ਇਸ ਯੋਜਨਾ ਨੇ ਬਚਾ ਲਈ ਸ਼ਿਵਰਾਜ ਸਿੰਘ ਦੀ ਸਰਕਾਰ, ਔਰਤਾਂ ਨੇ ਪਾਈਆਂ ਖੂਬ ਵੋਟਾਂ

Shivraj Singh

ਭੋਪਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਨੂੰ ਅੱਗੇ ਰੱਖ ਕੇ ਚੋਣ ਮੈਦਾਨ ’ਚ ਉੱਤਰੀ ਭਾਤਰੀ ਜਨਤਾ ਪਾਰਟੀ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਪਿਛਲੀਆਂ ਚੋਣਾਂ 2018 ਦੇ ਉਲਟ ਨਾ ਸਿਰਫ਼ ਇਤਿਹਾਸਿਕ ਜਿੱਤ ਹਾਸਲ ਕਰਨ ਵੱਲ ਹੈ, ਸਗੋਂ ਕਾਂਗਰਸ ਦੀਆਂ ਪਰੰਪਰਾਗਤ ਕਹੀਆਂ ਜਾਣ ਵਾਲੀਆਂ ਸੀਟਾ ਵੀ ਇਸ ਵਾਰ ਭਾਜਪਾ ਦੇ ਖਾਤਿਆਂ ’ਚ ਜਾਤੀ ਦਿਖਾਈ ਦੇ ਰਹੀ ਹੈ। ਹੁਣ ਤੱਕ ਐਲਾਨੇ ਨਤੀਜਿਆਂ ਅਨੁਸਾਰ ਭਾਜਪਾ ਕੁੱਲ 230 ਵਿੱਧਾਨ ਸਭਾ ਸੀਟਾਂ ’ਚੋਂ 38 ’ਤੇ ਜਿੱਤ ਹਸਾਲ ਕਰ ਚੁੱਕੀ ਹੈ। ਪਾਰਟੀ ਫਿਲਹਾਲ 128 ਸੀਟਾ ’ਤੇ ਵਾਧਾ ਬਣਿਆ ਹੋਇਆ ਹੈ। (Shivraj Singh)

ਸਾਲ 2018 ਦੇ ਮੁਕਾਬਲੇ ਭਾਜਪਾ ਨੂੰ ਇਸ ਵਾਰ 57 ਸੀਟਾਂ ’ਤੇ ਫਾਇਦਾ ਹੋਇਆ | Shivraj Singh

ਕਾਂਗਰਸ ਨੂੰ ਹੁਣ ਤੱਕ 13 ਸੀਟਾਂ ਪ੍ਰਾਪਤ ਹੋਈਆਂ ਹਨ ਅਤੇ ਉਹ 50 ’ਤੇ ਅੱਗੇ ਚੱਲ ਰਹੀ ਹੈ। ਇੱਕ ਸੀਟ ਸੈਲਾਨਾ ਆਜ਼ਾਦ ਦੇ ਖਾਤੇ ’ਚ ਗਈ ਹੈ। ਉੱਥੇ 2018 ਦੇ ਮੁਕਾਬਲੇ ਭਾਜਪਾ ਨੂੰ ਇਸ ਵਾਰ 57 ਸੀਟਾਂ ’ਤੇ ਫਾਇਦਾ ਹੋਇਆ ਹੈ। ਉੱਥੇ ਹੀ ਕਾਂਗਰਸ ਨੂੰ 52 ’ਤੇ ਨੁਕਸਾਨ ਚੁੱਕਣਾ ਪਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ਾਮ ਚਾਰ ਵਜੇ ਤੱਕ ਦੀ ਗਿਣਤੀ ’ਚ ਬੁਧਨੀ ਵਿਧਾਨ ਸਭਾ ਖੇਤਰ ਤੋਂ ਲਗਭਗ ਇੱਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਵਾਧਾ ਬਣਿਆ ਹੋਇਆ ਹੈ। ਉੱਥੇ ਹੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਦਿਮਨੀ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਹੋਈ ਹੈ।

ਕੇਂਦਰੀ ਮੰਤਰੀ ਪ੍ਰਹਿਲਾਦ ਪਨੇਲ ਨਰਸਿੰਘਪੁਰ ਤੋਂ ਅਤੇ ਪਾਰਟੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀ ਇੰਦੌਰ ਇੱਕ ਸੀਟ ਨਾਲ ਅੱਗੇ ਚੱਲ ਰਹੇ ਹਨ। ਕੇਂਦਰੀ ਮੰਤਰੀ ਫੱਗਨ ਸਿੰਘ ਕੁਲਸਤੇ ਪਿੱਛੇ ਚੱਲ ਰਹੇ ਹਨ। ਸਾਬਕਾ ਮੁੱਢ ਮੰਤਰੀ ਕਮਲਨਾਥ ਵੀ ਲਗਾਤਾਰ ਛਿੰਦਵਾੜਾ ਵਿਧਾਨ ਸਭਾ ’ਚ ਆਪਣਾ ਵਾਧਾ ਬਣਾਈ ਬੈਠੇ ਹਨ। ਸ਼ਾਮ ਚਾਰ ਵਜੇ ਤੱਕ ਦੀ ਗਿਣਤੀ ’ਚ ਕਈ ਮੰਤਰੀ ਹਾਰ ਵੱਲ ਵਧਦੇ ਦਿਖਾਈ ਦਿੱਤ। ਮੰਤਰੀ ਡਾ. ਨਰੋਤਮ ਮਿਸ਼ਰਾ, ਅਰਵਿੰਦ ਭਦੌਰੀਆ, ਸੁਰੇਸ਼ ਰਾਠਖੇੜਾ ਅਤੇ ਮਹਿੰਦਰ ਸਿੰਘ ਸਿਸੋਦੀਆ ਆਪਣੇ ਮੁਕਾਬਲੇਬਾਜ਼ਾਂ ਤੋਂ ਪਿੱਛੇ ਚੱਲ ਰਹੇ ਹਨ।

ਉੱਥੇ ਹੀ ਕਾਂਗਰਸ ਵੱਲੋਂ ਵਿਰੋਧੀ ਧਿਰ ਡਾ. ਗੋਵਿੰਦ ਸਿੰਘ ਅਤੇ ਸਾਬਕਾ ਮੰਤਰੀ ਲਛਮਣ ਸਿੰਘ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਵਿਧਾਇਕ ਕੇ ਪੀ ਸਿੰਘ ਵੀ ਲਗਾਤਾਰ ਪਿੱਛੇ ਚੱਲ ਰਹੇ ਹਨ। ਰਾਧਾਨੀ ਭੌਪਾਲ ਦੀ ਇੱਕ ਸੀਟ ਬੈਰਸਿਆ ਭਾਜਪਾ ਦੇ ਖਾਤੇ ’ਚ ਆ ਗਈ ਹੈ। ਇੱਥੋਂ ਪਾਰਟੀ ਦੇ ਉਮੀਦਵਾਰ ਵਿਸ਼ਣੂ ਖੱਤਰੀ ਨੇ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ ਪਾਰਟੀ ਚਾਰ ਸੀਟਾਂ ਭੋਪਾਲ ਦੱਖਣ ਪੱਛਮ, ਗੋਵਿੰਦਪੁਰਾ, ਨਰੇਲਾ ਅਤੇ ਹਜੂਰ ’ਤੇ ਅੱਗੇ ਜਾ ਰਹੀ ਹੈ। ਉੱਥੇ ਹੀ ਦੋ ਸੀਟਾਂ ਭੋਪਾਲ ਉੱਤਰ ਅਤੇ ਭੋਪਾਲ ਮੱਧ ਕਾਗਰਸ ਦੇ ਖਾਤੇ ’ਚ ਜਾਂਦੀਆਂ ਦਿਸ ਰਹੀਆਂ ਹਨ। ਸੂਬੇ ਦੀ ਵਪਾਰਕ ਰਾਜਧਾਨੀ ਇੰਦੌਰ ਦੀਆਂ ਸਾਰੀਆਂ ਸੀਟਾਂ ਭਾਜਪਾ ਦੇ ਖਾਤੇ ’ਚ ਜਾਣ ਵੱਲ ਵਧ ਰਹੀਆਂ ਹਨ।

ਇਸ ਯੋਜਨਾ ਕਰਕੇ ਸਰਕਾਰ ਬਚੀ | Shivraj Singh

ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਸਰਕਾਰ ਬਚਣ ਦਾ ਸਭ ਤੋਂ ਮੱਖ ਕਾਰਲ ਹੈ ਲਾਡਲੀ ਯੋਜਨਾ। ਲਾਡਲੀ ਯੋਜਨਾ ਉੱਥੋਂ ਦੀਆਂ ਔਰਤਾਂ ਨੂੰ ਖੂਬ ਪਸੰਦ ਆਈ ਅਤੇ ਵੋਟਾਂ ’ਚ ਤਬਦੀਲ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਲਾਡਲੀ ਬਹਿਨਾ ਯੋਜਨਾ ਦੇ ਤਹਿ ਸ਼ਿਵਰਾਜ ਸਰਕਾਰ ਨੇ ਮੱਧ ਪ੍ਰਦੇਸ਼ ਦੀ ਇਕ ਕਰੋੜ 31 ਲੱਖ ਔਰਤਾਂ ਨੂੰ ਹਰ ਮਹੀਨੇ 1250 ਰੁਪਏ ਦਿੱਤੇ। ਇਹ ਰਾਸ਼ੀ ਡਾਇਰੈਕਟ ਉਨ੍ਹਾਂ ਦੇ ਖਾਤੇ ’ਚ ਪਾਈ ਗਈ। ਇਸ ਨੂੰ ਵਧਾ ਕੇ 3 ਹਜ਼ਾਰ ਰੁਪਏ ਤੱਕ ਕਰਨ ਦਾ ਵੀ ਐਲਾਨ ਕੀਤਾ ਗਿਆ। ਅਜਿਹਾ ਮੰਨਿਆ ਜਾ ਸਕਦਾ ਹੈ ਕਿ ਔਰਤਾਂ ਨੇ ਇਸੇ ਯੋਜਨਾ ਕਰਕੇ ਸ਼ਿਵਰਾਜ ਸਰਕਾਰ ਦੇ ਪੱਖ ’ਚ ਵਧ ਚੜ੍ਹ ਕੇ ਵੋਟਿੰਗ ਕੀਤੀ। ਔਰਤਾਂ ਭਾਜਪਾ ਦੇ ਹੱਕ ’ਚ ਭੁਗਤੀਆਂ।

Theater Festival: ‘ਗੁੰਮਸ਼ੁਦਾ ਔਰਤ’ ਨਾਂਅ ਦਾ ਸੋਲੋ ਨਾਟਕ ਲੋਕਾਂ ਨੂੰ ਦੇ ਗਿਆ ਵੱਡਾ ਸੁਨੇਹਾ