10 ਕਰੋੜ ਰੁਪਏ ਹੋਵੇਗਾ ਖਰਚ | Govt Schools Punjab
- ਬੱਸ ਤੋਂ ਲੈ ਕੇ ਬੱਚਿਆਂ ਦੇ ਖਾਣ-ਪੀਣ ’ਤੇ ਕੀਤਾ ਜਾਵੇਗਾ ਸਾਰਾ ਸਰਕਾਰੀ ਖ਼ਰਚ
- ਪ੍ਰਤੀ ਬੱਚਾ 500 ਰੁਪਏ ਖਰਚ ਕਰੇਗੀ ਪੰਜਾਬ ਸਰਕਾਰ, 23 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਜਾਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹੁਣ ਪ੍ਰਾਈਵੇਟ ਸਕੂਲਾਂ ਵਾਂਗ ਸੈਰ ਕਰਦੇ ਨਜ਼ਰ ਆਉਣਗੇ ਅਤੇ ਇਸ ਸੈਰ ਕਰਨ ਦੇ ਪ੍ਰੋਗਰਾਮ ’ਤੇ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਜੇਬ ਵਿੱਚੋਂ ਇੱਕ ਵੀ ਪੈਸਾ ਨਹੀਂ ਦੇਣਾ ਪਵੇਗਾ। ਪੰਜਾਬ ਸਰਕਾਰ ਆਪਣੀ ਜੇਬ ਵਿੱਚੋਂ ਹੀ ਇਸ ’ਤੇ ਆਉਣ ਵਾਲਾ ਸਾਰਾ ਖ਼ਰਚ ਕਰੇਗੀ। ਇਸ ਸਬੰਧੀ ਬਕਾਇਦਾ ਸਿੱਖਿਆ ਵਿਭਾਗ ਵੱਲੋਂ ਆਦੇਸ਼ ਜਾਰੀ ਕਰਦੇ ਹੋਏ ਫੰਡ ਵੀ ਦੇ ਦਿੱਤਾ ਹੈ। ਪੰਜਾਬ ਵਿੱਚ 2 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਸੈਰ ਕਰਵਾਈ ਜਾਵੇਗੀ ਅਤੇ ਇਸ ਲਈ 10 ਕਰੋੜ ਰੁਪਏ ਦਾ ਖ਼ਰਚ ਹੋਣ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ। ਇਸ 10 ਕਰੋੜ ਰੁਪਏ ਨੂੰ 23 ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਵੀ ਕਰ ਦਿੱਤਾ ਗਿਆ ਹੈ। (Govt Schools Punjab)
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ‘ਝਟਕਾ’
ਤਾਂ ਕਿ ਜਲਦ ਤੋਂ ਜਲਦ ਇਨ੍ਹਾਂ ਵਿਦਿਆਰਥੀਆਂ ਨੂੰ ਸੈਰ ਕਰਵਾਈ ਜਾ ਸਕੇ। ਜਾਣਕਾਰੀ ਅਨੁਸਾਰ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ 6ਵੀ ਜਮਾਤ ਵਿੱਚ ਪੜ੍ਹਾਈ ਕਰ ਰਹੇ 1 ਲੱਖ 99 ਹਜ਼ਾਰ 681 ਵਿਦਿਆਰਥੀਆਂ ਨੂੰ ਸੈਰ ਸਪਾਟਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸੈਰ ਸਪਾਟਾ ਪ੍ਰੋਗਰਾਮ ਲਈ ਫਿਲਹਾਲ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਹ ਸੈਰ ਯਾਤਰਾ ਪੰਜਾਬ ਦੇ ਇਤਿਹਾਸਕ ਅਤੇ ਵਿਗਿਆਨਕ ਮਹੱਤਤਾ ਰੱਖਣ ਵਾਲੀ ਥਾਵਾਂ ’ਤੇ ਹੀ ਕਰਵਾਈ ਜਾਵੇਗੀ। ਇਸ ਲਈ ਸਾਇੰਸ ਸਿਟੀ, ਜੰਗ ਏ ਆਜ਼ਾਦੀ ਮੈਮੋਰੀਅਲ, ਮਿਊਜਿਅਮ, ਆਰਟ ਗੈਲਰੀ, ਡੈਮ, ਬੋਟੈਨੀਕਲ ਗਾਰਡਨ, ਚਿੜੀਆਘਰ ਅਤੇ ਪੁਰਤੱਤਵ ਸਥਾਨਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। (Govt Schools Punjab)
ਵਰਦੀ ਦੇ ਨਾਲ ਮਹਿਲਾ ਅਧਿਆਪਕ ਵੀ ਹੋਵੇਗੀ ਜ਼ਰੂਰੀ
ਸਿੱਖਿਆ ਵਿਭਾਗ ਨੇ ਇਸ ਸੈਰ ਯਾਤਰਾ ਪ੍ਰੋਗਰਾਮ ਲਈ ਫੰਡ ਜਾਰੀ ਕਰਨ ਦੇ ਨਾਲ ਹੀ ਇਹ ਆਦੇਸ਼ ਦਿੱਤੇ ਹਨ ਕਿ ਸਾਰੇ ਵਿਦਿਆਰਥੀਆਂ ਨੂੰ ਵਰਦੀ ਵਿੱਚ ਹੀ ਟੂਰ ’ਤੇ ਲੈ ਕੇ ਜਾਇਆ ਜਾਵੇ ਅਤੇ ਵਿਦਿਆਰਥਣਾਂ ਵੀ ਇਸ ਟੂਰ ਵਿੱਚ ਸ਼ਾਮਲ ਹੋਣ ਕਰਕੇ ਇੱਕ ਮਹਿਲਾ ਅਧਿਆਪਕ ਵੀ ਹਰ ਬੱਸ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਵਿਦਿਆਰਥਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। (Govt Schools Punjab)