ਹੈਜਾ ਫੈਲਣ ਨਾਲ ਐਮਰਜੈਂਸੀ ਦਾ ਐਲਾਨ, ਲੋਕਾਂ ’ਚ ਦਹਿਸ਼ਤ

Emergency

ਹਰਾਰੇ (ਏਜੰਸੀ)। ਜਿੰਬਾਬਵੇ ਦੇ ਅਧਿਕਾਰੀਆਂ ਨੇ ਹੈਜਾ ਫੈਲਣ ਦੀ ਕਰੋਪੀ ਕਾਰਨ ਦੇਸ਼ ਦੀ ਰਾਜਧਾਨੀ ਹਰਾਰੇ ’ਚ ਐਮਰਜੈਂਸੀ (Emergency) ਦੀ ਸਥਿਤੀ ਐਲਾਨ ਦਿੱਤੀ ਹੈ। ਜਿੰਬਾਬਵੇ ਮੀਡੀਆ ਨੇ ਇਹ ਖਬਰ ਦਿੱਤੀ। ਨਿਊਜਡੇ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਹਰਾਰੇ ਦੀ ਨਗਰ ਪਰਿਸ਼ਦ ਨੇ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਹੈ।

ਪਰਿਸ਼ਦ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਹੈਜਾ ਦੀ ਕਰੋਪੀ ਪੂਰੇ ਸ਼ਹਿਰ ’ਚ ਫੈਲ ਗਈ ਹੈ। ਰਿਪੋਰਟ ਅਨੁਸਾਰ ਮੇਅਰ ਇਆਨ ਮਾਕੋਨੇ ਨੇ ਹਰਾਰੇ ’ਚ ਹੈਜਾ ਦੀ ਕਰੋਪੀ ਲਈ ਸ਼ੁੱਧ ਪਾਣੀ ਦੀ ਸਪਲਾਹੀ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਕੋਨੇ ਦੇ ਹਵਾਲੇ ਤੋਂ ਰਿਪੋਰਟ ’ਚ ਕਿਹਾ ਗਿਆ ਕਿ ਬਹੁਤ ਸਾਰੇ ਲੋਕਾਂ ਨੇ ਬੋਰਵੈੱਲ ਤੇ ਖੂਹਾਂ ਦਾ ਰੁਖ ਕਰ ਲਿਆ ਹੈ ਜੋ ਦੂਸ਼ਿਤ ਹੈ। ਅਸੀਂ ਜੋ ਦੇਖ ਰਹੇ ਹਾਂ ਅਜਿਹੀ ਸਥਿਤੀ ਅਸੀਂ ਆਖਰੀ ਵਾਰ 2008 ’ਚ ਦੇਖੀ ਸੀ, ਜਦੋਂ ਹੈਜੇ ਦੀ ਕਰੋਪੀ ਨਾਲ ਸ਼ਹਿਰ ਤੇ ਦੇਸ਼ ਨੂੰ ਬੰਦ ਕਰ ਦਿੱਤਾ ਸੀ। (Emergency)

ਮੁੱਖ ਮੰਤਰੀ ਮਾਨ ਭਲਕੇ 900 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਹਰਾਰੇ ਦੇ ਸਿਹਤ ਪਰਿਸ਼ਦ ਦੇ ਮੁਖੀ ਪ੍ਰਾਸਪਰ ਚੋਂਜੀ ਨੇ ਮਈ ’ਚ ਸੰਕ੍ਰਮਣ ਦੇ 21 ਮਾਮਲੇ ਦਰਜ ਹੋਣ ਤੋਂ ਬਾਅਦ ਜ਼ਿੰਬਾਬਵੇ ਦੀ ਰਾਜਧਾਨੀ ’ਚ ਹੈਜਾ ਫੈਲਣ ਦੀ ਅਧਿਕਾਰਿਕ ਪੁਸ਼ਟੀ ਕੀਤੀ ਸੀ। ਅਕਤੂਬਰ ’ਚ ਅਧਿਕਾਰੀਆਂ ਨੇ ਦੇਸ਼ ਦੇ ਕੁਝ ਹਿੱਸਿਆਂ ’ਚ ਰੋਕ ਲਾ ਦਿੱਤੀ ਹੈ। ਕਿਉਂਕਿ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ। ਜ਼ਿਕਰਯੋਗ ਹੈ ਕਿ 2008 ’ਚ ਜਿੰਬਾਬਵੇ ’ਚ ਹੈਜੇ ਦੀ ਕਰੋਪੀ ਕਾਰਨ ਸੰਯੁਕਤ ਰਾਸ਼ਟਰ ਅਤੇ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ ਦੀ ਦਖਲਅੰਦਾਜ਼ੀ ਕਰਨ ਅਤੇ ਭਿਆਨਕ ਸੰਕ੍ਰਮਣ ਨੂੰ ਕੰਟਰੋਲ ਕਰਨ ਤੋਂ ਪਹਿਲਾਂ 4000 ਤੋਂ ਜ਼ਿਆਦਾ ਲੋਕ ਕਾਲ ਦੇ ਮੂੰਹ ’ਚ ਚਲੇ ਗਏ ਸਨ। (Emergency)