ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਫਰਿੱਜ਼ ਦਾ ਕੰਪਰ...

    ਫਰਿੱਜ਼ ਦਾ ਕੰਪਰੈਸਰ ਫ਼ਟਣ ਨਾਲ ਹੋਏ ਧਮਾਕੇ ’ਚ 5 ਜਖ਼ਮੀ

     ਲੁਧਿਆਣਾ ਵਿਖੇ ਧਮਾਕਾ ਹੋਣ ਨਾਲ ਸੜੇ ਵਾਹਨ।

     ਚਾਰ ਵਾਹਨ ਸੜਕੇ ਹੋਏ ਸੁਆਹ

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਸਥਾਨਕ ਗਿੱਲ ਰੋਡ ’ਤੇ ਸਥਿੱਤ ਗੋਬਿੰਦਪੁਰਾ ਮਾਰਕੀਟ ’ਚ ਇੱਕ ਚਾਹ ਦੀ ਦੁਕਾਨ ਵਿੱਚ ਫਰਿੱਜ਼ ਦਾ ਕੰਪਰੈਸਰ ਫਟਣ ਨਾਲ ਹੋਏ ਧਮਾਕੇ ਵਿੱਚ 5 ਲੋਕਾਂ ਦੇ ਜਖ਼ਮੀ ਹੋਣ ਤੋਂ ਇਲਾਵਾ ਕਈ ਵਾਹਨ ਸੜਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਨੂੰ ਫਰਿੱਜ਼ ਦਾ ਕੰਪਰੈਸ਼ਰ ਫਟਣ ਨਾਲ ਚਾਹ ਦੇ ਦੁਕਾਨ ਵਿੱਚ ਪਏ ਗੈਸ ਸਿਲੰਡਰ ਦੀ ਪਾਇਪ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਕਾਰਨ ਦੁਕਾਨ ’ਚ ਮੌਜੂਦ 5 ਲੋਕ ਜਖ਼ਮੀ ਹੋ ਗਏ ਅਤੇ ਦੁਕਾਨ ਲਾਗੇ ਖੜ੍ਹੇ 4 ਵਾਹਨ ਵੀ ਬੁਰੀ ਤਰ੍ਹਾਂ ਸੜ ਗਏ। Explosion

    Explosion
    ਲੁਧਿਆਣਾ ਵਿਖੇ ਧਮਾਕਾ ਹੋਣ ਨਾਲ ਸੜੇ ਵਾਹਨ।

    ਇਹ ਵੀ ਪਡ਼੍ਹੋ : ਬਠਿੰਡਾ ਦੇ ਨੌਜਵਾਨ ਨਾਲ ਬਰਨਾਲਾ ਦੇ ਇਮੀਗ੍ਰੇਸ਼ਨ ਸੰਚਾਲਕ ਵੱਲੋਂ ਲੱਖਾਂ ਦੀ ਠੱਗੀ

    ਸੂਚਨਾ ਮਿਲਦਿਆਂ ਹੀ ਪਹੁੰਚੀ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ ਜਿਸ ਨਾਲ ਵੱਡਾ ਨੁਕਸਾਨ ਹੋਣੋ ਬਚਾਅ ਹੋ ਗਿਆ। ਇਸ ਦੌਰਾਨ ਰਾਹਗੀਰਾਂ ਦੀ ਮੱਦਦ ਨਾਲ ਲਾਗਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਜਖ਼ਮੀਆਂ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਮੌਜੂਦ ਲੋਕਾਂ ਮੁਤਾਬਕ ਫਾਇਰ ਬਿਗ੍ਰੇਡ ਦੀ ਗੱਡੀ ਦੇ ਸਮੇਂ ਸਿਰ ਪਹੁੰਚਣ ਕਾਰਨ ਵੱਡਾ ਬਚਾਅ ਹੋਇਆ। Explosion

    ਲੁਧਿਆਣਾ ਵਿਖੇ ਧਮਾਕਾ ਹੋਣ ਨਾਲ ਸੜੇ ਵਾਹਨ।

    LEAVE A REPLY

    Please enter your comment!
    Please enter your name here