ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਰੋਧੀ ਪਾਰਟੀਆਂ ਨੇ ਇੰਡੀਆ ਗਠਜੋੜ ਦੀ ਹੋਈ ਚੌਥੀ ਮੀਟਿੰਗ ’ਚ ਇਨ੍ਹਾਂ ਪਾਰਟੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਵੋਟਿੰਗ ਪ੍ਰਣਾਲੀ ’ਤੇ ਫਿਰ ਸਵਾਲ ਚੁੱਕੇ ਹਨ ਅਤੇ ਚੋਣ ਕਮਿਸ਼ਨ ਨੂੰ ਇਸ ’ਚ ਸੁਧਾਰ ਕਰਨ ਦਾ ਸੁਝਾਅ ਦੇਣ ਸਬੰਧੀ ਕਮਿਸ਼ਨ ਤੋਂ ਮਿਲਣ ਦਾ ਸਮਾਂ ਵੀ ਮੰਗਿਆ। ਗਠਜੋੜ ਨੇ ਕਿਹਾ ਕਿ ਈਵੀਐੱਮ ਦੀ ਕਾਰਜਪ੍ਰਣਾਲੀ ਦੀ ਵਿੱਤਰਤਾ ’ਤੇ ਕਈ ਤਰ੍ਹਾਂ ਦੇ ਸ਼ੱਕ ਹਨ ਅਤੇ ਕਈ ਮਾਹਿਰ ਤੇ ਪ੍ਰੋਫੈਸ਼ਨਲਾਂ ਨੇ ਵੀ ਇਯ ਨੂੰ ਲੈ ਕੇ ਸਵਾਲ ਕੀਤੇ ਹਨ। ਗਠਜੋੜ ਦੇ ਨੇਤਾਵਾਂ ਨੇ ਕਿਾ ਕਿ ਈਵੀਐੱਮ ਦੇ ਡਿਜ਼ਾਇਨ ਅਤੇ ਸੰਚਾਲਨ ਨਾਲ ਜੁੜੇ ਕਈ ਮਹੱਤਵਪੂਰਨ ਸਵਾਲਾਂ ਸਬੰਧੀ ਚੋਣ ਕਮਿਸ਼ਨ ਨੂੰ ਵੀ ਇੱਕ ਵਿਸਥਾਰਿਤ ਮੰਗ ਪੱਤਰ ਸੌਂਪਿਆ ਗਿਆ ਪਰ ਕਮਿਸ਼ਨ ਨੇ ਇਸ ਮੰਗ ਪੱਤਰ ’ਤੇ ਗਠਜੋੜ ਦੇ ਪ੍ਰਤੀਨਿਧੀਮੰਡਲ ਨੂੰ ਮਿਲਣ ’ਚ ਰੂਚੀ ਦਿਖਾਈ। (India Alliance)
Also Read : ਅਜੋਕੇ ਸਮੇਂ ਰੁੱਸਣ ਮਨਾਉਣ ਦੇ ਬਦਲੇ ਢੰਗ
ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸਾਡਾ ਸੁਝਾਅ ਬੇਹੱਦ ਸਰਲ ਤੇ ਸਪੱਸ਼ਟ ਹੈ। ਵੀਵਪੈਟ ਪਰਚੀ ਨੂੰ ਬੌਕਸ ’ਚ ਡੇਗਣ ਦੀ ਬਜਾਇ ਇਸ ਨੂੰ ਵੋਟਰਾਂ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ। ਵੋਟਰ ਆਪਣੇ ਵੱਲੋਂ ਚੁਣੇ ਹੋਏ ਬਦਲ ਨੂੰ ਸਤਿਆਪਤ ਕਰਨ ਤੋਂ ਬਾਅਦ ਉਸ ਨੂੰ ਇੱਕ ਵੱਖਰੀ ਵੋਟ ਪੇਟੀ ’ਚ ਰੱਖ ਦੇਣਗੇ। ਇਸ ਤੋਂ ਬਾਅਦ ਵੀਵੀਪੈਟ ਦੀ 100 ਫ਼ੀਸਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਨਿਰਪੱਖ ਤੇ ਆਜ਼ਾਦ ਚੋਣਾਂ ’ਤੇ ਲੋਕਾਂ ਦਾ ਪੂਰਾ ਵਿਸ਼ਵਾਸ ਬਹਾਲ ਹੋਵੇਗਾ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਦੀ ਇੰਡੀਆ ਅਲਾਇੰਸ ਦੀ ਅੱਜ ਇਹ ਅਸ਼ੋਕਾ ਹੋਟਲ ’ਚ ਮੀਟਿੰਗ ਹੋਈ ਜਿਸ ’ਚ ਵਿਰੋਧੀ ਸਾਂਸਦਾਂ ਦੀ ਬਰਖਾਸਤਗੀ ਦੇ ਖਿਲਾਫ਼ 22 ਦਸੰਬਰ ਨੂੰ ਪੂਰੇ ਦੇਸ਼ ’ਚ ਵਿਰੋਧ ਪ੍ਰਦਰਸ਼ਨ ਕਰਨ ਅਤੇ ਉਸ ਤੋਂ ਬਾਅਦ ਗਠਜੋੜ ਦੀਆਂ 8 ਤੋਂ 10 ਜਨ ਸਭਾਵਾਂ ਕਰਨ ਦਾ ਫ਼ੈਸਲਾ ਲਿਆ ਗਿਆ।