ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 7, 2026
More
    Home Breaking News ਦਰੱਖਤ ਨਾਲ ਟਕਰ...

    ਦਰੱਖਤ ਨਾਲ ਟਕਰਾਈ ਗੱਡੀ, ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖ਼ਮੀ

    Nabha News

    (ਸੱਚ ਕਹੂੰ ਨਿਊਜ਼) ਭੁਲੱਥ। ਸਬ ਡਵੀਜ਼ਨ ਕਸਬਾ ਦੇ ਮਹਾਰਾਜਾ ਪੈਲਸ ਨਜ਼ਦੀਕ ਕਰਤਾਰਪੁਰ ਰੋਡ ‘ਤੇ ਗੱਡੀ ਦੇ ਦਰੱਖਤ ਨਾਲ ਟਕਰਾਉਣ ਕਾਰਨ ਗੱਡੀ ਚਾਲਕ ਗੰਭੀਰ ਜ਼ਖ਼ਮੀ ਗਿਆ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰਤਾਰਪੁਰ ਰੋਡ ਤੋਂ ਕੈਪਟਨ ਜੋਗਿੰਦਰ ਸਿੰਘ ਵਾਸੀ ਰਾਏਪੁਰ ਪੀਰਬਖਸ਼ ਵਾਲਾ ਆਪਣੀ ਪਤਨੀ ਸਮੇਤ ਆਪਣੀ ਗੱਡੀ ਸਫਾਰੀ ਗੱਡੀ ‘ਚ ਆਪਣੇ ਪਿੰਡ ਰਾਏਪੁਰ ਪੀਰ ਬਖ਼ਸ਼ਵਾਲਾ ਨੂੰ ਆ ਰਹੇ ਸਨ ਰਸਤੇ ‘ਚ ਦਰੱਖ਼ਤ ਨਾਲ ਗੱਡੀ ਟਕਰਾਉਣ ਕਾਰਨ ਕੈਪਟਨ ਜੋਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਹਸਪਤਾਲ ਲਿਜਾਂਦੇ ਹੋਏ ਰਸਤੇ ‘ਚ ਦਮ ਤੋੜ ਗਈ। (Road Accident)

    ਇਹ ਵੀ ਪੜ੍ਹੋ : ਇਸ ਯੋਜਨਾ ਨੇ ਬਚਾ ਲਈ ਸ਼ਿਵਰਾਜ ਸਿੰਘ ਦੀ ਸਰਕਾਰ, ਔਰਤਾਂ ਨੇ ਪਾਈਆਂ ਖੂਬ ਵੋਟਾਂ

    ਘਟਨਾ ਸਬੰਧੀ ਐੱਸਐੱਚਓ ਥਾਣਾ ਭੁਲੱਥ ਨੇ ਦੱਸਿਆ ਕਿ ਗੱਡੀ ਚਾਲਕ ਜੋਗਿੰਦਰ ਸਿੰਘ ਪਾਸੋਂ ਗੱਡੀ ਬੇਕਾਬੂ ਹੋਣ ਕਰਕੇ ਦਰੱਖਤ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ ਤੇ ਬਾਅਦ ‘ਚ ਜ਼ਖ਼ਮੀ ਪਤੀ-ਪਤਨੀ ਨੂੰ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਸੁਰਿੰਦਰ ਕੌਰ ਦੀ ਮੌਤ ਹੋ ਗਈ ਤੇ ਜੋਗਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ।

    LEAVE A REPLY

    Please enter your comment!
    Please enter your name here