ਸ੍ਰੀਨਗਰ (ਏਜੰਸੀ)। ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ (Mehbooba Mufti) ਨੂੰ ਸੁਰਨਕੋਟ ਪੁੰਛ ਦੀ ਉਨ੍ਹਾਂ ਦੀ ਯੋਜਨਾਬੱਧ ਯਾਤਰਾ ਤੋਂ ਪਹਿਲਾਂ ਸ੍ਰੀਨਗਰ ’ਚ ਕਥਿਤ ਤੌਰ ’ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪਾਰਟੀ ਦੇ ਇੱਕ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਰਟੀ ਨੇ ਕਿਹਾ ਕਿ ਸ੍ਰੀਮਤੀ ਮਹਿਸੂਬਾ ਸਥਿਤੀ ਦਾ ਮੁਲਾਂਕਣ ਕਰਨ ਅਤੇ ਹਿਰਾਸਤ ’ਚ ਮਾਰੇ ਗਏ ਸੋਨਾ ਦੇ ਪਰਿਵਾਰਾਂ ਨੂੰ ਮਿਲਣ ਲਈ ਸੁਨਰਕੋਟ ਜਾਣ ਦੀ ਯੋਜਨਾ ਬਣਾ ਰਹੀ ਸੀ। ਪੀਡੀਪੀ ਨੇ ਐਕਸ ’ਤੇ ਮਹਿਬੂਬਾ ਦੀ ਰਿਹਾਇਸ਼ ਦੇ ਗੇਟ ਦੀ ਤਸਵੀਰ ਪੋਸਟ ਕੀਤੀ ਹੈ। ਮਹਿਬੂਬਾ ਨੂੰ ਨਜ਼ਰਬੰਦ ਕੀਤੇ ਜਾਣ ਬਾਰੇ ਹੁਣ ਤੱਕ ਕੋਈ ਅਧਿਕਾਰਿਕ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ।
ਕੀ ਹੈ ਮਾਮਾਲਾ | Mehbooba Mufti
ਜ਼ਿਕਰਯੋਗ ਹੈ ਕਿ ਪੁੰਛ ’ਚ ਬੁਫਲਿਆਜ ਪਿੰਡ ’ਚ ਵੀਰਵਾਰ ਨੂੰ ਘਾਤ ਲਾ ਕੇ ਕੀਤੇ ਗਏ ਹਮਲੇ ’ਚ ਚਾਰ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਜੰਮੂ ਦੇ ਪੁੰਛ ਰਾਜੌਰੀ ਇਲਾਕੇ ’ਚ ਗੁੱਸਾ ਫੈਲ ਰਿਹਾ ਹੈ। ਇੱਕ ਦਿਨ ਬਾਅਦ ਫੌਜ ਕਥਿਤ ਤੌਰ ’ਤੇ ਚੁੱਕੇ ਗਏ ਤਿੰਨ ਨਾਗਰਿਕ ਘਾਤ ਸਥਾਨ ਦੇ ਕੋਲ ਮਿ੍ਰਤਕ ਪਾਏ ਗਏ। ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਰਾਜਨੀਤਿਕ ਨੇਤਾਵਾਂ ਨੇ ਦੋਸ਼ ਲਾਇਆ ਹੈ ਕਿ ਤਿੰਨਾਂ ਦੀ ਮੌਤ ਹਿਰਾਸਤ ’ਚ ਤਸ਼ੱਦਦ ਨਾਲ ਹੋਈ ਹੈ। ਫੌਜ ਨੇ ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਨਾ ਤਾਂ ਫੌਜ ਤੇ ਨਾ ਹੀ ਜੰਮੂ ਕਸ਼ਮੀਰ ਸਰਕਾਰ ਨੇ ਹਾਲਾਂਕਿ ਹਿਰਾਸਤ ’ਚ ਕਤਲ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।