ਪਿੰਡ ਬਹਾਦਰਪੁਰ ਦੇ ਨਛੱਤਰ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donor
ਬਰੇਟਾ : ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਰੀਰਦਾਨੀ ਨੂੰ ਰਵਾਨਾ ਕਰਦੇ ਹੋਏ

ਬਲਾਕ ਬਰੇਟਾ ਦੇ 20ਵੇਂ ਤੇ ਪਿੰਡ ਬਹਾਦਰਪੁਰ ਦੇ ਚੌਥੇ Body Donor ਬਣੇ

ਬਰੇਟਾ (ਕ੍ਰਿਸ਼ਨ ਭੋਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਪਿੰਡ ਬਹਾਦਰਪੁਰ ਵਾਸੀ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਦੇ ਦੇਹਾਂਤ ਤੋਂ ਬਾਅਦ ਮਿ੍ਰਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਕੇ ਉਨ੍ਹਾਂ ਵੱਲੋਂ ਜਿਉਂਦੇ ਜੀਅ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਸਮਾਜ ਭਲਾਈ ’ਚ ਵਿਲੱਖਣ ਤਰ੍ਹਾਂ ਦਾ ਯੋਗਦਾਨ ਪਾਇਆ ਹੈ। (Body Donor)

ਜਾਣਕਾਰੀ ਅਨੁਸਾਰ ਨਛੱਤਰ ਸਿੰਘ ਇੰਸਾਂ (62) ਵਾਸੀ ਪਿੰਡ ਬਹਾਦਰਪੁਰ ਦੇ ਅਚਾਨਕ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਵੱਲੋਂ ਜਿਉਂਦੇ ਜੀਅ ਕੀਤੇ ਸਰੀਰਦਾਨ ਕਰਨ ਦੇ ਪ੍ਰਣ ਤਹਿਤ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਕੀਤਾ ਇਸੇ ਤਹਿਤ ਹੀ ਨਛੱਤਰ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਜੀਐੱਸ ਮੈਡੀਕਲ ਕਾਲਜ ਪਿਲਖੁਵਾ ਹਾਪੁੜ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ ਬਲਾਕ ਬਰੇਟਾ ਵੱਲੋਂ ਹੁਣ ਤੱਕ 20 ਮਿ੍ਰਤਕ ਸਰੀਰ ਤੇ ਪਿੰਡ ਬਹਾਦਰਪੁਰ ਵੱਲੋਂ ਚੌਥਾ ਮਿ੍ਰਤਕ ਸਰੀਰ ਮੈਡੀਕਲ ਖੇਤਰ ਲਈ ਦਾਨ ਕੀਤੇ ਜਾ ਚੁੱਕੇ ਹਨ।

ਮਿ੍ਰਤਕ ਦੇਹ ਨੂੰ ਰਵਾਨਾ ਕਰਨ ਸਮੇਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਧ-ਸੰਗਤ ਵੱਲੋਂ ਫੁੱਲਾਂ ਨਾਲ ਸਜੀ ਗੱਡੀ ਰਾਹੀਂ ਨਛੱਤਰ ਸਿੰਘ ਇੰਸਾਂ ਅਮਰ ਰਹੇ, ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰਿਆਂ ਦੀ ਗੂੰਜ ਵਿੱਚ ਤੇ ਫੁੱਲਾਂ ਦੀ ਵਰਖਾ ਹੇਠ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਭੈਣਾਂ ਭਾਈਆਂ ਦੀ ਅਗਵਾਈ ’ਚ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਧੀ ਤੇ ਨੂੰਹ ਵੱਲੋਂ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ। ਮਿ੍ਰਤਕ ਦੇਹ ਨੂੰ ਪੰਜਾਬ ਸਟੇਟ ਦੇ 85 ਮੈਂਬਰ ਮਹਿੰਦਰ ਸਿੰਘ ਇੰਸਾਂ ਤੇ ਬਲਾਕ ਪ੍ਰੇਮੀ ਸੇਵਕ ਕਿ੍ਰਸ਼ਨ ਸਿੰਘ ਇੰਸਾਂ ਨੇੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪਿੰਡ ਦੇ 15 ਮੈਂਬਰ ਸੱਤਪਾਲ ਸਿੰਘ ਇੰਸਾਂ, ਪ੍ਰਗਟ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਰਾਜ ਕੌਰ ਇੰਸਾਂ, ਗੁਰਮੀਤ ਕੌਰ ਇੰਸਾਂ, ਪ੍ਰੇਮੀ ਸੇਵਕ ਤਰਸੇਮ ਸਿੰਘ ਇੰਸਾਂ ਆਦਿ ਤੋਂ ਇਲਾਵਾ ਪਰਿਵਾਰਕ ਮੈਂਬਰ ਸਤਿਗੁਰ ਸਿੰਘ ਇੰਸਾਂ ਤੇ ਰਿਸ਼ਤੇਦਾਰ, ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।

ਸ਼ਲਾਘਾਯੋਗ ਕਦਮ ਲਈ ਸਲਾਮ | Body Donor

ਪਿੰਡ ਬਹਾਦਰਪੁਰ ਦੀ ਸਰਪੰਚ ਸਰਬਜੀਤ ਕੌਰ ਨੇ ਦੱਸਿਆ ਕਿ ਨਛੱਤਰ ਸਿੰਘ ਇੰਸਾਂ ਨੇ ਜਿਉਂਦੇ ਜੀਅ ਹੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਸੀ, ਜਿਸ ਨੂੰ ਪਰਿਵਾਰ ਨੇ ਪੂਰਾ ਕੀਤਾ ਹੈ, ਇਸ ਸ਼ਲਾਘਾਯੋਗ ਕਦਮ ਨੂੰ ਸਲਾਮ ਹੈ।

ਸ਼ਲਾਘਾਯੋਗ ਉਪਰਾਲਾ : 85 ਮੈਂਬਰ

ਪੰਜਾਬ ਸਟੇਟ 85 ਮੈਂਬਰ ਦੇ ਮਹਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਲੋਕ ਡੇਰਾ ਸੱਚਾ ਸੌਦਾ ਦੀ ਮੁਹਿੰਮ ਤੋਂ ਬਹੁਤ ਜਿਆਦਾ ਪ੍ਰਭਾਵਿਤ ਹਨ ਕਿਉਂਕਿ ਆਮ ਲੋਕਾਂ ਤੋਂ ਵਧਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਿ੍ਰਤਕ ਦੇਹਾਂ ਨੂੰ ਜਲਾਉਣ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰਕੇ ਇਨਸਾਨੀਅਤ ਨੂੰ ਬਚਾਉਣ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ ਤੇ ਮਿ੍ਰਤਕ ਦੇਹਾਂ ’ਤੇ ਰਿਸਰਚ ਕਰਕੇ ਅਨੇਕਾਂ ਡਾਕਟਰ ਤਿਆਰ ਹੁੰਦੇ ਹਨ।

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀਆਂ ਤਾਰੀਕਾਂ ਦਾ ਐਲਾਨ