ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home ਸੂਬੇ ਪੰਜਾਬ ਸ਼ਾਮਪੁਰ ਦਾ ਸਰਪ...

    ਸ਼ਾਮਪੁਰ ਦਾ ਸਰਪੰਚ ਇੰਦਰਜੀਤ ਮੁਅੱਤਲ

    (ਕੁਲਵੰਤ ਕੋਟਲੀ) ਮੋਹਾਲੀ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸਿਬਿਨ ਸੀਨੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ‘ਚ ਗ੍ਰਾਮ ਪੰਚਾਇਤ ਸ਼ਾਮਪੁਰ ਦੇ ਸਰਪੰਚ ਇੰਦਰਜੀਤ ਕੁਮਾਰ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

    ਆਪਣੇ ਹੁਕਮ ਵਿੱਚ ਸ੍ਰੀ ਸਿਬਿਨ ਸੀਨੇ ਨੇ ਲਿਖਿਆ ਹੈ ਕਿ ਸਰਪੰਚ ਇੰਦਰਜੀਤ ਕੁਮਾਰ ਨੂੰ  ਉਸਦੇ ਵਿਰੁੱਧ ਦਰਜ ਇੱਕ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਅਤੇ 25 ਹਜਾਰ ਰੁਪਏ ਜ਼ੁਰਮਾਨਾ ਕੀਤਾ ਜਾ ਚੁੱਕਿਆ ਹੈ ਭਾਵੇਂ ਕਿ ਸਰਪੰਚ ਇੰਦਰਜੀਤ ਕੁਮਾਰ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਫਿਰ ਵੀ ਅਜੇ ਮਾਣਯੋਗ ਅਦਾਲਤ ਵੱਲੋਂ ਉਸਨੂੰ ਬੇਗੁਨਾਹ ਸਾਬਤ ਨਹੀਂ ਕੀਤਾ ਗਿਆ। ਇਸ ਲਈ ਸਰਪੰਚ ਇੰਦਰਜੀਤ ਕੁਮਾਰ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ ਭਵਿੱਖ ਵਿੱਚ ਮਾਣਯੋਗ ਅਦਾਲਤ ਵੱਲੋਂ ਕੋਈ ਵੀ ਫੈਸਲਾ ਕੀਤਾ ਜਾਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here