IND Vs SA ਤੀਜਾ T20 ਅੱਜ, ਲੜੀ ਬਰਾਬਰੀ ਲਈ ਭਾਰਤੀ ਗੇਂਦਬਾਜ਼ਾਂ ਦੇ ਪ੍ਰਦਰਸ਼ਨ ’ਚ ਸੁਧਾਰ ਦੀ ਜ਼ਰੂਰਤ

IND Vs SA

ਦੱਖਣੀ ਅਫਰੀਕਾ ਕੋਲ ਲੜੀ ਜਿੱਤਣ ਦਾ ਮੌਕਾ | IND Vs SA

  • ਟੀਮ ਇੰਡੀਆ ਕੋਲ ਲੜੀ ਬਰਾਬਰ ਕਰਨ ਦਾ ਮੌਕਾ | IND Vs SA

ਸਪੋਰਟਸ ਡੈਸਕ। ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਕਾਰ 3 ਮੈਚਾਂ ਦੀ ਟੀ20 ਲੜੀ ਖੇਡੀ ਜਾ ਰਹੀ ਹੈ। ਜਿਸ ਦਾ ਅੱਜ ਆਖਿਰੀ ਅਤੇ ਤੀਜਾ ਮੁਕਾਬਲਾ ਦੋਵਾਂ ਟੀਮਾਂ ਵਿਚਕਾਰ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਰਾਤ 8:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਰਾਤ 8:00 ਵਜੇ ਹੋਵੇਗਾ। ਦੱਸ ਦੇਈਏ ਕਿ ਲੜੀ ਦਾ ਪਹਿਲਾ ਮੁਕਾਬਲਾ ਡਰਬਨ ’ਚ ਹੋਣਾ ਸੀ ਪਰ ਉਹ ਮੈਚ ਬਿਨ੍ਹਾਂ ਕੋਈ ਗੇਂਦ ਸੁੱਟੇ ਭਾਰੀ ਮੀਂਹ ਕਾਰਨ ਰੱਦ ਹੋ ਗਿਆ ਸੀ ਪਰ ਦੂਜਾ ਮੁਕਾਬਲੇ ’ਚ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਮੁਕਾਬਲੇ ’ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਸੂਰਿਆ ਅਤੇ ਰਿੰਕੂ ਸਿੰਘ ਦੇ ਅਰਧਸੈਂਕੜਿਆਂ ਦੀ ਮੱਦਦ ਨਾਲ 180 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਮੀਂਹ ਕਾਰਨ ਇਹ ਮੈਚ ’ਚ ਅਫਰੀਕਾ ਨੇ ਜਿੱਤ ਲਿਆ ਸੀ। ਅਫਰੀਕਾ ਵੱਲੋਂ ਬੱਲੇਬਾਜ਼ੀ ’ਚ ਰੀਜਾ ਹੈਂਡਿ੍ਰਕਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। (IND Vs SA)

ਇਹ ਵੀ ਪੜ੍ਹੋ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ’ਤੇ ਚੁੱਕਿਆ ਵੱਡਾ ਸੁਆਲ, ਪੜ੍ਹੋ ਤੇ ਜਾਣੋਂ…

ਜਦਕਿ ਗੇਂਦਬਾਜ਼ੀ ’ਚ ਜੇਰਾਲਡ ਕੂਟੀਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਪਰ ਭਾਰਤੀ ਟੀਮ ਨੂੰ ਇਹ ਦਿਨ ਵੀਰਵਾਰ ਨੂੰ ਤੀਜਾ ਟੀ20 ਮੈਚ ਜਿੱਤ ਕੇ ਲੜੀ ’ਚ ਬਰਾਬਰੀ ਲਈ ਆਪਣੇ ਪ੍ਰਦਰਸ਼ਨ ’ਚ ਕਾਫ਼ੀ ਸੁਧਾਰ ਕਰਨਾ ਹੋਵੇਗਾ ਕਿਉਂਕਿ ਚੋਣਕਰਤਾਵਾਂ ਦੀਆਂ ਨਜ਼ਰਾਂ ਅਗਲੇ ਸਾਲ ਇਸ ਫਾਰਮੈਟ ਦੇ ਵਿਸ਼ਵ ਕੱਪ ਲਈ ਸਹੀ ਜੋੜੀਆਂ ਤਲਾਸ਼ਣ ’ਤੇ ਵੀ ਲੱਗੀਆਂ ਹਨ। ਦੂਜੇ ਟੀ20 ਮੈਚ ’ਚ ਭਾਰਤੀ ਗੇਂਦਬਾਜ਼ ਲੈਅ ਲਈ ਜੂਝਦੇ ਨਜ਼ਰ ਆਏ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਲੜੀਵਾਰ 15.50 ਤੇ 11.33 ਦੌੜਾਂ ਪਰ ਓਵਰ ਦੀ ਦਰ ਨਾਲ ਦਿੱਤੀਆਂ। ਮੀਂਹ ਤੇ ਨਮੀ ਨੇ ਉਨ੍ਹਾਂ ਦਾ ਕੰਮ ਮੁਸ਼ਕਲ ਕੀਤਾ ਪਰ ਦੋਵਾਂ ਦੀ ਗੇਂਦਬਾਜ਼ੀ ’ਚ ਕਲਪਨਾਸ਼ੀਲਤਾ ਤੇ ਕੰਟਰੋਲ ਦੀ ਕਮੀ ਵੀ ਸਾਫ਼ ਨਜ਼ਰ ਆਈ। (IND Vs SA)

ਨਿੱਜੀ ਕਾਰਨਾਂ ਨਾਲ ਲੜੀ ਤੋਂ ਬਾਹਰ ਦੀਪਕ ਚਾਹਰ ਦੀ ਕਮੀ ਵੀ ਟੀਮ ਨੂੰ ਰੜਕੀ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਦੀ ਗੈਰ-ਮੌਜ਼ੂਦਗੀ ’ਚ ਟੀਮ ਮੈਨੇਜ਼ਮੈਂਟ ਦਾ ਭਰੋਸਾ ਅਰਸ਼ਦੀਪ ਤੇ ਮੁਕੇਸ਼ ’ਤੇ ਹੀ ਸੀ, ਪਰ ਦੋਵੇਂ ਅਜੇ ਤੱਕ ਇਸ ਭਰੋਸੇ ’ਤੇ ਖਰੇ ਨਹੀਂ ਉੱਤਰ ਸਕੇ ਤੇ ਦਬਾਅ ਦੇ ਪਲਾਂ ’ਚ ਲੈਅ ਲਈ ਜੂਝਦੇ ਦਿਸੇ ਅਸਟਰੇਲੀਆ ਖਿਲਾਫ਼ ਹਾਲੀਆ ਟੀ20 ਲੜੀ ’ਚ 4-1 ਨਾਲ ਜਿੱਤ ਦੇ ਬਾਵਜ਼ੂਦ ਗੇਂਦਬਾਜ਼ੀ ਇਕਾਈ ਦੀਆਂ ਕਮੀਆਂ ਨਜ਼ਰ ਆਈਆਂ ਅਰਸ਼ਦੀਪ ਨੇ ਬੰਗਲੁਰੂ ’ਚ ਪੰਜਵੇਂ ਟੀ20 ’ਚ ਬਿਹਤਰੀਨ ਆਖਰੀ ਓਵਰ ਸੁੱਟਿਆ ਪਰ ਉਸ ਤੋਂ ਇਲਾਵਾ ਉਸ ਨੇ ਬਾਕੀ ਚਾਰ ਮੈਚਾਂ ’ਚ 10.68 ਦੀ ਔਸਤ ਨਾਲ ਦੌੜਾਂ ਦਿੱਤੀਆਂ ਤੇ ਉਸ ਨੂੰ ਚਾਰ ਹੀ ਵਿਕਟਾਂ ਮਿਲੀਆਂ ਗਕਬੇਹਰਾ ’ਚ ਦੂਜੇ ਟੀ20 ’ਚ ਵੀ ਦੋਵਾਂ ਨੇ ਨਿਰਾਸ਼ ਕੀਤਾ ਤੇ ਲੜੀ ਗੁਆਉਣ ਤੋਂ ਬਚਣ ਲਈ ਉਨ੍ਹਾਂ ਨੂੰ ਅੱਜ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। (IND Vs SA)