20 ਸਾਲ ਪਹਿਲਾਂ ਵੀ ਇਸੇ ਦਿਨ 13 ਦਸੰਬਰ ਨੂੰ ਹੋਇਆ ਸੀ ਅਟੈਕ | Lok Sabha
ਨਵੀਂ ਦਿੱਲੀ (ਸੱਚ ਕਹੂੰ ਨਿਊਜ) ਸੰਸਦ ਦੀ ਸੁਰੱਖਿਆ ਨੂੰ ਛਿੱਕੇ ਟੰਗਦੇ ਹੋਏ ਅੱਜ ਦੋ ਨੌਜਵਾਨ ਲੋਕ ਸਭਾ ਦੀ ਦਰਸ਼ਕ ਗੈਲਰੀ ਵਿੱਚੋਂ ਸਦਨ ਵਿੱਚ ਛਾਲ ਮਾਰ ਗਏ ਅਤੇ ਸਦਨ ਦੀ ਕਾਰਵਾਈ ਤੁਰੰਤ ਮੁਲਤਵੀ ਕਰ ਦਿੱਤੀ ਗਈ। ਸਦਨ ਵਿੱਚ ਸਿਫ਼ਰ ਕਾਲ ਦੀ ਕਾਰਵਾਈ ਚੱਲ ਰਹੀ ਸੀ। ਪ੍ਰੀਜਾਈਡਿੰਗ ਅਫ਼ਸਰ ਰਾਜਿੰਦਰ ਅਗਰਵਾਲ ਕਾਰਵਾਈ ਕਰ ਰਹੇ ਸਨ। ਦੁਪਹਿਰ 1:02 ਵਜੇ ਦੇ ਕਰੀਬ ਇਕ ਨੌਜਵਾਨ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਅਤੇ ਅਗਰਵਾਲ ਅਚਾਨਕ ਹੈਰਾਨ ਰਹਿ ਗਿਆ ਅਤੇ ਪੁੱਛਿਆ ਕਿ ਕੀ ਕੋਈ ਡਿੱਗਿਆ ਹੈ? ਸਦਨ ’ਚ ‘ਫੜੋ-ਫੜੋ’ ਦਾ ਰੌਲਾ ਪੈ ਗਿਆ। ਕੁਝ ਹੀ ਪਲਾਂ ਵਿੱਚ ਮਾਮਲਾ ਸਮਝਦਿਆਂ ਹੀ ਅਗਰਵਾਲ ਨੇ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। (Lok Sabha)
ਬਾਅਦ ਵਿੱਚ ਪਤਾ ਲੱਗਾ ਕਿ ਕੁੱਲ ਦੋ ਜਣਿਆਂ ਨੇ ਛਾਲ ਮਾਰੀ ਸੀ। ਇਹ ਦੋਵੇਂ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਸੰਸਦ ਮੈਂਬਰਾਂ ਨੇ ਫੜ ਲਿਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਦਾ ਨਾਂਅ ਸਾਗਰ ਦੱਸਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਣੇ ਮੈਸੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਨਾਂਅ ’ਤੇ ਲੋਕ ਸਭਾ ਦਰਸ਼ਕ ਗੈਲਰੀ ਪਾਸ ਲੈ ਕੇ ਸੰਸਦ ਭਵਨ ਪੁੱਜੇ ਸਨ। ਵਧੇਰੇ ਜਾਣਕਾਰੀ ਦੀ ਉਡੀਕ ਹੈ।