ਬਜ਼ੁਰਗਾਂ ਦੀ ਬੱਲੇ! ਬੱਲੇ!, ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ, ਇਸ ਮਹੀਨੇ ਮਿਲੇਗੀ ਵਧੀ ਹੋਈ ਪੈਨਸ਼ਨ

Old Age Pension
ਛੇਤੀ ਹੀ ਦੁੱਗਣੀ ਬਜ਼ੁਰਗਾਂ ਨੂੰ ਪੈਨਸ਼ਨ

ਸੋਨੀਪਤ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੈਨਸ਼ਨ (Old Age Pension) ਦੀ ਰਾਸ਼ੀ 1000 ਰੁਪਏ ਤੋਂ ਵਧਾ ਕੇ 2750 ਰੁਪਏ ਮਹੀਨਾ ਕੀਤੀ ਅਤੇ ਹੁਣ ਜਨਵਰੀ 2024 ਤੋਂ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਪੈਨਸ਼ਨ ਦੀ ਪਾਤਰਤਾ ’ਚ ਬਦਲਾਅ ਕਰ ਕੇ 2 ਲੱਖ ਰੁਪਏ ਦੀ ਆਮਦਨ ਹੱਦ ਨੂੰ ਵਧਾ ਕੇ 3 ਲੱਖ ਰੁਪਏ ਕੀਤਾ ਹੇ। ਉਹ ਇੱਥੇ ਹੀ ਬਜ਼ੁਰਗ ਸਨਮਾਨ ਭੱਤਾ ਦੇ ਲਾਭਪਾਤਰੀਆਂ ਲਈ ਵਿਸ਼ੇਸ਼ ਕੈਂਪ ’ਚ ਬੋਲ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ 3000 ਨਵੇਂ ਲਾਭਪਾਤਰੀਆਂ ਦੀ ਇਕੱਠੀ ਪੈਨਸ਼ਨ ਮਨਜ਼ੂਰ ਕੀਤੀ।

ਮਨੋਹਰ ਲਾਲ ਨੇ ਮੌਜ਼ੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਬੁਢਾਪਾ ਪੈਨਸ਼ਨ ਦਾ ਲਾਭ ਲੈਣ ਲਈ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ, ਫਿਰ ਵੀ ਉਨ੍ਹਾਂ ਦੀ ਪੈਨਸ਼ਨ ਨਹੀਂ ਲੱਗਦੀ ਸੀ। ਇੱਥੋਂ ਤੱਕ ਕਿ 52-55 ਸਾਲ ਦੇ ਗੈਰ ਪਾਤਰ ਲੋਕ ਸੈਟਿੰਗ ਕਰਕੇ ਇਸ ਦਾ ਲਾਭ ਲੈ ਜਾਂਦੇ ਸਨ। ਪਰ ਸਾਡੀ ਸਰਕਾਰ ਨੇ ਇਸ ਪ੍ਰਥਾ ’ਤੇ ਰੋਕ ਲਾਉਣ ਦਾ ਕੰਮ ਕੀਤਾ ਹੈ ਅਤੇ ਹੁਣ ਪਰਿਵਾਰ ਪਛਾਣ ਪੱਤਰ ਜ਼ਰੀਏ ਜਿਸ ਦਿਨ ਵਿਅਕਤੀ 60 ਸਾਲ ਦਾ ਹੁੰਦਾ ਹੈ, ਉਸੇ ਦਿਨ ਜ਼ਿਲ੍ਹਾਂ ਸਮਾਜ ਕਲਿਆਣ ਅਧਿਕਾਰੀ ਦਫ਼ਤਰ ਤੋਂ ਕਰਮਚਾਰੀ ਪੈਨਸ਼ਨ ਲਈ ਉਨ੍ਹਾਂ ਦੀ ਮਨਜ਼ੂਰੀ ਲੈਣ ਜਾਂਦਾ ਹੈ ਅਤੇ ਆਟੋਮੈਟਿਕ ਉਨ੍ਹਾਂ ਦੀ ਪੈਨਸ਼ਨ ਲੱਗ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਈ, 2022 ’ਚ ਬਜ਼ੁਰਗ ਸਨਮਾਨ ਭੱਤਾ ਨੂੰ ਪੀਪੀਪੀ ਨਾਲ ਜੋੜਿਆ ਗਿਆ ਅਤੇ ਉਦੋਂ ਤੋਂ ਹੁਣ ਤੱਕ 1 ਲੱਖ 82 ਹਜ਼ਾਰ ਲੋਕਾਂ ਦੀ ਸਨ ਆਟੋਮੋਡ ’ਚ ਬਣੀ ਹੈ।

80 ਸਾਲ ਤੋਂ ਜ਼ਿਆਦਾ ਬਜ਼ੁਰਗਾਂ ਲਈ ਬਨਣਗੇ ਸੀਨੀਅਰ ਨਾਗਰਿਕ ਸੇਵਾ ਆਸ਼ਰਮ | Old Age Pension

ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਛਾਣ ਪੱਤਰ ਦੇ ਡੇਟਾ ਅਨੁਸਾਰ ਸੂਬੇ ’ਚ 80 ਸਾਲਾਂ ਤੋਂ ਜ਼ਿਆਦਾ ਉਮਰ ਦੇ ਕਈ ਬਜ਼ੁਰਗ ਅਜਿਹੇ ਹਨ ਜੋ ਇਕੱਲੇ ਰਹਿ ਰਹੇ ਹਨ। ਇਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਲਈ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਬਣਾਈ ਹੈ। ਇਯ ਦੇ ਤਹਿਤ ਸਰਕਾਰ ਦੁਆਰਾ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਦੇਖਭਾਲ ਇਨ੍ਹਾਂ ਸੇਵਾ ਆਸ਼ਰਮਾਂ ’ਚ ਕੀਤੀ ਜਾਵੇਗੀ। ਸਰਕਾਰ ਨੇ ਜ਼ਿਲ੍ਹਾ ਕੇਂਦਰ ’ਤੇ ਸੇਵਾ ਆਸ਼ਰਮ ਬਣਾਉਣ ਦਾ ਟੀਚਾ ਰੱਖਿਆ ਹੈ। 14 ਜ਼ਿਲ੍ਹਿਆਂ ’ਚ ਸੇਵਾ ਆਸ਼ਰਮ ਦੀਆਂ ਇਮਾਰਤਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ’ਤੇ ਸਾਂਸਦ ਰਮੇਸ਼ ਚੰਦਰ ਕੌਸ਼ਿਕ, ਦੀਨ ਬੰਧੂ ਛੋਟੂਰਾਮ ਵਿਗਿਆਨ ਤੇ ਤਕਨੀਕੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਮਨੋਜ ਕੁਮਾਰ, ਵਿੱਧਾਇਕ ਮੋਹਨ ਲਾਲ ਕੌਸ਼ਿਕ, ਨਿਰਮਲ ਚੌਧਰੀ, ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨ ਮੋਨਿਕ ਦਹੀਆ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਜ਼ੂਦ ਸਨ।

Also Read : ਸਾਵਧਾਨ! ਸਕੂਲ ਬੰਦ, ਟਰੇਨਾਂ ਵੀ ਰੱਦ, ਆ ਰਿਹੈ ਮਿਚੌਂਗ ਤੂਫਾਨ