ਅਹਿਮਦਾਬਾਦ (ਏਜੰਸੀ)। ਸ਼ੁਭਮਨ ਗਿੰਲ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਰੋਹਿਤ ਸ਼ਰਮਾ ਤੋਂ ਬਾਅਦ ਸ਼੍ਰੇਅਸ ਅੱਈਅਰ ਵੀ ਪਵੇਲੀਅਨ ਪਰਤ ਗਏ। 15 ਓਵਰਾਂ ’ਤੇ 98 ਦੌੜਾਂ ਨਾਲ ਨਾਲ ਵਿਰਾਟ ਕੋਹਲੀ ਤੇ ਕੇਐੱਲ ਕਰੀਜ਼ ’ਤੇ ਸਾਂਝੀਵਾਲਤਾ ਨਾਲ ਜ਼ੌਹਰ ਦਿਖਾ ਰਹੇ ਹਨ। (IND Vs AUS Final)
ਆਈਸੀਸੀ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਅੱਜ ਦੋ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇੱਥੇ ਅਸਟਰੇਲੀਆਈ ਟੀਮ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਬਾਕੀ ਜਦੋਂ ਟੀਮ ਇੰਡੀਆ ਸਟੇਡੀਅਮ ਪਹੁੰਚੀ ਤਾਂ ਹਜ਼ਾਰਾਂ ਦੀ ਗਿਣਤੀ ’ਚ ਕ੍ਰਿਕੇਟ ਪੇ੍ਰਮੀ ਸੜਕਾਂ ’ਤੇ ਮੌਜ਼ੂਦ ਹਨ। (IND Vs AUS Final)
ਇਸ ਤੋਂ ਇਲਾਵਾ ਭਾਰਤੀ ਟੀਮ ਦੇ ਦਿੱਗਜ਼ ਖਿਡਾਰੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪਹੁੰਚ ਚੁੱਕੀ ਹਨ। ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ, ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਵੀ ਅਹਿਮਦਾਬਾਦ ਕ੍ਰਿਕੇਟ ਸਟੇਡੀਅਮ ’ਚ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਭਾਰਤ ਅਤੇ ਅਸਟਰੇਲੀਆ ਵਿਚਕਾਰ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਇੱਕ ਏਅਰ ਸ਼ੋਅ ਕਰੇਗੀ। (IND Vs AUS Final)