ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਰ ਸਾਲ ਤਿਉਹਾਰਾਂ ਸਬੰਧੀ ਭੰਬਲਭੂਸਾ ਬਣਿਆ ਰਹਿੰਦਾ ਹੈ, ਕੋਈ ਨਾ ਕੋਈ ਤਿਉਹਾਰ ਦੋ ਦਿਨ ਚੱਲਦਾ ਹੈ। ਇਸ ਵਾਰ ਭਾਈ ਦੂਜ ਕਿਸ ਦਿਨ ਮਨਾਈ ਜਾਵੇਗੀ? ਇਸ ਬਾਰੇ ਵੀ ਅਸਮੰਜਸ ਬਣਿਆ ਹੋਇਆ ਹੈ। ਭਾਈ ਦੂਜ ਜੋ ਭੈਣ-ਭਰਾ ਦੇ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤਿਉਹਾਰ ’ਚ ਭੈਣਾਂ ਆਪਣੇ ਭਰਾਵਾਂ ਦੇ ਟਿੱਕਾ ਕੱਢਦੀਆਂ ਹਨ ਪਰ ਇਸ ਵਾਰ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਟਿੱਕਾ ਕੱਢਣ ਦੀ ਸਹੀ ਮਿਤੀ ਅਤੇ ਸਮਾਂ ਕੀ ਹੈ। (Bhai dooj 2023 Date)
ਇਹ ਵੀ ਪੜ੍ਹੋ : ਕਿਸਾਨਾਂ ਲਈ ਖੁਸ਼ਖਬਰੀ, ਇਸ ਯੋਜਨਾ ਤਹਿਤ ਮਿਲਣਗੇ 7000 ਰੁਪਏ
ਦੱਸ ਦੇਈਏ ਕਿ ਦੀਵਾਲੀ ਦੇ ਦੂਜੇ ਦਿਨ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਟਿੱਕਾ ਕੱਢਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਹਨ। ਇਸ ਸਾਲ ਭਾਈ ਦੂਜ 14 ਅਤੇ 15 ਨਵੰਬਰ ਭਾਵ ਮੰਗਲਵਾਰ ਅਤੇ ਬੁੱਧਵਾਰ ਨੂੰ ਮਨਾਇਆ ਜਾਵੇਗਾ। ਭਾਈ ਦੂਜ 14 ਨਵੰਬਰ ਨੂੂੰ ਬਾਅਦ ਦੁਪਹਿਰ 2.36 ਵਜੇ ਸ਼ੁਰੂ ਹੋਵੇਗੀ, ਜੋ 15 ਨਵੰਬਰ ਨੂੰ ਦੁਪਹਿਰ 1.47 ਵਜੇ ਤੱਕ ਜਾਰੀ ਰਹੇਗੀ। ਇਸ ਤਰ੍ਹਾਂ ਇਹ ਤਿਉਹਾਰ ਦੋ ਦਿਨ ਤੱਕ ਮਨਾਇਆ ਜਾਵੇਗਾ। ਇਸ ਲਈ ਤੁਸੀਂ 14 ਨਵੰਬਰ ਤੋਂ ਬਾਅਦ ਵੀ ਆਪਣੇ ਭਰਾ ਦੇ ਟਿੱਕਾ ਕੱਢ ਸਕਦੇ ਹੋ। ਜੇਕਰ ਤੁਸੀਂ 14 ਤਰੀਕ ਨੂੰ ਟਿੱਕਾ ਨਹੀਂ ਕੱਢਦੇ ਤਾਂ 15 ਨਵੰਬਰ ਨੂੰ ਦੁਪਹਿਰ 1.47 ਵਜੇ ਤੱਕ ਆਪਣੇ ਭਰਾ ਦੇ ਟਿੱਕਾ ਕੱਢ ਸਕਦੇ ਹੋਂ। (Bhai dooj 2023 Date)