ਨਵੀਂ ਦਿੱਲੀ। ਕਰੋੜਾਂ ਪੈਨਸ਼ਨਰਾਂ ਲਈ ਵੱਡੀ ਖਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਸਰਕਾਰ ਨਿਊ ਪੈਨਸ਼ਨ ਸਿਸਟਮ ’ਚ ਬਦਲਾਅ ਕਰ ਸਕਦੀ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਐਲਾਨ 1 ਫਰਵਰੀ ਨੂੰ ਅੰਤਰਿਮ ਬਜ਼ਟ ’ਚ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਪੈਨਸ਼ਨ ਸਿਸਟਮ ਦੀ ਸਮੀਖਿਆ ਸਬੰਧੀ ਗਠਿਤ ਕਮੇਟੀ ਕੇਂਦਰ ਸਰਕਾਰ ’ਤੇ ਬਿਨਾ ਕੋਈ ਬੋਝ ਪਾਏ ਕਰਮਚਾਰੀ ਨੂੰ ਰਿਟਾਇਰਮੈਂਟ ’ਤੇ ਮਿਲਣ ਵਾਲੀ ਆਖ਼ਰੀ ਤਨਖ਼ਾਹ ਲਗਭਗ 45-50 ਫ਼ੀਸਦੀ ਤੱਕ ਪੈਨਸ਼ਨ ਦੇਣ ਦੀ ਸਿਫਾਰਸ਼ ਕਰ ਸਕਦੀ ਹੈ। (Pension News)
ਸੁਰੱਖਿਆ ’ਚ ਕੁਤਾਹੀ : ਦੋ ਨੌਜਵਾਨਾਂ ਨੇ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ’ਚ ਮਾਰੀ ਛਾਲ
ਹੁਣ ਇਸ ਗੱਲ ਨੂੰ ਪੁਖਤਾ ਕਰਨ ਲਈ ਦੇਖਣਾ ਹੋਵੇਗਾ ਕਿ 2024 ਵਿੱਚ ਬਜ਼ਟ ਦੌਰਾਨ ਕੀ ਚਰਚਾ ਹੁੰਦੀ ਹੈ ਅਤੇ ਇਸ ਦਾ ਅਸਰ ਪੈਨਸ਼ਨਰਾਂ ’ਤੇ ਕਿਵੇਂ ਹੰੁਦਾ ਹੈ।