ਪਹਿਲਾਂ ਵੀ ਕਈ ਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਉੱਡੀਆਂ ਸਨ ਅਫਵਾਹਾਂ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਨਵਾਬੀ ਸ਼ਹਿਰ ਮਾਲੇਰਕੋਟਲਾ ਦੇ ਵਸਨੀਕ ਅਤੇ ਉਘੇ ਉਦਯੋਗਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਲੀਡਰ ਮੁਹੰਮਦ ਓਵੈਸ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਕਫ ਬੋਰਡ (Wakf Board ) ਦਾ ਮੈਂਬਰ ਬਣਾਇਆ ਗਿਆ ਹੈ। ਇਹ ਓਹੀ ਮੁਹੰਮਦ ਓਵੈਸ ਹਨ ਜਿੰਨ੍ਹਾਂ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਸ਼ਹਿਰ ਮਾਲੇਰਕੋਟਲਾ ਦਾ ਹਰੇਕ ਵਸਨੀਕ ਮਿੰਨਤਾਂ ਕੱਢ ਰਿਹਾ ਸੀ ਪਰ ਉਨ੍ਹਾਂ ਸਮੇਂ ਦੀ ਘਾਟ ਕਾਰਨ ਚੋਣ ਲੜਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੁਹੰਮਦ ਓਵੈਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਦੀਆਂ ਵੀ ਅਫਵਾਹਾਂ ਸਰਗਰਮ ਰਹੀਆਂ ਪਰ ਗੱਲ ਨਹੀਂ ਬਣੀ।
ਅੰਤ ਉਨ੍ਹਾਂ ਪਹਿਲਾਂ ਅਪਣੇ ਮੈਨੇਜਰ ਯੂਨਸ ਮੁਹੰਮਦ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦਵਾਈ ਪਰ ਇਲਾਕੇ ਦੀ ਜਨਤਾ ਵੱਲੋਂ ਮੈਨੇਜਰ ਦਾ ਵਿਰੋਧ ਕੀਤੇ ਜਾਣ ਤੋਂ ਖਫਾ ਹੋ ਕੇ ਉਸ ਦੀ ਟਿਕਟ ਰੱਦ ਕਰਵਾ ਕੇ ਫਿਰ ਮੈਨੇਜਰ ਦੀ ਟਿਕਟ ਕੈਂਸਲ ਕਰਕੇ ਸਾਬਕਾ ਕੈਬਨਿਟ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ ਨੂੰ ਟਿਕਟ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ ਬੱਗੇ ਦੀ ਚੋਣ ਮੁਹਿੰਮ ਵੀ ਆਪਣੀ ਫੈਕਟਰੀ ਤੋਂ ਸ਼ੁਰੂ ਕਰਕੇ ਪਾਸੇ ਹੋ ਗਏ। (Wakf Board )
ਇਹ ਵੀ ਪੜ੍ਹੋ : ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ ’ਤੇ ਲੜੇਗੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ: ਗਰੇਵਾਲ
ਮਾਲੇਰਕੋਟਲਾ ਸ਼ਹਿਰ ਦੇ ਲੋਕ ਹਮੇਸ਼ਾਂ ਹੀ ਚਾਹੁੰਦੇ ਸਨ ਕਿ ਮੁਹੰਮਦ ਓਵੈਸ ਐਮ.ਐਲ.ਏ. ਦੀ ਚੋਣ ਲੜਨ ਪਹਿਲਾਂ ਉਹ ਰਜੀਆ ਸੁਲਤਾਨਾ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਰੇਲੀਆ ਲਿਆਉਣ ਵਿੱਚ ਕਾਫ਼ੀ ਹੱਦ ਤੱਕ ਸਫਲ ਰਹੇ ਸਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਲੱਗਦਾ ਸੀ ਕਿ ਉਹ ਇਸ ਵਾਰ 2022 ਵਿੱਚ ਜ਼ਰੂਰ ਐਮ.ਐਲ.ਏ. ਬਣ ਜਾਣਗੇ ਅਤੇ ਸ਼ਹਿਰ ਨੂੰ ਦਹਿਸ਼ਤ ਮੁਕਤ ਕਰਕੇ ਸ਼ਹਿਰ ਦਾ ਕੋਈ ਸੁਧਾਰ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਵਕਫ ਬੋਰਡ ਦੇ ਚੇਅਰਮੈਨ ਦੀ ਹੈਸੀਅਤ ਕੈਬਨਿਟ ਮੰਤਰੀ ਤੋਂ ਘੱਟ ਨਹੀਂ ਹੈ ਸਾਇਦ ਇਸੇ ਲਈ ਮਾਲੇਰਕੋਟਲਾ ਦੇ ਕੁਝ ਜੁਝਾਰੂ ਨੌਜਵਾਨ ਮੁਹੰਮਦ ਓਵੈਸ ਦੇ ਮੈਂਬਰ ਬਣਨ ’ਤੇ ਪੱਬਾ ਭਾਰ ਹੋਏ ਫਿਰਦੇ ਹਨ। ਮੁਹੰਮਦ ਓਵੈਸ ਦੇ ਵਕਫ ਬੋਰਡ ਦਾ ਮੈਂਬਰ ਬਣਨ ਨਾਲ ਸ਼ਹਿਰ ਦੀ ਸਿਆਸਤ ਵਿੱਚ ਇੱਕ ਤੂਫਾਨ ਜਿਹਾ ਪ੍ਰਤੀਤ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇੱਕ ਤਾਂ ਅਜੇ ਤੱਕ ਕਿਸੇ ਨੂੰ ਇਹ ਪਤਾ ਨਹੀਂ ਹੈ ਕਿ ਮੁਹੰਮਦ ਓਵੈਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸਿਪ ਤੋਂ ਅਸਤੀਫਾ ਦੇ ਦਿੱਤਾ ਹੈ ਜਾਂ ਨਹੀਂ।