ਭਾਜਪਾ ਆਗੂ ਅਮਰਪਾਲ ਬੋਨੀ ਐਸਆਈਟੀ ਅੱਗੇ ਹੋਏ ਪੇਸ਼

Amarpal Boney

ਇਸੇ ਐਸਆਈਟੀ ਨੇ ਬਿਕਰਮ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਕੀਤਾ ਹੋਇਆ ਸੰਮਨ | Amarpal Boney

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਅੱਜ ਪਟਿਆਲਾ ਰੇਂਜ ਵਿਖੇ ਐਸਆਈਟੀ ਦੇ ਸਾਹਮਣੇ ਪੇਸ਼ ਹੋਏ। ਬੋਨੀ ਅਜਨਾਲਾ ਨੂੰ ਐਨਡੀਪੀਐਸ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਸਾਹਮਣੇ ਅੱਜ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਬੋਨੀ ਅਜਨਾਲਾ ਅੱਜ ਲਗਭਗ ਪੌਣੇ 12 ਵਜੇ ਪਟਿਆਲਾ ਆਈਜੀ ਦਫਤਰ ਪੁੱਜੇ ਅਤੇ ਇਥੇ ਐਸਆਈਟੀ ਅੱਗੇ ਪੇਸ਼ ਹੋਏ। (Amarpal Boney)

ਇਸ ਐਸਆਈਟੀ ਦੇ ਮੁਖੀ ਮੁਖਵਿੰਦਰ ਸਿੰਘ ਛੀਨਾ ਹਨ ਜੋ ਕਿ ਪਹਿਲਾਂ ਪਟਿਆਲਾ ਰੇਂਜ ਦੇ ਆਈਜੀ ਸਨ ਅਤੇ ਹੁਣ ਏਡੀਜੀਪੀ ਬਣ ਚੁੱਕੇ ਹਨ। ਬੋਨੀ ਅਜਨਾਲਾ ਤੋਂ ਐਸਆਈਟੀ ਵੱਲੋਂ ਤਿਆਰ ਕੀਤੇ ਹੋਏ ਸਵਾਲਾਂ ਤੇ ਜਵਾਬ ਲਏ ਜਾਣਗੇ। ‌ਇਸੇ ਸਿੱਟ ਵੱਲੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੋਇਆ ਹੈ।

ਸੁਨਾਮ ‘ਚ ਸੰਘਣੀ ਧੁੰਦ ਕਾਰਨ ਕਈ ਵਾਹਨ ਆਪਸ ‘ਚ ਟਕਰਾਏ

ਦੱਸਣਯੋਗ ਹੈ ਕਿ ਬੋਨੀ ਅਜਨਾਲਾ ਇਸ ਤੋਂ ਪਹਿਲਾਂ ਮਈ 2022 ਵਿੱਚ ਸਿੱਟ ਦੇ ਸਾਹਮਣੇ ਪੇਸ਼ ਹੋਏ ਸਨ ਅੱਜ ਉਹ ਦੂਜੀ ਵਾਰ ਪੇਸ਼ ਹੋਏ ਹਨ । ਮਜੀਠੀਆ ‘ਤੇ 20 ਦਸੰਬਰ, 2021 ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਬੋਨੀ ਅਜਨਾਲਾ ਦਾ ਵੀ ਜ਼ਿਕਰ ਹੈ। ਪੁੱਛ ਗਿੱਛ ਜਾਰੀ ਹੈ।