MSG Bhandara Highlights | ਤਿਲਾਂ ਦੇ ਵੱਡੇ-ਵੱਡੇ ਲੱਡੂਆਂ, ਦਾਲ ਤੇ ਸਰ੍ਹੋਂ ਦੇ ਸਾਗ ਨੇ ਪਵਿੱਤਰ ਐੱਮਐੱਸਜੀ ਭੰਡਾਰੇ ਦੌਰਾਨ ਭਰਿਆ ਜਾਇਕਾ, ਦੇਖੋ ਵੀਡੀਓ

MSG Bhandara Highlights

ਸਰਸਾ (ਸੱਚ ਕਹੂੰ ਟੀਮ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 132ਵੇਂ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਐੱਮਐੱਸਜੀ ਭੰਡਾਰੇ ’ਤੇ ਕਰੋੜਾਂ ਦੀ ਤਦਾਦ ਵਿੱਚ ਪਹੁੰਚੀ ਸਾਧ-ਸੰਗਤ ਨੂੰ ਲੰਗਰ ਸੰਮਤੀ ਦੇ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਛਕਾ ਦਿੱਤਾ। (MSG Bhandara Highlights)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਐੱਮਐੱਸਜੀ ਭੰਡਾਰੇ ’ਤੇ ਪਹੁੰਚੀ ਸਾਧ-ਸੰਗਤ ਨੂੰ ਲੰਗਰ ’ਚ ਸਰ੍ਹੋਂ ਦਾ ਸਾਗ, ਸਾਬਤ ਮੂੰਗੀ ਦੀ ਦਾਲ ਅਤੇ ਪ੍ਰਸ਼ਾਦ ਵਜੋਂ ਵੱਖ-ਵੱਖ ਮਿਸ਼ਰਣਾਂ ਤੋਂ ਤਿਆਰ ਕੀਤਾ ਤਿਲ ਖੋਏ ਦਾ 200 ਗ੍ਰਾਮ ਦੇ ਲੱਡੂ ਦਾ ਪ੍ਰਸ਼ਾਦ ਵੰਡਿਆ ਗਿਆ। ਲੰਗਰ ਸੰਮਤੀ ਦੇ ਜ਼ਿੰਮੇਵਾਰ ਨਿਰਮਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਾਨ ਸੇਵਾ ’ਚ 6000 ਹਜ਼ਾਰ ਦੇ ਕਰੀਬ ਸੇਵਾਦਾਰਾਂ ਵੱਲੋਂ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ਵਿੱਚ ਲੰਗਰ-ਭੋਜਨ ਛਕਾਇਆ ਗਿਆ।

ਲੰਗਰ ਪਕਾਉਣ ਲਈ 69 ਵੱਡੀਆਂ ਤਵੀਆਂ ਦਾ ਇੰਤਜਾਮ ਕੀਤਾ ਗਿਆ ਅਤੇ 35 ਭੱਠੀਆਂ ਤੇ ਸੇਵਾਦਾਰਾਂ ਭਾਈਆਂ ਵੱਲੋਂ ਦਾਲਾ ਅਤੇ ਸਰੋ੍ਹਂ ਦਾ ਸਾਗ ਬਣਾਇਆ ਗਿਆ। ਲੰਗਰ ਬਣਾਉਣ ਲਈ 12 ਹਜ਼ਾਰ ਸੇਵਾਦਾਰ ਭੈਣਾਂ ਨੇ ਆਪਣੀ ਸੇਵਾ ਬਾਖੂਬੀ ਨਿਭਾਈ। ਤਿਲ ਖੋਏ ਦੇ ਲੱਡੂ ਦਾ ਪ੍ਰਸ਼ਾਦ ਬਣਾਉਣ ਦੀ ਸੇਵਾ ਸ਼ਾਹੀ ਕੰਟੀਨ ਦੇ ਹਲਵਾਈਆਂ ਵੱਲੋਂ ਨਿਭਾਈ ਗਈ।

MSG Bhandara

ਐੱਮਐੱਸਜੀ ਭੰਡਾਰੇ ‘ਤੇ ਸ਼ਰਧਾ ਦਾ ਸਮੁੰਦਰ, ਖੁਸ਼ੀ ਦਾ ਆਲਮ

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦਾ ਐੱਮਐੱਸਜੀ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਤਦਾਦ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਸਾਧ-ਸੰਗਤ ਨੂੰ ਵਧਾਈ ਦਿੱਤੀ।

ਇਸ ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਨੇ ਵੱਡੀ ਗਿਣਤੀ ’ਚ ਲੋਕਾਂ ਨੂੰ ਨਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ-ਸ਼ਬਦ ਦੀ ਦਾਤ ਬਖ਼ਸ਼ ਕੇ ਪ੍ਰਭੂ ਪਰਮਾਤਮਾ ਨਾਲ ਜੁੜਨ ਦਾ ਤਰੀਕਾ ਦੱਸਿਆ। ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ 732 ਜ਼ਰੂਰਤਮੰਦਾਂ ਨੂੰ ਕੰਬਲ, 732 ਬੱਚਿਆਂ ਨੂੰ ਕੱਪੜੇ ਅਤੇ 7 ਲੋੜਵੰਦਾਂ ਨੂੰ ਆਸ਼ਿਆਨਾ ਮੁਹਿੰਮ ਤਹਿਤ ਬਣਾ ਕੇ ਦਿੱਤੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ।

Dera Sacha Sauda

ਸਾਧ-ਸੰਗਤ ਦੀ ਸਹੂਲਤ ਲਈ ਜਿੰਮੇਵਾਰ ਸੇਵਾਦਾਰਾਂ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਾਧ-ਸੰਗਤ ਦੇ ਬੈਠਣ ਲਈ ਹੀ ਮੁੱਖ ਪੰਡਾਲ ਸਮੇਤ 10 ਪੰਡਾਲ ਤਿਆਰ ਕੀਤੇ ਗਏ ਸਨ ਜੋ ਕਿ ਭੰਡਾਰਾ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਖਚਾਖਚ ਭਰ ਗਏ ਤੇ ਸਾਧ-ਸੰਗਤ ਨੇ ਸੜਕਾਂ ਤੋਂ ਇਲਾਵਾ ਟਰੈਫਿਕ ਗਰਾਊਂਡ ’ਚ ਵੀ ਬੈਠ ਕੇ ਪਵਿੱਤਰ ਐੱਮਐੱਸਜੀ ਭੰਡਾਰਾ ਸੁਣਿਆ। ਇਸ ਮੌਕੇ ਦਿਵਿਆਂਗ ਅਤੇ ਬਜ਼ੁਰਗ ਸ਼ਰਧਾਲੂਆਂ ਨੂੰ ਟ੍ਰੈਫਿਕ ਪੰਡਾਲ ’ਚੋਂ ਮੁੱਖ ਪੰਡਾਲ ਤੱਕ ਲਿਆਉਣ ਦੇ ਵਿਸ਼ੇਸ਼ ਇੰਤਜਾਮ ਕੀਤੇ ਗਏ ।

ਠੰਢੀ-ਠੰਢੀ ਵਗਦੀ ਹਵਾ ’ਚ ਹਰ ਡੇਰਾ ਸ਼ਰਧਾਲੂ ਮਸਤੀ ਦੇ ਆਲਮ ’ਚ ਨੱਚਦਾ ਦਿਖਾਈ ਦਿੱਤਾ। ਬੱਚੇ, ਬੁੱਢੇ, ਜਵਾਨ ਹਰ ਕਿਸੇ ਨੇ ਆਪਣੇ-ਆਪਣੇ ਢੰਗ ਨਾਲ ਖੁਸ਼ੀ ਮਨਾਈ। ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਅਤੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਨੂੰ ਬਹੁਤ ਹੀ ਮਨਮੋਹਕ ਲੜੀਆਂ, ਰੰਗੋਲੀ ਆਦਿ ਨਾਲ ਸਜਾਇਆ ਗਿਆ। ਟ੍ਰੈਫਿਕ ਗਰਾਊਂਡਾਂ ਤੋਂ ਲੈ ਕੇ ਮੁੱਖ ਪੰਡਾਲ ਸਮੇਤ ਹੋਰ ਪੰਡਾਲਾਂ ਤੱਕ ਦੇਸ਼-ਵਿਦੇਸ਼ ਤੋਂ ਸਾਧ-ਸੰਗਤ ਨੱਚਦੀ ਗਾਉਂਦੀ ਪੁੱਜੀ। ਇਸ ਮੌਕੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ ਅਧਾਰਿਤ ਇੱਕ ਡਾਕਿਊਮੈਂਟ੍ਰੀ ਵੀ ਦਿਖਾਈ ਗਈ।

ਪ੍ਰਣ ਲਿਆ…

ਸਾਧ-ਸੰਗਤ ਵੱਲੋਂ ਇਸ ਪਵਿੱਤਰ ਅਵਤਾਰ ਮਹੀਨੇ ’ਚ ਰੋਜ਼ਾਨਾ ਕੋਈ ਨਾ ਕੋਈ ਬੁਰਾਈ ਛੱਡਣ ਦਾ ਪ੍ਰਣ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਐੱਮਐੱਸਜੀ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਦੇ ਸਨਮੱੁਖ ਸਾਧ-ਸੰਗਤ ਵੱਲੋਂ ਇੱਕ ਹੋਰ ਪ੍ਰਣ ਕੀਤਾ ਗਿਆ। ਸਾਧ-ਸੰਗਤ ਨੇ ਪ੍ਰਣ ਕੀਤਾ ਕਿ ‘ਕਦੇ ਵੀ ਗਰੁੱਪਬਾਜ਼ੀ ਵਿੱਚ ਨਹੀਂ ਪਵਾਂਗੇ, ਸਾਧ-ਸੰਗਤ ਨਾਲ ਏਕਤਾ ’ਚ ਰਹਾਂਗੇ ਤੇ ਹਮੇਸ਼ਾ ਆਪਣੇ ਗੁਰੂ ਦੀ ਮੰਨਾਂਗੇ।’

ਝਲਕੀਆਂ…

  • ਸਾਧ-ਸੰਗਤ ਲਈ ਬਣਾਏ ਮੁੱਖ ਪੰਡਾਲ ਸਮੇਤ 10 ਪੰਡਾਲ।
  • ਸਾਧ-ਸੰਗਤ ਦੀਆਂ ਗੱਡੀਆਂ ਲਈ 20 ਟੈ੍ਰਫਿਕ ਗਰਾਊਂਡ ਬਣਾਏ ਗਏ
  • ਪੂਜਨੀਕ ਗੁਰੂ ਜੀ ਨੇ ਵੱਡੀ ਗਿਣਤੀ ’ਚ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਿਆ।
  • ਪੂਜਨੀਕ ਗੁਰੂ ਜੀ ਨੇ ਪਵਿੱਤਰ ਭੰਡਾਰੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਦਿੱਤੀ ਵਧਾਈ।
  • ਰੰਗ-ਬਰੰਗੀਆਂ ਲੜੀਆਂ, ਆਤਿਸ਼ਬਾਜ਼ੀ, ਰੰਗੋਲੀਆਂ ਨਾਲ ਜਗਮਗ-ਜਗਮਗ ਕਰ ਰਹੇ ਸਨ ਦੋਵੇਂ ਦਰਬਾਰ।
  • ਠੰਢ ਦੇ ਬਾਵਜ਼ੂਦ ਸਾਧ-ਸੰਗਤ ਨੇ ਬੜੀ ਸ਼ਰਧਾ ਨਾਲ ਇਕਚਿੱਤ ਹੋ ਕੇ ਸੁਣਿਆ ਭੰਡਾਰਾ।

160ਵਾਂ ਮਾਨਵਤਾ ਭਲਾਈ ਕਾਰਜ ਹੋਇਆ ਸ਼ੁਰੂ

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਪੂਜਨੀਕ ਗੁਰੂ ਜੀ ਵੱਲੋਂ 160ਵਾਂ ਮਾਨਵਤਾ ਭਲਾਈ ਦਾ ਕਾਰਜ ਸ਼ੁਰੂ ਕੀਤਾ ਗਿਆ, ਜਿਸ ਤਹਿਤ ਥੈਲੇਸੀਮੀਆ ਪੀੜਤ ਮਰੀਜ਼ਾਂ ਦਾ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਮੁਫ਼ਤ ਇਲਾਜ ਕਰਵਾਇਆ ਜਾਵੇਗਾ ਤੇ ਖੂਨਦਾਨ ਕੀਤਾ ਜਾਵੇਗਾ। ਸਾਧ-ਸੰਗਤ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਇਸ ਭਲਾਈ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਕੀਤਾ ਗਿਆ। (Dera Sacha Sauda)

MSG ਭਡਾਰੇ ‘ਤੇ ਪੂਜਨੀਕ ਗੁਰੂ ਜੀ ਨੇ ਫਰਮਾਏ ਪਵਿੱਤਰ ਬਚਨ