IND Vs SA : ਤੀਜੇ ਮੈਚ ‘ਚ ਭਾਰਤ ਨੇ ਅਫਰੀਕਾ ਨੂੰ ਹਰਾਇਆ, ਦੂਜੀ ਵਾਰ ਅਫਰੀਕਾ ‘ਚ ਇੱਕਰੋਜ਼ਾ ਲੜੀ ਜਿੱਤੀ

IND Vs SA

ਤੀਜੇ ਮੁਕਾਬਲੇ ‘ਚ ਅਫਰੀਕਾ ਨੂੰ 78 ਦੌੜਾਂ ਨਾਲ ਹਰਾਇਆ | IND Vs SA

  • ਸੰਜੂ ਸੈਮਸਨ ਦੀ 108 ਦੌੜਾਂ ਦੀ ਸੈਂਕੜੇ ਵਾਲੀ ਪਾਰੀ | IND Vs SA
  • ਅਰਸ਼ਦੀਪ ਸਿੰਘ ਨੇ ਹਾਸਲ ਕੀਤੀਆਂ 4 ਵਿਕਟਾਂ
  • ਦੋਵਾਂ ਟੀਮਾਂ ਵਿਚਕਾਰ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ 24 ਦਸੰਬਰ ਤੋਂ

ਪਾਰਲ (ਦੱਖਣੀ ਅਫਰੀਕਾ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਲੜੀ ਦਾ ਤੀਜਾ ਅਤੇ ਆਖਿਰੀ ਮੁਕਾਬਲਾ ਅੱਜ ਦੱਖਣੀ ਅਫਰੀਕਾ ਦੇ ਪਾਰਲ ਦੇ ਮੈਦਾਨ ‘ਤੇ ਖੇਡਿਆ ਗਿਆ। ਜਿਸ ਵਿੱਚ ਅਫਰੀਕਾ ਦੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਆਪਣੇ 50 ਓਵਰਾਂ ‘ਚ 296 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਵਿੱਚ ਭਾਰਤ ਦੇ ਸੰਜੂ ਸੈਮਸਨ ਦੀਆਂ 108 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਸ਼ਾਮਲ ਰਹੀ। ਉਨ੍ਹਾਂ ਤੋਂ ਇਲਾਵਾ ਤਿਲਕ ਵਰਮਾ ਨੇ ਦੌੜਾਂ ਬਣਾ ਕੇ ਅਰਧਸੈਂਕੜਾ ਜੜਿਆ। ਬਾਅਦ ‘ਚ ਅਖੀਰ ਦੇ ਕੁਝ ਓਵਰਾਂ ‘ਚ ਰਿੰਕੂ ਸਿੰਘ ਦੀ 27 ਗੇਂਦਾਂ ‘ਚ 38 ਦੌੜਾਂ ਦੀ ਤਾਬੜਤੋੜ ਪਾਰੀ ਵੀ ਸ਼ਾਮਲ ਰਹੀ। ਅਫਰੀਕਾ ਵੱਲੋਂ ਹੈਂਡਕ੍ਰਿਸ ਨੇ ਸਭ ਤੋਂ ਜਿਆਦਾ 3 ਵਿਕਟਾਂ ਹਾਸਲ ਕੀਤੀਆਂ। (IND Vs SA)

IND Vs SA

ਬਾਅਦ ‘ਚ ਟੀਚੇ ਦਾ ਪਿੱਛਾ ਕਰਨ ਆਈ ਅਫਰੀਕਾ ਦੀ ਟੀਮ ਇੱਕ ਸਮੇਂ ਚੰਗੀ ਸਥਿਤੀ ‘ਚ ਸੀ ਪਰ ਬਾਅਦ ‘ਚ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਅੱਗੇ 218 ਦੌੜਾਂ ‘ਤੇ ਆਲਆਊਟ ਹੋ ਗਈ ਅਤੇ ਭਾਰਤ ਨੇ ਇਹ ਮੁਕਾਬਲਾ 78 ਦੌੜਾਂ ਨਾਲ ਜਿੱਤ ਕੇ ਲੜੀ 2-1 ਨਾਲ ਆਪਣੇ ਨਾਂਅ ਕਰ ਲਈ। ਅਫਰੀਕਾ ਵੱਲੋਂ ਟੋਨੀ ਜੀ ਜੋਰਜੀ ਦੀ 81 ਦੌੜਾਂ ਦੀ ਅਰਧਸੈੈਂਕੜੇ ਵਾਲੀ ਪਾਰੀ ਸ਼ਾਮਲ ਰਹੀ, ਉਨ੍ਹਾਂ ਤੋਂ ਇਲਾਵਾ ਕਪਤਾਨ ਏਡਨ ਮਾਰਕ੍ਰਮ ਨੇੇ 36 ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ੀ ‘ਚ ਅਰਸ਼ਦੀਪ ਸਿੰਘ ਨੇ 4 ਵਿਕਟਾਂ, ਆਵੇਸ਼ ਖਾਨ ਅਤੇ ਸੁੰਦਰ ਨੂੰ 2-2 ਵਿਕਟਾਂ ਮਿਲਿਆਂ, ਜਦਕਿ ਅਕਸ਼ਰ ਪਟੇਲ ਅਤੇ ਮੁਕੇਸ਼ ਕੁਮਾਰ ਨੂੰ 1-1 ਵਿਕਟ ਮਿਲੀ। (IND Vs SA)

ਇਹ ਵੀ ਪੜ੍ਹੋ : SA vs IND : ਸੰਜੂ ਸੈਮਸਨ ਦਾ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 297 ਦੌੜਾਂ ਦਾ ਟੀਚਾ

ਜਿ਼ਕਰਯੋਗ ਹੈ ਕਿ ਸੀਰੀਜ਼ ਦਾ ਪਹਿਲਾ ਮੁਕਾਬਲਾ ਭਾਰਤੀ ਟੀਮ ਨੇ 8 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ ਜਦਕਿ ਦੂਜਾ ਮੁਕਾਬਲਾ ਮੇਜ਼ਬਾਨ ਅਫਰੀਕਾ ਨੇ ਵੀ 8 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਕਾਰ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ ਸੀ। ਜੋ ਕਿ 1-1 ਨਾਲ ਡਰਾਅ ਰਹੀ ਸੀ ਉਸ ਲੜੀ ਦਾ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਦੂਜਾ ਮੁਕਾਬਲਾ ਦੱਖਣੀ ਅਫਰੀਕਾ ਨੇ ਜਿੱਤਿਆ ਜਦਕਿ ਤੀਜਾ ਮੁਕਾਬਲਾ ਭਾਰਤੀ ਟੀਮ ਨੇ ਜਿੱਤ ਲਿਆ ਸੀ। (IND Vs SA)

ਹੁਣ ਦੋਵਾਂ ਟੀਮਾਂ ਵਿਚਕਾਰ 24 ਦਸੰਬਰ ਤੋਂ ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਵੇਗੀ, ਜਿਸ ਵਿੱਚ ਭਾਰਤੀ ਟੀਮ ਨੇ ਵੱਡੇ ਖਿਡਾਰੀ ਵੇਖਣ ਨੂੰ ਮਿਲਣਗੇ। ਕਿਉਂਂਕਿ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਕਪਤਾਨ ਰੋਤਿਹ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਇਸ ਟੀ 20 ਅਤੇ ਇੱਕਰੋਜ਼ਾ ਲੜੀ ‘ਚ ਹਿੱਸਾ ਨਹੀਂ ਲਿਆ ਸੀ। ਪਹਿਲਾ ਮੁਕਾਬਲਾ 24 ਦਸੰਬਰ ਨੂੰ ਖੇਡਿਆ ਜਾਵੇਗਾ। (IND Vs SA)