(ਅਜਯ ਕਮਲ) ਰਾਜਪੁਰਾ। ਰਾਜਪੁਰਾ ਸਰਹੰਦ ਜੀਟੀ ਰੋਡ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਨਲਾਸ ਵੱਲੋਂ ਬਣੇ ਅੰਡਰਪਾਸ ਤੋੰ ਕੁਝ ਦੂਰੀ ’ਤੇ ਇੱਕ ਟਰਾਲਾ ਸੜਕ ਦੇ ਕਿਨਾਰੇ ’ਤੇ ਖੜਾ ਸੀ ਅਤੇ ਅੰਬਾਲਾ ਤੋਂ ਆ ਰਹੀ ਇੱਕ ਅਨੋਵਾ ਗੱਡੀ ਇੱਕ ਮੋਟਰਸਾਇਕਲ ਸਵਾਰ ਨੂੰ ਬਚਾਉਂਦੇ ਹੋਏ ਖੜੇ ਟਰਾਲੇ ਦੇ ਪਿਛੇ ਜਾ ਵੱਜੀ, ਜਿਸ ਕਾਰਨ ਅਨੋਵਾ ਵਿੱਚ ਸਵਾਰ ਕੰਡੈਕਟਰ ਸੀਟ ਵੱਲ ਬੇਠੈ ਅੱਗੇ ਪਿੱਛੇ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। (Road Accident)
ਇਹ ਵੀ ਪਡ਼੍ਹੋ: Coronavirus: ਕੀ ਦੁਬਾਰਾ ਲਗਾਇਆ ਜਾਵੇਗਾ ਲਾਕਡਾਊਨ? ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਵਾਧੇ ਤੋਂ ਸਰਕਾਰ ਚਿੰਤਤ ਹੈ…
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਐਨਾ ਭਿਆਨਕ ਸੀ ਜਿਸ ਵਿੱਚ ਇੱਕ ਵਿਅਕਤੀ ਦਾ ਸਿਰ ਧੜ ਤੋਂ ਅਲਗ ਹੋ ਗਿਆ ਅਤੇ ਅਨੋਵਾ ਗੱਡੀ ਪਲਟ ਕਿ ਸੜਕ ਦੇ ਦੂਜੇ ਪਾਸੇ ਪਲਟ ਗਈ। ਉਥੇ ਮੌਜੂਦ ਦੁਕਾਨਦਾਰ ਅਤੇ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਢਾਬੇ ਹੋਣ ਕਾਰਨ ਹਮੇਸ਼ਾ ਹੀ ਸੜਕ ਦੇ ਦੋਵੇਂ ਪਾਸੇ ਗੱਡੀਆਂ ਖੜੀਆਂ ਰਹਿੰਦੀਆਂ ਹਨ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਜਿਸ ਕਾਰਨ ਇਸ ਤਰ੍ਹਾਂ ਦੇ ਕਈ ਵਾਰ ਸੜਕ ਹਾਦਸਿਆਂ ਕਾਰਨ ਕਈ ਵਿਅਕਤੀਆਂ ਨੂੰ ਆਪਣੀ ਜਾਨ ਮਾਲ ਦਾ ਨੁਕਸਾਨ ਝੱਲਣਾ ਪੈਦਾ ਹੈ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ (Road Accident)