ਸਹਾਇਕ ਲਾਈਨਮੈਨ ਵਿਕਰਮਜੀਤ ਦਾ ਮਰਨ ਵਰਤ ਜੂਸ ਪਿਲਾ ਕੇ ਖੁਲਵਾਇਆ

Powercom
ਪਟਿਆਲਾ : ਜੂਸ ਪਿਲਾ ਕੇ ਮਰਨ ਵਰਤ ਖੁਲਵਾਉਂਦੇ ਹੋਏ ਅਧਿਕਾਰੀ।

ਮੰਗਾਂ ਪੂਰੀਆਂ ਨਾ ਹੋਣ ਤੱਕ ਪੱਕਾ ਮੋਰਚਾ ਰਹੇਗਾ ਜਾਰੀ-ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਮੁੱਖ ਦਫਤਰ ਅੱਗੇ ਹੱਕੀ ਜਾਇਜ਼ ਮੰਗਾਂ ਲਈ ਮਰਨ ਵਰਤ ’ਤੇ ਬੈਠੇ ਵਿਕਰਮਜੀਤ ਦੀ ਹਾਲਤ ’ਤੇ ਦਿਡ਼੍ਹ ਇਰਾਦੇ ਨੂੰ ਦੇਖਦਿਆ ਡੀਸੀ ਪਟਿਆਲਾ ਵੱਲੋਂ ਜਲਦ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਵਿਕਰਮਜੀਤ ਦਾ ਮਰਨ ਵਰਤ ਤਹਿਸੀਲਦਾਰ ਵੱਲੋਂ ਜੂਸ ਪਿਲਾ ਕੇ ਖੁਲਵਾਇਆ ਗਿਆ। ਇਸ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੇ ਆਖਿਆ ਕਿ ਜੇਕਰ ਜਲਦ ਮੀਟਿੰਗ ਦੇ ਕੇ ਸਾਡੀਆਂ ਤਨਖਾਹਾਂ ਦਾ ਮਸਲਾ ਹੱਲ ਨਾ ਕਰਵਾਇਆ ਤਾਂ ਉਹ ਮੁੜ ਇਸ ਤੋਂ ਵੀ ਸਖਤ ਰੁੱਖ ਅਪਣਾਉਣਗੇ। (Powercom)

ਬਿਨ੍ਹਾ ਤਜ਼ਰਬਾ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਰਾਜ ਕੰਬੋਜ ਨੇ ਕਿਹਾ ਕਿ ਅੱਜ ਭਾਰਤੀ ਕਿਸਾਨ ਏਕਤਾ ਯੂਨੀਅਨ ਭਟੇੜੀ ਕਲਾਂ ਨੇ ਧਰਨੇ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਸੂਬਾ ਪ੍ਰਧਾਨ ਨੇ ਜਿੱਥੇ ਮੈਨੇਜਮੈਂਟ ਅਤੇ ਪ੍ਰਸਾਸ਼ਨ ਨਾਲ ਰਾਬਤਾ ਕਾਇਮ ਕੀਤਾ ਉੱਥੇ ਹੀ ਮੁੱਖ ਦਫਤਰ ਅੱਗੇ ਟਰਾਲੀਆਂ ਖੜੀਆਂ ਕਰਕੇ ਪੱਕੇ ਮੋਰਚੇ ਨੂੰ ਹੋਰ ਪੱਕਾ ਕਰਨ ਦੀ ਦਿੱਤੀ ਸਖਤ ਚੇਤਾਵਨੀ ਦਿੱਤੀ। ਕਿਸਾਨ ਯੂਨੀਅਨਾਂ ਦੇ ਸਹਿਯੋਗ ਸਦਕਾ ਡਿਪਟੀ ਕਮਿਸ਼ਨਰ ਅਤੇ ਬਿਨਾਂ ਤਜ਼ਰਬਾ ਸੰਘਰਸ ਕਮੇਟੀ ਦੀ ਇਸ ਗੱਲ ’ਤੇ ਸਹਿਮਤੀ ਬਣੀ ਕਿ 8 ਜਨਵਰੀ ਤੋਂ ਪਹਿਲਾ ਕਮੇਟੀ ਦੀ ਪੈਨਲ ਮੀਟਿੰਗ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨਾਲ ਕਰਵਾਈ ਜਾਵੇਗੀ। ਜਦੋਂ ਤੱਕ ਪੈਨਲ ਮੀਟਿੰਗ ਨਹੀ ਹੋ ਜਾਂਦੀ ਤਦ ਤੱਕ ਪੱਕਾ ਧਰਨਾ ਪਹਿਲਾਂ ਦੀ ਤਰ੍ਹਾਂ ਹੀ ਲੱਗਾ ਰਹੇਗਾ। Powercom

ਇਹ ਵੀ ਪਡ਼੍ਹੋ : ਵਿੱਤ ਮੰਤਰੀ ਹਰਪਾਲ ਚੀਮਾ ਦਾ ਦਾਅਵਾ: ਪੰਜਾਬੀ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿੱਚ ਨਹੀਂ ਕੀਤੀ ਕੋਈ ਕਟੌਤੀ

ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੇ ਸੂਬਾ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਪਾਵਰਕੌਮ ਮੈਨੇਜਮੈਂਟ ਅਤੇ ਪ੍ਰਸਾਸਨ ਆਪਣੇ ਵਾਅਦੇ ਤੋਂ ਮੁਕਰਦੇ ਹਨ ਤਾਂ ਯੂਨੀਅਨ ਵੱਲੋਂ ਪਾਵਰਕੌਮ ਦੇ ਤਿੰਨਾਂ ਗੇਟਾਂ ਨੂੰ ਜਿੰਦਰੇ ਲਗਾ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਦਾ ਵੀ ਘਿਰਾਓ ਕੀਤਾ ਜਾਵੇਗਾ।

ਇਸ ਸੰਘਰਸ਼ ਵਿੱਚ ਭਾਰਤੀ ਕ੍ਰਾਂਤੀਕਾਰੀ ਕਿਸਾਨ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ, ਗੈਸ ਏਜੰਸੀ ਵਰਕਰ ਯੂਨੀਅਨ ਦੇ ਪ੍ਰਧਾਨ ਕਸਮੀਰ ਸਿੰਘ ਬਿੱਲਾ ਅਤੇ ਭਾਰਤੀ ਕਿਸਾਨ ਏਕਤਾ ਯੂਨੀਅਨ ਭਟੇੜੀ ਕਲਾਂ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ ਕਲਾਂ, ਸੂਬਾ ਮੀਤ ਪ੍ਰਧਾਨ ਗੁਰਧਿਆਨ ਸਿੰਘ ਅਤੇ ਜਬਰ ਜੁਲਮ ਵਿਰੁੱਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ, ਸੱਜਣ ਸਿੰਘ ਲੋਹਟਬੱਦੀ,ਬਲਵੀਰ ਸਿੰਘ ਕਸਬਾ ਮੈਬਰਾਂ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਮੂਲੀਅਤ ਕੀਤੀ। ਇਸ ਮੌਕੇ ਹਰਿੰਦਰ ਹੈਰੀ, ਮਿੱਠੂ ਪੇਧਨੀ, ਜਗਦੇਵ ਸਿੰਘ ਲੋਹਟਬੱਦੀ , ਕੁਲਵਿੰਦਰ ਪਟਿਆਲਾ, ਅਕਬਾਲ ਸਿੰਘ, ਹਰਮਨ ਬਰਨਾਲਾ, ਅਮਨਦੀਪ ਸਿੰਘ ਆਦਿ ਹਾਜ਼ਰ ਸਨ। Powercom