ਚੰਡੀਗੜ੍ਹ। ਪੰਜਾਬ ਵਿੱਚ ਸਵੇਰ ਵੇਲੇ ਧੁੰਦ ਦਾ ਮੌਸਮ ਤੇ ਦੁਪਹਿਰ ਨੂੰ ਮੱਧਮ ਧੁੱਪ ਕਾਰਨ ਮੌਸਮ ਰਲਿਆ ਮਿਲਿਆ ਜਿਹਾ ਮਹਿਸੂਸ ਹੋ ਰਿਹਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ, ਜਦਕਿ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਮੁਤਾਬਿਕ ਦਿਨ ਅਤੇ ਰਾਤ ਦੇ ਤਾਪਮਾਨ ’ਚ 16 ਡਿਗਰੀ ਤੱਕ ਦਾ ਫਰਕ ਵੇਖਣ ਨੂੰ ਮਿਲ ਰਿਹਾ ਹੈ, ਆਮ ਤੌਰ ’ਤੇ ਦਸੰਬਰ ਵਿੱਚ ਅਜਿਹਾ ਮੌਸਮ ਵੇਖਣ ਨੂੰ ਨਹੀਂ ਮਿਲਦਾ। ਉੱਧੇ ਹੀ ਘੱਟੋ ਘੱਟ ਤਾਪਮਾਨ ਵਿੱਚ ਇੱਕ ਡਿਗਰੀ ਦੀ ਗਿਰਾਵਟ ਦਰਜ਼ ਹੋਈ, ਜਿਸ ਕਾਰਨ ਰਾਤ ਸਮੇਂ ਠੰਢ ਵਿੱਚ ਵਾਧਾ ਹੋਇਆ। ਵੱਧ ਤੋਂ ਵੱਧ ਤਾਪਮਾਨ ਦਾ 24 ਡਿਗਰੀ ਤੱਕ ਰਿਕਾਰਡ ਹੋਣਾ ਭਾਰੀ ਸਰਦੀ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ। ਉਥੇ ਹੀ ਸਵੇਰ ਸਮੇਂ ਹਾਈਵੇ ’ਤੇ ਕਾਫ਼ੀ ਧੁੰਦ ਵੇਖਣ ਨੂੰ ਮਿਲਦੀ ਹੈ ਅਤੇ ਰਾਹਗੀਰਾਂ ਲਈ ਵਿਜ਼ੀਬਿਲਟੀ ਦਾ ਘੱਟ ਹੋਣਾ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। (Weather of Punjab)
ਕੁਝ ਦਿਨ ਪਹਿਲਾਂ ਹਲਕੀ ਬੂੰਦਾਬਾਂਦੀ ਹੋਈ ਅਤੇ ਬੱਦਲ ਛਾਏ ਰਹੇ, ਜਿਸ ਕਾਰਨ ਕੰਬਾਉਣ ਵਾਲੀ ਸਰਦੀ ਪੈਣ ਦੇ ਆਸਾਰ ਬਣੇ ਸਨ। ਮੀਂਹ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 5 ਡਿਗਰੀ ਤੱਕ ਦੀ ਗਿਰਾਵਟ ਦਰਜ ਹੋਈ ਸੀ। ਇਸ ਦੇ ਬਾਵਜ਼ੂਦ ਸਰਦੀ ਦਾ ਪੂਰੀ ਤਰ੍ਹਾਂ ਰੰਗ ਵੇਖਣ ਨੂੰ ਨਹੀਂ ਮਿਲ ਸਕਿਆ। ਪਿਛਲੇ 2 ਦਿਨਾਂ ਤੱਕ ਯੈਲੋ ਅਲਰਟ ਜਾਰੀ ਹੋਇਆ ਸੀ, ਜਿਸ ਕਾਰਨ ਮੀਂਹ ਦੀ ਸੰਭਾਵਨਾ ਬਣੀ ਹੋਈ ਸੀ ਪਰ ਆਸਮਾਨ ਤੋਂ ਇੱਕ ਬੂੰਦ ਵੀ ਨਹੀਂ ਡਿੱਗੀ। (Weather of Punjab)
ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ
ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਮੁਤਾਬਿਕ ਅਗਲੇ 1-2 ਦਿਨਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਸਰਦੀ ਵਧੀ ਸੀ ਪਰ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਗਿਰਾਵਟ ਨਹੀਂ ਆਈ। 24 ਡਿਗਰੀ ਤੱਕ ਤਾਪਮਾਨ ਹੋਣ ਕਾਰਨ ਦੁਪਹਿਰ ਸਮੇਂ ਧੁੱਪ ਵਿੱਚ ਬੈਠਣ ਵਾਲਾ ਮੌਸਮ ਨਹੀਂ ਆਇਆ। ਅਜ਼ਬ-ਗਜ਼ਬ ਢੰਗ ਨਾਲ ਚੰਲ ਰਹੇ ਮੌਸਮ ਵਿੱਚ ਬਦਲਾਅ ਹੋਣ ਤੱਕ ਸਾਵਧਾਨੀ ਅਪਣਾਉਣ ਦੀ ਲੋੜ ਹੈ। ਬਦਲਦੇ ਮੌਸਮ ਵਿੱਚ ਬਿਮਾਰੀਆਂ ਜ਼ਿਆਦਾ ਫੈਲਦੀਆਂ ਹਨ ਇਸ ਲਈ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਬਜ਼ੁਰਗਾਂ ਨੂੰ ਆਉਂਦੀ ਠੰਢ ਤੋਂ ਬਚਾਉਣਾ ਜ਼ਰੂਰੀ ਹੈ।