ਮੁਫ਼ਤ ਦੇ ਨਹੀਂ, ਵਿਕਾਸ ਦੇ ਐਲਾਨ ਹੋਣ

Development

ਮੁਫ਼ਤ ਦੀਆਂ ਰਿਉੜੀਆਂ ਦਾ ਰਿਵਾਜ਼ ਘੱਟ ਹੋਣ ਦੀ ਬਜਾਇ ਵਧਦਾ ਜਾ ਰਿਹਾ ਹੈ ਪੰਜਾਬ ’ਚ ਜਦੋਂ ਇੱਕ ਪਾਰਟੀ ਨੇ ਮੁਫ਼ਤ ਬਿਜਲੀ-ਪਾਣੀ ਦੇਣ ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਨੇ ਮੁਫ਼ਤ ਦੀਆਂ ਰਿਉੜੀਆਂ ਵੰਡਣ ਦਾ ਦੋਸ਼ ਲਾ ਕੇ ਉਸ ਪਾਰਟੀ ਦੀ ਘੋਰ ਨਿੰਦਾ ਕੀਤੀ ਹੁਣ ਪੰਜ ਰਾਜਾਂ ’ਚ ਚੋਣਾਂ ਹੋ ਰਹੀਆਂ ਹਨ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਐਲਾਨ-ਪੱਤਰ ਜਾਰੀ ਕਰ ਦਿੱਤੇ ਹਨ ਕੋਈ ਐਲਾਨ-ਪੱਤਰ ਨੂੰ ਗਾਰੰਟੀ ਦਾ ਨਾਂਅ ਦੇ ਰਿਹਾ ਹੈ ਕੋਈ ਸੰਕਲਪ-ਪੱਤਰ ਪਰ ਇਨ੍ਹਾਂ ਸਾਰਿਆਂ ’ਚ ਹਨ ਮੁਫ਼ਤ ਦੀਆਂ ਰਿਉੜੀਆਂ ਹੀ ਇਹ ਮੁਫ਼ਤ ਦੀਆਂ ਰਿਉੜੀਆਂ ਹੁਣ ਚੁਣਾਵੀ ਰਾਜਨੀਤੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਈਆਂ ਹਨ ਕੋਈ ਵੀ ਪਾਰਟੀ ਇਸ ਤੋਂ ਅਛੂਤੀ ਨਹੀਂ ਹੈ ਸਿਆਸੀ ਪਾਰਟੀਆਂ ਵੋਟਾਂ ਸੁਰੱਖਿਅਤ ਕਰਨ ਲਈ ਮੁਫ਼ਤ ਬਿਜਲੀ, ਮੁਫ਼ਤ ਗੈਸ ਸਿਲੰਡਰ, ਮੁਫ਼ਤ ਲੈਪਟਾਪ, ਮੁਫ਼ਤ ਸਕੂਟੀ ਅਤੇ ਨਾ ਜਾਣੇ ਕੀ-ਕੀ ਮੁਫ਼ਤ ਦੇ ਐਲਾਨ ਕਰ ਦਿੰਦੀਆਂ ਹਨ। (Development)

ਇਹ ਵੀ ਪੜ੍ਹੋ : ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ

ਐਲਾਨ ਕਰਨਾ ਸਹੀ ਵੀ ਹੈ ਕਿਉਂਕਿ ਵੋਟਰਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀ ਪਾਰਟੀ ਸੱਤਾ ’ਚ ਆਉਣ ’ਤੇ ਕੀ-ਕੀ ਕਰੇਗੀ ਜਿਸ ਨਾਲ ਉਨ੍ਹਾਂ ਨੂੰ ਸਹੀ ਬਦਲ ਚੁਣਨ ’ਚ ਅਸਾਨੀ ਰਹਿੰਦੀ ਹੈ ਸੱਤਾ ’ਚ ਆਉਣ ’ਤੇ ਪਾਰਟੀ ਵਿਸ਼ੇਸ਼ ਨੂੰ ਵੀ ਚੋਣਾਂ ’ਚ ਕੀਤੇ ਗਏ ਐਲਾਨ ਲਾਗੂ ਕਰਨ ਦਾ ਦਬਾਅ ਰਹਿੰਦਾ ਹੈ ਵਿਰੋਧੀ ਧਿਰ ਵੀ ਸੱਤਾਧਾਰੀ ’ਤੇ ਐਲਾਨ ਲਾਗੂ ਕਰਵਾਉਣ ਲਈ ਦਬਾਅ ਦੀ ਰਾਜਨੀਤੀ ਕਰ ਸਕਦੀ ਹੈ ਗਰੀਬਾਂ ਦੀ ਮੱਦਦ ਲਈ ਮੁਫ਼ਤ ਸੁਵਿਧਾਵਾਂ ਮਾੜੀਆਂ ਨਹੀਂ ਪਰ ਇਹ ਸੁਵਿਧਾਵਾਂ ਜ਼ਰੂਰਤਮੰਦ ਤੱਕ ਪਹੁੰਚਣ ਇਹ ਬਹੁਤ ਜ਼ਰੂਰੀ ਹੈ ਐਲਾਨ ਸਿਰਫ਼ ਚੁਣਾਵੀਂ ਐਲਾਨ ਬਣ ਕੇ ਨਾ ਰਹਿਣ ਕਈ ਵਾਰ ਜ਼ਲਦਬਾਜ਼ੀ ’ਚ ਕੀਤੇ ਗਏ ਐਲਾਨਾਂ ਨਾਲ ਲੋੜੀਂਦਾ ਲਾਭ ਨਹੀਂ ਮਿਲਦਾ ਅਤੇ ਸਰਕਾਰੀ ਖ਼ਜਾਨੇ ’ਤੇ ਬੇਲੋੜਾ ਬੁਰਾ ਅਸਰ ਪੈਂਦਾ ਹੈ। (Development)

ਜਿਸ ਨਾਲ ਦੂਜੀਆਂ ਕਲਿਆਣਕਾਰੀ ਯੋਜਨਾਵਾਂ ਪ੍ਰਭਾਵਿਤ ਹੋ ਜਾਂਦੀਆਂ ਹਨ ਬਹੁਤ ਵਾਰ ਅਜਿਹੇ ਚੁਣਾਵੀ ਐਲਾਨ ਬਜਟ ਪ੍ਰਸਤਾਵਾਂ ’ਚ ਸ਼ਾਮਲ ਵੀ ਨਹੀਂ ਹੁੰਦੇ ਜਨਤਾ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਜੇਕਰ ਸਿਆਸੀ ਪਾਰਟੀਆਂ ਕੁਝ ਅਜਿਹੀਆਂ ਪ੍ਰਭਾਵਸ਼ਾਲੀ ਆਰਥਿਕ ਨੀਤੀਆਂ ਬਣਾਉਣ ਜਿਸ ’ਚ ਭ੍ਰਿਸ਼ਟਾਚਾਰ ਅਤੇ ਧਨ ਦੀ ਲੀਕੇਜ਼ ’ਤੇ ਪੂਰਨ ਤੌਰ ’ਤੇ ਰੋਕ ਲੱਗੇ ਅਤੇ ਉਨ੍ਹਾਂ ਨੀਤੀਆਂ ਦੀ ਸਰਲ ਪਹੁੰਚ ਆਮ ਜਨਤਾ ਤੱਕ ਯਕੀਨੀ ਬਣਾਈ ਜਾਵੇ ਤਾਂ ਸ਼ਾਇਦ ਮੁਫ਼ਤ ਦੀਆਂ ਰਿਉੜੀਆਂ ਦੀ ਲੋੜ ਹੀ ਨਾ ਪਵੇ ਮੁਫ਼ਤ ’ਚ ਖਰਚ ਕੀਤੇ ਗਏ ਧਨ ਨੂੰ ਜੇਕਰ ਰਚਨਾਤਮਕ ਕਾਰਜਾਂ, ਰੁਜ਼ਗਾਰ ਮੁਹੱਈਆ ਕਰਾਉਣ ’ਚ, ਪੀਣ ਲਈ ਸਾਫ਼ ਪਾਣੀ, ਸਿੰਚਾਈ ਲਈ ਲੋੜੀਂਦਾ ਪਾਣੀ, ਬਿਮਾਰੀ ਸਮੇਂ ਸਹੀ ਇਲਾਜ, ਉੱਤਮ ਸਿੱਖਿਆ ਆਦਿ ਕਾਰਜਾਂ ’ਚ ਖਰਚ ਕੀਤਾ ਜਾਵੇ ਤਾਂ ਯਕੀਨੀ ਤੌਰ ’ਤੇ ਇਹ ਸੂਬੇ ਅਤੇ ਦੇਸ਼ ਦੀ ਤਰੱਕੀ ਹੋਵੇਗੀ। (Development)