ਕਰਾਚੀ। ਪਾਕਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਦੁਸ਼ਮਣ ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤਾ ਗਿਆ ਹੈ। ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਉੱਧਰ ਪਾਕਿਸਤਾਨ ਦੀ ਸੀਨੀਅਰ ਪੱਤਰਕਾਰ ਆਰਜੂ ਕਾਜਮੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉੱਥੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦਾ ਕਰਾਚੀ ਹਸਪਤਾਲ ’ਚ ਇਲਾਜ਼ ਚੱਲ ਰਿਹਾ ਹੈ। (Dawood Ibrahim Hospitalised)
ਇਸ ਗੱਲ ਦੀ ਵੀ ਪੁਸ਼ਟੀ ਪੱਤਰਕਾਰ ਆਰਜੂ ਕਾਜਮੀ ਨੇ ਕੀਤੀ ਹੈ। ਪਾਕਿਸਤਾਨੀ ਪੱਤਰਕਾਰ ਆਰਜੂ ਕਾਜਮੀ ਨੇ ਕਿਹਾ ਕਿ ਸੁਨਣ ’ਚ ਆ ਰਿਹਾ ਹੈ ਕਿ ਦਾਊਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦਿੰਤਾ ਹੈ। ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ ਅਤੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ। ਕਰਾਚੀ ਦੇ ਕਿਸੇ ਹਸਪਤਾਲ ’ਚ ਉਸ ਨੂੰ ਰੱਖਿਆ ਗਿਆ ਹੈ। ਇਹ ਖ਼ਬਰ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੀ ਹੈ ਅਤੇ ਇਹ ਗੱਲ ਕਿੱਥੋਂ ਤੱਕ ਸਹੀ ਹੈ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਪਾਕਿਸਤਾਨ ’ਚ ਸਾਰੀਆਂ ਸੋਸ਼ਲ ਮੀਡੀਆ ਵੈੱਬਸਾਈਟਾਂ ਬੰਦ | Dawood Ibrahim Hospitalised
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੀ ਪੱਤਰਕਾਰ ਆਰਜੂ ਕਾਜਮੀ ਨੇ ਕਿਹਾ ਕਿ ਅਚਾਨਕ ਇੰਟਰਨੈੱਟ ਬੰਦ ਹੋਣ ਦਾ ਮਤਲਬ ਹੈ ਕਿ ਪਾਕਿਸਤਾਨ ’ਚ ਕੁਝ ਲੁਕੋਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸਸਨੀਖੇਜ਼ ਨਿਊਜ਼ ਪਾਕਿਸਤਾਨੀ ਸੋਸ਼ਲ ਮੀਡਆ ’ਚ ਬਹੁਤ ਜ਼ਿਆਦਾ ਸ਼ੇਅਰ ਕਤੀ ਜਾ ਰਹੀ ਹੈ। ਦਾਊਦ ਪਾਕਿਸਤਾਨੀ ਕ੍ਰਿਕਟਰ ਮਿਆਂਦਾਦ ਦੇ ਬੇਟੇ ਦਾ ਸਹੁਰਾ ਹੈ। ਉਨ੍ਹਾਂ ਕਿਹਾ ਕਿ ਇਸ ਖ਼ਬਰ ਦੇ ਆਉਣ ਤੋਂ ਬਾਅਦ ਪਾਕਿਸਤਾਨ ’ਚ ਸਾਰੀਆਂ ਸੋਸ਼ਲ ਮੀਡੀਆ ਵੈੱਸਾਈਆਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਪਾਕਿਸਤਾਨ ’ਚ ਟਵਿੱਟਰ, ਗੂਗਲ, ਯੂਟਿਊਬ ਨੂੰ ਬੰਦ ਕਰ ਦਿੱਤਾ ਗਿਆ ਹੈ।