ਚੌਪਟਾ/ਸਰਸਾ (ਭਗਤ ਸਿੰਘ/ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਹੱਦ ਨਾਲ ਲੱਗਦੇ ਇਲਾਕੇ ਦੇ ਕਿਸਾਨ ਪਰੰਪਰਾਗਤ ਖੇਤੀ ਦੇ ਨਾਲ ਨਾਲ ਅੁਧੁਨਿਕ ਤਰੀਕੇ ਨਾਲ ਬਾਗਵਾਨੀ, ਪਸ਼ੂ ਪਾਲਣ, ਸਬਜ਼ੀਆਂ ਆਦਿ ਲਾ ਕੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਰਿਹਾ ਹੈ। ਇਹ ਖੇਤਰ ਸੂਬੇ ਦੇ ਆਖਰੀ ਸਿਰੇ ’ਤੇ ਹੋਣ ਕਾਰਨ ਹਮੇਸ਼ਾ ਹੀ ਨਹਿਰੀ ਪਾਣੀ ਦੀ ਕਮੀ ਨਾਲ ਜੂਝਦਾ ਰਹਿੰਦਾ ਹੈ, ਖੇਤਰ ਦੇ ਕਿਸਾਨ ਆਮਦਨੀ ਵਧਾਉਣ ਲਈ ਖੇਤੀ ਦੇ ਨਾਲ ਨਾਲ ਹੋਰ ਕਿੱਤਿਆਂ ’ਚ ਨਵੇਂ ਨਵੇਂ ਤਰੀਕਿਆਂ ਦੀ ਖੋਜ ਕਰਨ ’ਚ ਲੱਗੇ ਰਹਿੰਦੇ ਹਨ। ਇਸੇ ਕੜੀ ’ਚ ਖੇਤ ਦੇ ਆਖ਼ਰੀ ਇੱਸੇ ਵਿੱਚ ਪੈਣ ਵਾਲੇ ਪਿੰਡ ਜੌੜਕੀਆਂ ਦੇ ਕਿਸਾਨ ਸ਼ਿਵ ਮੂਰਤੀ ਹੂੱਡਾ ਨੇ ਸਾਢੇ ਛੇ ਏਕੜ ਜ਼ਮੀਨ ’ਚ ਕਿੰਨੂ ਤੇ ਮਾਲਟਾ ਦਾ ਬਾਗ ਲਾ ਕੇ ਰਸਮੀ ਖੇਤੀ ਦੇ ਨਾਲ ਆਮਦਨੀ ਵਧਾਈ ਹੈ। ਖਾਸ ਗੱਲ ਇਹ ਹੈ ਕਿ ਬਾਗ ਦੇ ਨਾਲ ਨਾਲ ਕਿਸਾਨ ਸਾਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਵੀ ਆਪਣੇ ਖੇਤ ਵਿੱਚ ਬੀਜਦਾ ਹੈ। ਕਦੇ ਵੀ ਬਜ਼ਾਰ ਤੋਂ ਨਹੀਂ ਲਿਆਉਂਦਾ। (Success Story)
Also Read : ਅਮਲੋਹ ਦੀ ਨੰਦਨੀ ਵਰਮਾ ਨਿਊਜ਼ੀਲੈਂਡ ’ਚ ਬਣੀ ਪਾਇਲਟ
ਪਿੰਡ ਜੌੜਕੀਆ ਦੇ ਕਿਸਾਨ ਸ਼ਿਵ ਮੂਰਤੀ ਹੁੱਡਾ ਨੇ ਦੱਸਿਆ ਕਿ ਰਸਮੀ ਖੇਤੀ ’ਚ ਲਗਾਤਾਰ ਪੈ ਰਹੇ ਘਾਟੇ ਤੋਂ ਉੱਭਰਨ ਲਈ ਉਨ੍ਹਾਂ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦਾ ਮਨ ਬਣਾਇਆ। ਇਸੇ ਤਰ੍ਹਾਂ ਉਨ੍ਹਾਂ 4 ਸਾਲ ਪਹਿਲਾਂ ਸਾਢੇ ਛੇ ਏਕੜ ਜ਼ਮੀਨ ’ਚ ਕਿੰਨੂੰ ਤੇ ਮਾਲਟਾ ਕਿਸਮ ਦਾ ਬਾਗ ਲਾ ਕੇ ਵਾਧੂ ਕਮਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪੌਦਿਆਂ ਦੀਆਂ ਲਾਈਨਾਂ ਵਿੱਚ ਕਣਕ, ਛੋਲੇ ਆਦਿ ਫਸਲਾਂ ਬੀਜ ਕੇ ਦੂਹਰੀ ਫ਼ਸਲ ਦਾ ਲਾਭ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਲਟਾ ਕਿਸਮ ਦਾ ਸੰਤਰਾ ਆਕਾਰ ’ਚ ਵੱਡਾ, ਘੱਟ ਬੀਜ਼ ਵਾਲਾ, ਲਾਲ ਤੇ ਮਿੱਠਾ ਹੁੰਦਾ ਹੈ ਅਤੇ ਰੇਤੀਲੇ ਤੇ ਘੱਟ ਪਾਣੀ ਵਾਲੀ ਜ਼ਮੀਨ ’ਚ ਕਾਮਯਾਬ ਹੋਣ ਕਾਰਨ ਉਨ੍ਹਾਂ ਨੂੰ ਇਸੇ ਵਰਾਇਟੀ ਨੂੰ ਚੁਣਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਉਸ ਨੇ 5 ਲੱਖ ਰੁਪਏ ਦੇ ਕਿੰਨੂ ਤੇ ਮਾਲਟੇ ਵੇਚ ਦਿੱਤੇ। ਇਸ ਦੌਰਾਨ ਕਣਕ, ਛੋਲੇ, ਤਰਬੂਜ, ਗਵਾਰਾ ਆਦਿ ਫਸਲਾਂ ਤੋਂ ਵੀ ਚੰਗੀ ਕਮਾਈ ਹੋ ਰਹੀ ਹੈ।
ਸਰਕਾਰ ਦੀ ਸਹਾਇਤਾ ਨਾਲ ਖੇਤ ’ਚ ਬਣਾਈ ਪਾਣੀ ਵਾਲੀ ਡਿੱਗੀ, ਡਰਿੱਪ ਸਿਸਟਮ ਨਾਲ ਕਰਦਾ ਹੈ ਸਿੰਚਾਈ
ਕਿਸਾਨ ਸ਼ਿਵ ਮੂਰਤੀ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਦੀ ਸਹਾਇਤਾ ਨਾਲ ਖੇਤ ’ਚ ਪਾਣੀ ਦੀ ਡਿੱਗੀ ਬਣਾ ਲਈ ਹ ਜਿਸ ’ਚ ਪਾਣੀ ਇਕਠਾ ਕਰ ਲਿਆ ਜਾਂਦਾ ਹੈ। ਜਦੋਂ ਲੋੜ ਹੁੰਦੀ ਹੈ ਉਸ ਪਾਣੀ ਨਾਲ ਡਰਿੱਪ ਸਿਸਟਮ ਨਾਲ ਸਿੰਚਾਈ ਕਰ ਕੇ ਪੌਦਿਆਂ ਨੂੰ ਖਾਦ ਤੇ ਪਾਣੀ ਸਿੰਧਾ ਜੜ੍ਹਾਂ ’ਚ ਦਿੱਤਾ ਜਾਂਦਾ ਹੈ ਜਿਸ ਨਾਲ ਇੱਕ ਤਾਂ ਪਾਣੀ ਦੀ ਬੱਚਤ ਹੰੁਦੀ ਹੈ ਤੇ ਪੌਦਿਆਂ ਦੀ ਲੋੜ ਦੇ ਹਿਸਾਬ ਨਾਲ ਪਾਣੀ ਤੇ ਖਾਦ ਆਦਿ ਮਿਲ ਜਾਂਦੀ ਹੈ। ਇਹ ਸਭ ਸਰਕਾਰ ਦੇ ਸਹਿਯੋਗ ਦੇ ਨਾਲ ਮਿਲਿਆ ਹੈ। (Success Story)
ਇਲਾਕੇ ’ਚ ਮੰਡੀ ਤੇ ਵੈਕਸੀਨ ਪਲਾਂਟ ਲਾਏ ਜਾਣ | Success Story
ਸ਼ਿਵ ਮੂਰਤੀ ਨੇ ਦੱਸਿਆ ਕਿ ਉਸ ਦੇ ਪਿੰਡ ਤੋਂ ਫਲਾਂ ਦੀ ਮੰਡੀ ਦੂਰ ਪੈਂਦੀ ਹੈ। ਜਿਸ ਨਾਲ ਫਲਾਂ ਨੂੰ ਉੱਥੇ ਲੈ ਕੇ ਜਾਣਾ ਤੇ ਵੇਚਣਾ ਬਹੁਤ ਖਰਚੀਲਾ ਹੈ। ਇਸ ਲਈ ਢੋਆ-ਢੋਆਈ ਦਾ ਖ਼ਰਚਾ ਬਹੁਤ ਹੀ ਜ਼ਿਆਦਾ ਪੈਂਦਾ ਹੈ। ਇਸ ਕਰਕੇ ਬੱਚਤ ਘੱਟ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫਲਾਂ ਤੇ ਸਬਜ਼ੀਆਂ ਦੀ ਮੰਡੀ ਨੇੜੇ ਵਿਕਸਿਤ ਹੋ ਜਾਵੇ ਤਾਂ ਆਵਾਜਾਈ ਖਰਚ ਘੱਟ ਹੋਣ ਨਾਲ ਬੱਚਤ ਜ਼ਿਆਦਾ ਹੋ ਜਾਵੇਗੀ।