Winter Health Tips : ਸਰਦੀਆਂ ਦੇ ਮੌਸਮ ’ਚ ਵੱਡਿਆਂ ਦੀ ਤਵਚਾ ਬਹੁਤ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ, ਤਾਂ ਸੋਚੋ ਕਿ ਛੋਟੇ ਬੱਚਿਆਂ ਅਤੇ ਨਵਜੰਮੇ ਬੱਚਿਆਂ ਦੀ ਕੀ ਹਾਲਤ ਹੋਵੇਗੀ। ਬੱਚਿਆਂ ਦੀ ਤਵਚਾ ਬਹੁਤ ਨਾਜੁਕ, ਸੰਵੇਦਨਸ਼ੀਲ ਅਤੇ ਨਰਮ ਹੁੰਦੀ ਹੈ। ਠੰਢੇ ਮੌਸਮ ਵਿੱਚ ਬੱਚਿਆਂ ਦੀ ਦੇਖਭਾਲ ਕਰਨੀ ਥੋੜੀ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਜੇਕਰ ਤੁਸੀਂ ਥੋੜ੍ਹੀ ਜਿਹੀ ਲਾਪਰਵਾਹੀ ਕਰਦੇ ਹੋ ਤਾਂ ਉਹ ਬੀਮਾਰ ਹੋ ਜਾਂਦੇ ਹਨ। ਜੇਕਰ ਬੱਚੇ ਦਾ ਜਨਮ ਠੰਢੇ ਮੌਸਮ ਵਿੱਚ ਹੁੰਦਾ ਹੈ ਤਾਂ ਉਸ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। (Winter Health Tips)
ਇਸ ਮੌਸਮ ਵਿੱਚ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਬਹੁਤ ਤੇਜੀ ਨਾਲ ਵਧਦੇ ਹਨ ਅਤੇ ਜਲਦੀ ਹੀ ਨਵਜੰਮੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਕਿਉਂਕਿ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਇਸ ਲਈ ਲਾਪਰਵਾਹੀ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਬੱਚੇ ਦੀ ਦੇਖਭਾਲ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। (Winter Health Tips)
ਸਰਦੀਆਂ ਵਿੱਚ ਬੱਚਿਆਂ ਦੀ ਦੇਖਭਾਲ ਲਈ ਸੁਝਾਅ | Winter Health Tips
1. ਸਰਦੀਆਂ ’ਚ ਆਪਣੇ ਬੱਚੇ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਉਸ ਦੇ ਸਰੀਰ ਦੇ ਤਾਪਮਾਨ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਨਵਜੰਮੇ ਬੱਚਿਆਂ ਨੂੰ ਅਕਸਰ ਠੰਢੇ ਮੌਸਮ ਵਿੱਚ ਹਾਈਪੋਥਰਮੀਆ ਦਾ ਖਤਰਾ ਹੁੰਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਘਟ ਜਾਂਦਾ ਹੈ। ਅਜਿਹਾ ਹੋਣ ਤੋਂ ਰੋਕਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਗਰਮ ਕੱਪੜੇ ਪਾ ਕੇ ਰੱਖੋ। ਉਸਦੇ ਹੱਥ, ਪੈਰ ਅਤੇ ਸਿਰ ਨੂੰ ਖਾਸ ਤੌਰ ‘ਤੇ ਢੱਕ ਕੇ ਰੱਖੋ।
2. ਬਹੁਤ ਠੰਢੇ ਮੌਸਮ ਵਿੱਚ ਬੱਚੇ ਨੂੰ ਹਰ ਰੋਜ ਨਾ ਨਹਾਓ। ਹਾਲਾਂਕਿ, ਨਹਾਉਣ ਨਾਲ ਉਸਦੀ ਚਮੜੀ ਤੋਂ ਗੰਦਗੀ ਅਤੇ ਬੈਕਟੀਰੀਆ ਸਾਫ਼ ਹੋ ਸਕਦਾ ਹੈ, ਪਰ ਉਸ ਨੂੰ ਸਿਰਫ ਬਦਲਵੇਂ ਦਿਨਾਂ ’ਤੇ ਹੀ ਨਹਾਓ। ਬੱਚੇ ਨੂੰ ਨਵ੍ਹਾਉਂਦੇ ਸਮੇਂ ਸਾਰੇ ਦਰਵਾਜੇ ਅਤੇ ਖਿੜਕੀਆਂ ਬੰਦ ਕਰ ਦਿਓ, ਤਾਂ ਕਿ ਠੰਢੀ ਹਵਾ ਅੰਦਰ ਨਾ ਆ ਸਕੇ।
Also Read : ਕੋਰੋਨਾ JN.1 : ਪੰਜਾਬ ‘ਚ ਮਾਸਕ ਪਹਿਨਣਾ ਹੋਇਆ ਜ਼ਰੂਰੀ
3. ਸਰਦੀਆਂ ਦੇ ਮੌਸਮ ’ਚ ਬੱਚਿਆਂ ਦੀ ਚਮੜੀ ਬਹੁਤ ਖੁਸਕ ਅਤੇ ਖੁਰਦਰੀ ਹੋ ਸਕਦੀ ਹੈ। ਅਜਿਹੀ ਸਥਿਤੀ ’ਚ ਸਰੀਰ ’ਤੇ ਲਾਲ ਧੱਫੜ, ਖੁਜ਼ਲੀ ਅਤੇ ਖੁਰਕ ਬਣਨ ਦੀ ਸਮੱਸਿਆ ਹੋ ਸਕਦੀ ਹੈ। ਬਿਹਤਰ ਹੈ ਕਿ ਤੁਸੀਂ ਰੋਜ਼ਾਨਾ ਬੇਬੀ ਸਕਿਨ ਕੇਅਰ ਲੋਸਨ ਜਾਂ ਮਾਇਸਚਰਾਈਜਰ ਲਗਾਓ। ਇਸ ਨਾਲ ਚਮੜੀ ਨਰਮ ਅਤੇ ਸਿਹਤਮੰਦ ਰਹੇਗੀ।
4. ਜੇਕਰ ਤੁਸੀਂ ਠੰਢੇ ਮੌਸਮ ’ਚ ਹਰ ਰੋਜ ਬੱਚੇ ਨੂੰ ਨਹਾਉਣ ਤੋਂ ਡਰਦੇ ਹੋ, ਤਾਂ ਸਫਾਈ ਦਾ ਸਹੀ ਧਿਆਨ ਰੱਖੋ। ਸੂਰਜ ਨਿਕਲਣ ’ਤੇ ਕੋਸੇ ਪਾਣੀ ’ਚ ਕੱਪੜਾ ਡੁਬੋ ਕੇ ਪਾਣੀ ਨੂੰ ਨਿਚੋੜ ਲਓ। ਇਸ ਨਾਲ ਬੱਚੇ ਦੇ ਪੂਰੇ ਸਰੀਰ ਨੂੰ ਸਾਫ ਕਰੋ। ਫਿਰ ਸੁੱਕੇ ਤੌਲੀਏ ਨਾਲ ਪੂੰਝੋ ਅਤੇ ਮਾਇਸਚਰਾਈਜਰ ਜਾਂ ਜੈਤੂਨ, ਸਰ੍ਹੋਂ ਦਾ ਤੇਲ ਲਗਾਓ। ਮਸਾਜ ਕਰਨ ਤੋਂ ਬਾਅਦ ਤੁਸੀਂ ਬੱਚੇ ਦੇ ਸਰੀਰ ਨੂੰ ਵੀ ਪੂੰਝ ਸਕਦੇ ਹੋ।ਧਿਆਨ ਰੱਖੋ, ਠੰਡ ਦੇ ਮੌਸਮ ਵਿੱਚ ਹਰ ਰੋਜ ਬੱਚੇ ਦੀ ਮਾਲਿਸ ਕਰੋ, ਇਸ ਨਾਲ ਉਸਦਾ ਸਰੀਰ ਗਰਮ ਰਹੇਗਾ, ਖੂਨ ਦਾ ਸੰਚਾਰ ਵਧੇਗਾ ਅਤੇ ਮਾਸਪੇਸੀਆਂ ਵੀ ਮਜਬੂਤ ਹੋਣਗੀਆਂ।
5. ਜੇਕਰ ਤੁਸੀਂ ਆਪਣੇ ਬੱਚੇ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਮਾਂ ਦਾ ਦੁੱਧ ਚੁੰਘਾਉਣਾ ਬਹੁਤ ਜ਼ਰੂਰੀ ਹੈ। ਇਸ ਨਾਲ ਸਹੀ ਸਰੀਰਕ ਵਿਕਾਸ ਯਕੀਨੀ ਹੋਵੇਗਾ ਅਤੇ ਬੱਚੇ ਨੂੰ ਲੋੜੀਂਦਾ ਪੋਸ਼ਣ ਵੀ ਮਿਲੇਗਾ। ਇਸ ਕਾਰਨ ਬੱਚਾ ਠੰਢ ਵਿੱਚ ਆਸਾਨੀ ਨਾਲ ਬਿਮਾਰ ਨਹੀਂ ਹੋਵੇਗਾ।