ਸ੍ਰੀ ਮੁਕਤਸਰ ਸਾਹਿਬ (ਰਾਜ ਕੁਮਾਰ)। 11 ਦਸੰਬਰ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਜਿੱਥੇ ਜਿਉਂਦੇ ਜੀ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੇ ਹਨ ਉਥੇ ਹੀ ਮਰਨ ਉਪਰੰਤ ਨੇਤਰਦਾਨ ਸਰੀਰ ਦਾਨ ਕਰਕੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਮਰਨ ਉਪਰੰਤ ਨੇਤਰਦਾਨ ਅਤੇ ਸਰੀਰ ਦਾਨ ਦੀ ਲੜੀ ’ਚ ਬਲਾਕ ਮਾਂਗਟ ਵਧਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇੱਕ ਹੋਰ ਡੇਰਾ ਪ੍ਰੇਮੀ ਬਲਵੀਰ ਸਿੰਘ ਇੰਸਾਂ ਪਿੰਡ ਵਧਾਈਆਂ ਵੀ ਨੇਤਰਦਾਨੀ ਅਤੇ ਸਰੀਰ ਦਾਨੀਆਂ ’ਚ ਸ਼ਾਮਲ ਹੋ ਗਿਆ ਪ੍ਰੇਮੀ ਬਲਵੀਰ ਸਿੰਘ ਦੇ ਬੇਟੇ ਗੁਰ ਪਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਜਿਉਂਦੇ ਜੀ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਮਾਨਵਤਾਂ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋੜਦੇ ਹੋਏ। (Body Donation)
ਇਹ ਵੀ ਪੜ੍ਹੋ : ਦਿਨ ’ਚ ਹਜ਼ਾਰਾਂ ਰੁਪਏ ਦਾ ਨਸ਼ਾ ਕਰਨ ਵਾਲਾ ਹੁਣ ਦੂਜਿਆਂ ਨੂੰ ਛੱਡਵਾ ਰਿਹੈ ਨਸ਼ਾ
ਆਪਣੇ ਜਿਉਂਦੇ ਜੀ ਨੇਤਰਦਾਨ ਅਤੇ ਸਰੀਰ ਦਾਨ ਦੇ ਫਾਰਮ ਭਰੇ ਹੋਏ ਸਨ। ਬੀਤੇ ਦਿਨੀ ਉਨ੍ਹਾਂ ਦੀ ਮੌਤ ਹੋ ਜਾਣ ਤੇ ਪਰਿਵਾਰ ਨੇ ਉਨ੍ਹਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਨੇਤਰਦਾਨ ਅਤੇ ਸਰੀਰ ਦਾਨ ਕਰਨ ਦਾ ਫੈਸਲਾ ਲਿਆ। ਪ੍ਰੇਮੀ ਗੁਰ ਪਿਆਰ ਸਿੰਘ ਇੰਸਾ ਅਤੇ ਗੁਰਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲਜੀਤ ਸਿੰਘ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾ ਦੀਆਂ ਅੱਖਾਂ ਦਾਨ ਕੀਤੀਆਂ ਜੋ ਕਿ ਦੋ ਹਨੇਰੀ ਜਿੰਦਗੀ ’ਚ ਰੋਸ਼ਨੀ ਲਿਆਉਣਗੀਆਂ ਅਤੇ ਉਨ੍ਹਾਂ ਦਾ ਸਰੀਰ ਜੋ ਕਿ ਮੈਡੀਕਲ ਖੋਜਾਂ ਲਈ ਗੌਤਮ ਬੁੱਧਾ ਚਿਕਿਤਸਾ ਮਹਾਂ ਵਿਦਿਆਲਿਆ ਝੱਜਰਾ ਨੈਸ਼ਨਲ ਹਾਈਵੇ ਰੋਡ 72 ਚੱਕਰਆਤਾ ਰੋਡ ਦੇਹਰਾਦੂਨ ਨੂੰ ਦਾਨ ਕੀਤਾ ਗਿਆ। (Body Donation)
ਜਿੱਥੇ ਕਿ ਨਵੇਂ ਸਿੱਖਿਆ ਲੈ ਰਹੇ ਡਾਕਟਰਾਂ ਵੱਲੋਂ ਖੋਜਾਂ ਕੀਤੀਆਂ ਜਾਣਗੀਆਂ। ਪ੍ਰੇਮੀ ਬਲਵੀਰ ਸਿੰਘ ਦੀ ਮਿ੍ਰਤਕ ਦੇਹ ਨੂੰ ਪੂਰੇ ਪਿੰਡ ’ਚ ਦੀ ਸ਼ਿੰਗਾਰੀ ਹੋਈ ਗੱਡੀ ’ਚ ਰੱਖ ਕੇ ਪ੍ਰੇਮੀ ਸਿੰਘ ਅਮਰ ਰਹੇ ਪ੍ਰੇਮੀ ਬਲਵੀਰ ਸਿੰਘ ਇੰਸਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਐਬੂਲੈਂਸ ਰਾਹੀਂ ਰਵਾਨਾ ਕੀਤਾ। ਇਸ ਮੌਕੇ ਪ੍ਰੇਮੀ ਸੁਖਦੀਪ ਸਿੰਘ ਇੰਸਾਂ ਪ੍ਰੇਮੀ ਸੁਖਦੇਵ ਸਿੰਘ ਇੰਸਾਂ 85 ਮੈਂਬਰ ਅਤੇ ਬਲਾਕ ਚਿਬੜਾਂ ਵਾਲੀ ਦੀ ਸਾਧ-ਸੰਗਤ ਅਤੇ ਬਲਾਕ ਮਾਂਗਟ ਵਧਾਈ ਦੀ ਸਾਧ-ਸੰਗਤ ਨੇ ਸਾਬਕਾ ਸਰਪੰਚ ਪ੍ਰੇਮੀ ਬਲਵੀਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। (Body Donation)