ਇਸ ਵਾਰ ਨਰਮਾ ਕਾਸ਼ਤਕਾਰ ਕਿਸਾਨ ਸੰਕਟ ’ਚ ਹਨ ਨਰਮੇ ਦਾ ਝਾੜ ਘਟਣ ਕਰਕੇ ਕਿਸਾਨਾਂ ਦਾ ਖਰਚਾ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਘੱਟੋ-ਘੱਟ ਸਮੱਰਥਨ ਮੁੱਲ ਐਲਾਨਿਆ ਗਿਆ ਹੈ ਪਰ ਭਾਰਤੀ ਕਪਾਹ ਕਾਰਪੋਰੇਸ਼ਨ ਵੱਲੋਂ ਖਰੀਦ ਨਾ ਕਰਕੇ ਨਰਮੇ ਦਾ ਰੇਟ ਜ਼ਿਆਦਾ ਨਹੀਂ ਬਣ ਸਕਿਆ ਭਾਵੇਂ ਪ੍ਰਾਈਵੇਟ ਖਰੀਦ ਘੱਟੋ-ਘੱਟ ਸਮੱਰਥਨ ਮੁੱਲ ਤੋਂ ਫਿਰ ਵੀ ਜ਼ਿਆਦਾ ਹੋ ਰਹੀ ਹੈ, ਪਰ ਨਰਮੇ ਦਾ ਝਾੜ ਘਟਣ ਕਰਕੇ ਨਰਮੇ ਦੀ ਖੇਤੀ ਲਾਹੇਵੰਦ ਧੰਦਾ ਨਹੀਂ ਰਹੀ ਇਹ ਸਮੱਸਿਆ ਆਪਣੇ-ਆਪ ’ਚ ਨਵੀਂ ਹੋਰ ਸਮੱਸਿਆ ਨੂੰ ਜਨਮ ਦੇਵੇਗੀ ਨਰਮਾ ਉਤਾਪਾਦਕ ਕਿਸਾਨ ਝੋਨੇ ਵੱਲ ਜਾਣਗੇ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਸੰਕਟ ਹੋਰ ਡੂੰਘਾ ਹੋਵੇਗਾ ਇਸ ਦੇ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਕਾਰਨ ਪ੍ਰਦੂਸ਼ਣ ਹੋਰ ਵਧੇਗਾ ਇਸ ਵਾਰ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੇ ਇਹ ਸੁਝਾਅ ਦਿੱਤਾ ਸੀ। (Gentle Cultivators)
ਇਹ ਵੀ ਪੜ੍ਹੋ : ਸਾਤਵਿਕ ਅਤੇ ਚਿਰਾਗ ਨੂੰ ਖੇਡ ਰਤਨ, ਮੁਹੰਮਦ ਸ਼ਮੀ ਨੂੰ ਮਿਲੇਗਾ ਅਰਜੁਨ ਪੁਰਸਕਾਰ
ਕਿ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦੇ ਹੱਲ ਲਈ ਜ਼ਰੂਰੀ ਹੈ ਕਿ ਝੋਨੇ ਦੀ ਖੇਤੀ ਹੀ ਘਟਾਈ ਜਾਵੇ ਜਿਸ ਵਾਸਤੇ ਨਵੀਆਂ ਫਸਲਾਂ ਲਈ ਵਧੀਆ ਮੰਡੀਕਰਨ ’ਤੇ ਜ਼ੋਰ ਦੇਣ ਦੀ ਮੰਗ ਕੀਤੀ ਗਈ ਸੁਪਰੀਮ ਕੋਰਟ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਹੋਰਨਾ ਫਸਲਾਂ ਦੀ ਖੇਤੀ ਵਧਾਉਣ ਲਈ ਕਦਮ ਚੁੱਕੇ ਜਾਣ ਜੇਕਰ ਨਰਮੇ ਦੇ ਭਾਅ ਨੂੰ ਵੀ ਵੇਖੀਏ ਤਾਂ ਪਰਾਲੀ ਦੇ ਧੂੰਏਂ ਦੀ ਸਮੱਸਿਆ ਘਟਣ ਦੀ ਬਜਾਇ ਵਧਦੀ ਨਜ਼ਰ ਆ ਰਹੀ ਹੈ ਅਸਲ ’ਚ ਖੇਤੀ ਪ੍ਰਦੂਸ਼ਣ ਤੇ ਪਾਣੀ ਦੇ ਮਸਲੇ ਆਪਸ ’ਚ ਡੂੰਘੀ ਤਰ੍ਹਾਂ ਜੁੜੇ ਹੋਏ ਹਨ ਨਰਮੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਝਾੜ ਘਟਣ ਦੇ ਮਾਮਲੇ ’ਚ ਮੁਆਵਜ਼ਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। (Gentle Cultivators)
ਤਾਂ ਕਿ ਕਿਸਾਨ ਇਸ ਫਸਲ ਦੀ ਖੇਤੀ ਤੋਂ ਮੂੰਹ ਨਾ ਮੋੜਣ ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਨਵੀਆਂ ਫਸਲਾਂ ਲਈ ਨਿੱਜੀ ਪੱਧਰ ’ਤੇ ਤਜ਼ਰਬੇ ਕਰਨ ਦੀ ਹਿੰਮਤ ਕਰਨੀ ਪਵੇਗੀ ਦੇਸ਼ ਅੰਦਰ ਭਾਵੇਂ ਚੰਦ ਹੀ ਕਿਸਾਨ ਹਨ ਜੋ ਲੀਕ ਤੋਂ ਹਟ ਕੇ ਖੇਤੀ ਕਰ ਰਹੇ ਹਨ ਤੇ ਨਰਮੇ-ਝੋਨੇ ਦੀ ਖੇਤੀ ਤੋਂ ਕਿਤੇ ਜ਼ਿਆਦਾ ਕਮਾਈ ਕਰ ਰਹੇ ਹਨ ਜੇਕਰ ਚੰਦ ਕਿਸਾਨਾਂ ਨੇ ਖੇਤੀ ਦੀ ਦਸ਼ਾ ਤੇ ਦਿਸ਼ਾ ਬਦਲੀ ਹੈ ਤਾਂ ਬਾਕੀ ਕਿਸਾਨ ਵੀ ਇਸ ਤੋਂ ਪ੍ਰੇਰਨਾ ਜ਼ਰੂਰ ਲੈਣ। (Gentle Cultivators)