਵਾਲੇ ਹੋਣ ਦੇ ਨਾਤੇ ਇਨ੍ਹਾਂ ਨੂੰ ਸਮਝਾ ਬੁਝਾ ਕੇ ਟਾਈਮ ਕੱਢਦੇ ਰਹੇ। ਬੀਤੇ ਦਿਨੀਂ 24 ਦਸੰਬਰ ਨੂੰ ਉਸ ਦੀਆਂ ਭੈਣਾਂ ਰਾਜ ਤੇ ਰੀਨਾ ਲਸੋਈ ਵਿਖੇ ਮੇਰੀ ਭਾਣਜੀ ਜੈਸਮੀਨ ਦੇ ਵਿਆਹ ’ਤੇ ਗਈਆਂ ਹੋਈਆਂ ਸਨ। ਬੀਤੀ ਸ਼ਾਮ ਨੂੰ ਉਸ ਦੇ ਦੋਵੇਂ ਭਨੋਈਏ ਮਾਲੀ ਖਾਂ ਤੇ ਸਲਾਮਦੀਨ ਗੱਡੀ ਲੈ ਕੇ ਲਸੋਈ ਗਏ ਅਤੇ ਉਸ ਦੀਆਂ ਦੋਵੇਂ ਭੈਣਾਂ ਨੂੰ ਗੱਡੀ ’ਚ ਬਿਠਾ ਵਾਪਸ ਪਿੰਡ ਘਨੌਰ ਖੁਰਦ ਲੈ ਜਾਣ ਲਈ ਚੱਲਣ ਲੱਗੇ। ਉਸ ਦੀ ਵੱਡੀ ਭੈਣ ਪ੍ਰਵੀਨ ਵੀ ਇਨ੍ਹਾਂ ਦੇ ਕੱਪੜਿਆਂ ਵਾਲਾ ਬੈਗ ਗੱਡੀ ’ਚ ਰੱਖਣ ਲਈ ਇਨ੍ਹਾਂ ਦੇ ਨਾਲ ਆ ਗਈ। ਉੱਥੇ ਹੀ ਉਸਦੇ ਦੋਵੇਂ ਭਣੋਈਏ ਮਾਲੀ ਖਾਂ ਤੇ ਸਲਾਮਦੀਨ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੀਆਂ ਭੈਣਾਂ ਨੂੰ ਵਿਆਹ ਦੀ ਭਾਜੀ ਵੀ ਮੋੜਨ ਲਈ ਮਜ਼ਬੂਰ ਕੀਤਾ ਤਾਂ ਉਸ ਦੀਆਂ ਭੈਣਾਂ ਨੇ ਉਸ ਦੀ ਵੱਡੀ ਭੈਣ ਨੂੰ ਭਾਜੀ ਵਾਪਸ ਕਰ ਦਿੱਤੀ। (Murder)
ਇਹ ਵੀ ਪੜ੍ਹੋ : ਬਾਕਸਿੰਗ-ਡੇ ਟੈਸਟ : ਪਹਿਲੇ ਦਿਨ ਅਸਟਰੇਲੀਆ ਮਜ਼ਬੂਤ ਸਥਿਤੀ ’ਚ, ਲਾਬੁਸ਼ੇਨ-ਹੈਡ ਕ੍ਰੀਜ ’ਤੇ
ਉਸ ਦੀ ਵੱਡੀ ਭੈਣ ਪ੍ਰਵੀਨ ਵੱਲੋਂ ਇਹ ਸਾਰੀ ਗੱਲ ਦੱਸਣ ’ਤੇ ਉਸ ਨੇ ਆਪਣੇ ਭਣੋਈਏ ਸਲਾਮਦੀਨ ਨੂੰ ਫੋਨ ਲਾ ਲਿਆ, ਫੋਨ ’ਚ ਉਸ ਦੀਆਂ ਭੈਣਾਂ ਨੂੰ ਗਾਲੀ-ਗਲੋਚ ਕਰਦੇ ਹੋਏ ਨਹਿਰ ’ਚ ਸੁੱਟਣ ਦੀਆਂ ਧਮਕੀਆਂ ਦਿੰਦੇ ਸੁਣਾਈ ਦਿੱਤੇ। ਉਹ ਪਿੰਡ ਦੇ ਪੰਚ ਨੂੰ ਨਾਲ ਲੈ ਕੇ ਉਸ ਦੀਆਂ ਉਕਤ ਭੈਣਾਂ ਦੇ ਘਰ ਪੁੱਜੇ। ਜਦੋਂ ਅਸੀਂ ਘਰ ਅੰਦਰ ਜਾਣ ਲੱਗੇ ਤਾਂ ਉਸ ਦੇ ਭਣੋਈਏ ਮਾਲੀ ਖਾਂ ਤੇ ਸਲਾਮਦੀਨ ਨੇ ਉਸ ਦੇ ਪਿਤਾ ਸੋਹਣਾ ਖਾਂ ਨੂੰ ਬਾਹਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਤੇ ਗੁਪਤ ਅੰਗ ’ਤੇ ਠੁੱਡੇ ਮਾਰੇ ਤੇ ਸਾਡੇ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। (Murder)
ਜਿਸ ਤੋਂ ਬਾਅਦ ਸਾਨੂੰ ਤੇ ਉਸ ਦੇ ਪਿਤਾ ਸੋਹਣ ਖਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦੇ ਪਿਤਾ ਸੋਹਣਾ ਖਾਂ ਨੂੰ ਮ੍ਰਿਤਕ ਐਲਾਲ ਦਿੱਤਾ ਤੇ ਉਸ ਨੂੰ ਤੇ ਉਸ ਦੀ ਭਰਜਾਈ ਰਵੀਨਾ ਬੇਗਮ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਰੈਫਰ ਕਰ ਦਿੱਤਾ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਧੂਰੀ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। (Murder)