ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਜਦੋਂ ਇਨਸਾਨ ਮਨ ਦੇ ਕਹੇ ‘ਤੇ ਚੱਲਦਾ ਹੈ ਤਾਂ ਜੋ ਸਮਾਂ ਚੱਲ ਰਿਹਾ ਹੈ ਤੇ ਜੋ ਆਉਣ ਵਾਲਾ ਸਮਾਂ ਹੈ ਦੋਵਾਂ ‘ਚ ਉਸ ਨੂੰ ਆਪਣੇ ਕਰਮ ਭੁਗਤਣੇ ਪੈਂਦੇ ਹਨ ਤੇ ਦੁਖੀ ਹੋਣਾ ਪੈਂਦਾ ਹੈ ਪੀਰ-ਫ਼ਕੀਰ ਸਭ ਦੇ ਭਲੇ ਲਈ ਰਾਹ ਦਿਖਾਉਂਦੇ ਹਨ ਉਹ ਇੱਕ ਗਾਈਡ ਹੁੰਦੇ ਹਨ, ਜਿਨ੍ਹਾਂ ਦਾ ਮਕਸਦ ਹਰ ਇਨਸਾਨ ਨੂੰ ਸੱਚ ਦਾ ਰਾਹ ਦਿਖਾਉਣਾ, ਸੱਚ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ, ਅੱਗੇ ਇਨਸਾਨ ‘ਤੇ ਨਿਰਭਰ ਹੈ ਕਿ ਉਹ ਸੱਚ ਦੇ ਦੱਸੇ ਰਾਹ ‘ਤੇ ਚੱਲਦਾ ਹੈ ਜਾਂ ਕੋਈ ਆਪਣਾ ਰਾਹ ਤਿਆਰ ਕਰ ਲੈਂਦਾ ਹੈ
ਸੰਤ ਦੱਸਦੇ ਹਨ ਰਾਮ-ਨਾਮ, ਸੇਵਾ-ਸਿਮਰਨ ਇਹ ਉਹ ਰਸਤੇ ਹਨ ਜਿਨ੍ਹਾਂ ‘ਤੇ ਚੱਲਦੇ ਹੋਏ ਇਨਸਾਨ ਦੇ ਪਹਾੜ ਵਰਗੇ ਕਰਮ ਕੰਕਰ ‘ਚ ਬਦਲ ਜਾਂਦੇ ਹਨ, ਉਸ ਦੀਆਂ ਤਮਾਮ ਪਰੇਸ਼ਾਨੀਆਂ, ਆਉਣ ਵਾਲੇ ਦੁਖ-ਤਕਲੀਫ ਕੱਟਦੇ ਚਲੇ ਜਾਂਦੇ ਹਨ ਜੇ ਇਨਸਾਨ ਸੋਚੇ, ਕਿ ਉਹ ਸੰਤ ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਿਉਂ ਨਹੀਂ ਕਰਦਾ ਕਮੀਆਂ ਇਨਸਾਨ ‘ਚ ਖੁਦ ‘ਚ ਹੁੰਦੀਆਂ ਹਨ, ਉਸ ਵੱਲ ਕੋਈ ਧਿਆਨ ਨਹੀਂ ਜਾਂਦਾ ਉਹ ਰਾਮ, ਅੱਲ੍ਹਾ, ਵਾਹਿਗੁਰੂ ਦੀਆਂ ਤਮਾਮ ਕਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਵੀ ਉਹ ਦਇਆ-ਮਿਹਰ ਰਹਿਮਤ ਬਖ਼ਸ਼ਦਾ ਰਹਿੰਦਾ ਹੈ।
ਇਨਸਾਨ ਜੇਕਰ ਇਹ ਸੋਚੇ ਕਿ ਵਾਹ! ਮੇਰੇ ‘ਤੇ ਮਾਲਕ ਦੀ ਦਇਆ-ਮਿਹਰ ਰਹਿਮਤ ਹੋ ਗਈ ਤਾਂ ਵਾਕਿਆਈ ਹੀ ਹੋ ਗਈ ਤੇ ਜੇਕਰ ਇਨਸਾਨ ਇਹ ਸੋਚਦਾ ਹੈ ਕਿ ਉਹ ਕੁਝ ਵੀ ਕਰਦਾ ਫਿਰੇ ਪਰਮਾਤਮਾ ਨੂੰ ਪਤਾ ਹੀ ਨਹੀਂ ਹੈ ਤਾਂ ਫਿਰ ਉਹ ਆਪਣੇ ਪੈਰਾਂ ‘ਤੇ ਕੁਹਾੜੀ ਖੁਦ ਮਾਰ ਰਿਹਾ ਹੈ ਉਹ ਪਲ-ਪਲ ਦੀ ਹਰ ਪਲ ਦੀ ਖ਼ਬਰ ਰੱਖਦਾ ਹੈ, ਉਸ ਨੂੰ ਸਭ ਪਤਾ ਹੈ ਪਰ ਉਹ ਅਕਸਰ ਦਿੰਦਾ ਹੈ, ਮੌਕਾ ਦਿੰਦਾ ਹੈ ਕਿ ਇਨਸਾਨ ਸੁਧਰ ਜਾਵੇ….। Saint Dr MSG
ਜ਼ਿੰਦਗੀ ਸੁਖਮਈ ਹੋਣ ਲੱਗ ਜਾਂਦੀ ਹੈ
ਹੁਣ ਇਹ ਇਨਸਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਬਚਨ ਸੁਣਦਾ ਹੈ, ਕਿੰਨੇ ਬਚਨ ਮੰਨਦਾ ਹੈ ਜਿਉਂ-ਜਿਉਂ ਇਨਸਾਨ ਬਚਨ ਮੰਨਦਾ ਚਲਾ ਜਾਂਦਾ ਹੈ, ਤਿਉਂ-ਤਿਉਂ ਉਸ ਦੀ ਜ਼ਿੰਦਗੀ ਸੁਖਮਈ ਹੋਣ ਲੱਗ ਜਾਂਦੀ ਹੈ ਤੇ ਜਿਉਂ-ਜਿਉਂ ਇਨਸਾਨ ਮਨਮਤੇ ਚੱਲਦਾ ਜਾਂਦਾ ਹੈ, ਤਿਉਂ-ਤਿਉਂ ਇਨਸਾਨ ਦੀ ਜ਼ਿੰਦਗੀ ‘ਚ ਰੁਕਾਵਟਾਂ ਆਉਣ ਲੱਗਦੀਆਂ ਹਨ, ਪਰੇਸ਼ਾਨੀਆਂ ਆਉਂਦੀਆਂ ਹਨ।
ਤਕਲੀਫ਼ ਆਉਂਦੀ ਆਉਂਦੀ ਹੈ, ਤਾਂ ਇਸ ਲਈ ਬਹੁਤ ਹੀ ਜ਼ਰੂਰੀ ਹੈ ਕਿ ਇਨਸਾਨ ਸੰਤ ਪੀਰ-ਫ਼ਕੀਰ ਦੀਆਂ ਗੱਲ ਸੁਣੇ ਤੇ ਸੰਤ ਕਹਿੰਦੇ ਹਨ ਕਿ ਰਾਮ ਦਾ ਨਾਮ ਜਪੋ, ਮਾਲਕ ਦੀ ਬਣਾਈ ਸ੍ਰਿਸ਼ਟੀ ਨਾਲ ਨਿਸਵਾਰਥ, ਬੇਗਰਜ਼ ਪ੍ਰੇਮ ਕਰੋ, ਸਭ ਦਾ ਭਲਾ ਕਰੋ, ਚੱਲਦੇ, ਬੈਠਦੇ, ਲੇਟਦੇ ਕੰਮ-ਧੰਦਾ ਕਰਦੇ ਹੋਏ ਰਾਮ ਦਾ ਨਾਮ ਜਪੋ, ਸਿਮਰਨ ਕਰੋ ਤੇ ਨਾਲ ਕਰਮ ਕਰਦੇ ਰਹੋ, ਪਰ ਕਰਮ ਹਮੇਸ਼ਾ ਚੰਗੇ ਕਰੋ। ਅਜਿਹਾ ਕਰਮ ਨਾ ਕਰੋ, ਜਿਸ ਨਾਲ ਕਿਸੇ ਜੀਵ ਦਾ ਦਿਲ ਦੁਖੇ, ਅਜਿਹਾ ਕਰਮ ਨਾ ਕਰੋ ਜੋ ਗਲਤ ਹੋਵੇ ਜੋ ਇਨਸਾਨ ਪੀਰ-ਫ਼ਕੀਰ ਦੇ ਬਚਨਾਂ ਨੂੰ ਸੁਣਦੇ ਹਨ ਜੋ ਸੁਣ ਕੇ ਬਚਨਾਂ ‘ਤੇ ਅਮਲ ਕਰਦੇ ਹਨ ਉਨ੍ਹਾਂ ‘ਤੇ ਉਸ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਰਹਿਮਤ ਜ਼ਰੂਰ ਬਰਸਦੀ ਹੈ ਇਸ ਲਈ ਪੀਰ-ਫ਼ਕੀਰ ਦੀ ਗੱਲ ਸੁਣੋ ਤੇ ਅਮਲ ਕਰੋ, ਤਾਂ ਯਕੀਨਨ ਜ਼ਿੰਦਗੀ ਦੇ ਆਦਰਸ਼ ਦੀ ਪ੍ਰਾਪਤੀ ਦਾ ਬੀਮਾ ਜ਼ਰੂਰ ਹੋ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ