ਰੇਲਵੇ ਯਾਤਰੀ ਕਿਰਪਾ ਕਰਕੇ ਧਿਆਨ ਦੇਣ

Railway

ਰੂਪਨਗਰ (ਸੱਚ ਕਹੂੰ ਨਿਊਜ਼)। ਉੱਤਰੀ ਰੇਲਵੇ ਵੱਲੋਂ ਲਏ ਫੈਸਲੇ ਅਨੁਸਾਰ ਅੰਬਾਲਾ ਡਿਵੀਜ਼ਨ ਦੇ ਸਰਹਿੰਦ ਸੈਕਸ਼ਨ ’ਚ ਚੱਲਣ ਵਾਲੀਆਂ ਦੋ ਟਰੇਨਾਂ ਨੂੰ ਤਿੰਨ ਮਹੀਨਿਆਂ ਲਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਦੱਸਿਆ ਕਿ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ੍ਹ, ਘਨੌਲੀ, ਰੂਪਨਗਰ, ਨਵਾਂ ਮੋਰਿੰਡਾ, ਲੁਧਿਆਣਾ, ਜਲੰਧਰ, ਬਿਆਸ, ਅੰਮਿ੍ਰਤਸਰ ਜਾਣ ਵਾਲੀ ਟਰੇਨ ਨੰਬਰ 14506 ਇੰਟਰ ਸਿਟੀ ਟਰੇਨ ਜਦੋਂਕਿ ਇਸ ਰੂਟ ’ਤੇ ਅੰਮਿ੍ਰਤਸਰ ਤੋਂ ਵਾਪਸ ਆਉਣ ਵਾਲੀ ਟਰੇਨ ਨੰਬਰ 14505 ਤਿੰਨ ਮਹੀਨਿਆਂ ਤੋਂ ਬੰਦ ਹੈ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 14505 ਇੰਟਰ ਸਿਟੀ ਐਕਸਪ੍ਰੈਸ 1 ਦਸੰਬਰ, 2023 ਤੋਂ 29 ਫਰਵਰੀ, 2024 ਤੱਕ ਬੰਦ ਰਹੇਗੀ, ਜਦਕਿ ਟਰੇਨ ਨੰਬਰ 14506 ਇੰਟਰ ਸਿਟੀ 2 ਦਸੰਬਰ, 2023 ਤੋਂ 1 ਮਾਰਚ, 2024 ਤੱਕ ਬੰਦ ਰਹੇਗੀ।

ਚੌਂਕੀ ਨਿਊ ਰਾਣਾ ਪੰਜ ਗਰਾਈਂ ਤੋਂ ਡਰੋਨ ਸਮੇਤ ਦੋ ਕਿੱਲੋ ਹੈਰੋਇਨ ਬਰਾਮਦ