ਪਿੰਡ ਕੋਠਾ ਗੁਰੂ ’ਚ ਦਿਨ ਚੜ੍ਹਦਿਆਂ ਹੀ ਕਿਉਂ ਬਣਿਆ ਦਹਿਸ਼ਤ ਦਾ ਮਹੌਲ

America

ਦੋ ਜਣਿਆਂ ਦੇ ਕਤਲ ਦੀ ਚਰਚਾ | Crime News

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਕਾ ’ਚ ਅੱਜ ਦਿਨ ਚੜ੍ਹਦਿਆਂ ਹੀ ਦਹਿਸ਼ਤ ਦਾ ਮਹੌਲ ਬਣ ਗਿਆ। ਪਿੰਡ ਦਾ ਜਿਹੜਾ ਜੀਅ ਜਿੱਥੇ ਸੀ, ਉਸ ਨੇ ਉੱਥੇ ਹੀ ਲੁਕ-ਛਿਪ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ਼ੁਰੂਆਤੀ ਜੋ ਖਬਰ ਨਿੱਕਲ ਕੇ ਸਾਹਮਣੇ ਆਈ ਹੈ, ਉਸ ਮੁਤਾਬਿਕ ਇੱਕ ਨੌਜਵਾਨ ਵੱਲੋਂ ਲਗਾਤਾਰ ਅੰਨ੍ਹਵਾਹ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਫਾਇਰਿੰਗ ਕਾਰਨ ਦੋ ਮੌਤਾਂ ਹੋਣ ਦੇ ਚਰਚੇ ਹਨ ਤੇ ਇੱਕ ਜਣਾ ਜਖ਼ਮੀ ਹੋ ਗਿਆ। ਪਰ ਅਧਿਕਾਰਕ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਪਤਾ ਲੱਗਿਆ ਹੈ ਕਿ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ। (Crime News)

ਇਹ ਵੀ ਪੜ੍ਹੋ : ਦਿੱਲੀ ਤੇ ਹਰਿਆਣਾ ਦੀਆਂ ਫਾਰਮਾ ਫੈਕਟਰੀਆਂ ’ਤੇ ਵੱਡੀ ਕਾਰਵਾਈ

ਪਿੰਡ ਵਾਸੀਆਂ ਦੱਸਿਆ ਕਿ ਇਹ ਮਾਮਲਾ ਕਈ ਦਹਾਕੇ ਪੁਰਾਣੀ ਦੁਸ਼ਮਣੀ ਦਾ ਹੈ ਜਿਸ ਦੇ ਸਿੱਟੇ ਵਜੋਂ ਅੱਜ ਇਹ ਵੱਡੀ ਘਟਨਾ ਸਾਹਮਣੇ ਆਈ ਹੈ। ਮੁਢਲੇ ਤੌਰ ਤੇ ਹਾਸਲ ਜਾਣਕਾਰੀ ਮੁਤਾਬਕ ਫਾਇਰਿੰਗ ਕਰਨ ਵਾਲੇ ਨੌਜਵਾਨ ਦਾ ਨਾਮ ਗੁਰਸ਼ਰਨ ਦੱਸਿਆ ਜਾ ਰਿਹਾ ਹੈ। ਪਿੰਡ ਵਾਲਿਆਂ ਮੁਤਾਬਿਕ ਗੋਲੀਆਂ ਚਲਾਉਣ ਵਾਲੇ ਨੌਜਵਾਨ ਕੋਲ ਕਈ ਤਰ੍ਹਾਂ ਦਾ ਅਸਲਾ ਹੈ। ਪਿੰਡ ਦੇ ਕਿਸਾਨ ਆਗੂ ਜਸਪਾਲ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਪਿੰਡ ਵਾਸੀ ਗੁਰਸ਼ਾਂਤ ਸਿੰਘ ਦੇ ਘਰ ਅੱਜ ਕੁਝ ਮਹੀਨੇ ਪਹਿਲਾਂ ਹੋਈ ਮੌਤ ਕਾਰਨ ਪਾਠ ਦਾ ਭੋਗ ਪਾਇਆ ਜਾਣਾ ਸੀ। ਇਸ ਕਾਰਨ ਵੱਡੀ ਗਿਣਤੀ ਪਿੰਡ ਵਾਸੀ ਵੀ ਮੌਕੇ ’ਤੇ ਗਏ ਸਨ। (Crime News)

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਗੁਰਸ਼ਰਨ ਸਿੰਘ ਉਰਫ ਸ਼ਰਨੀ ਨੇ ਗੁਰਸ਼ਾਂਤ ਸਿੰਘ ਦੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨਾਂ ਦੱਸਿਆ ਕਿ ਫਾਇਰਿੰਗ ਇਨੀ ਜਬਰਦਸਤ ਹੈ ਕਿ ਕਿਸੇ ਨੂੰ ਉਹ ਨਜ਼ਦੀਕ ਆਉਣ ਹੀ ਨਹੀਂ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚਰਚਾ ਹੈ ਤੇ ਗੋਲੀਆਂ ਲੱਗਣ ਕਾਰਨ ਦੋ ਜਣੇ ਡਿੱਗੇ ਪਏ ਹਨ ਪਰ ਉਨ੍ਹਾਂ ਦੀ ਸਥਿਤੀ ਕੀ ਹੈ ਇਸ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਹੈ। ਗੋਲੀਆਂ ਦੀ ਆਵਾਜ਼ ਆਉਣੀ ਲਗਾਤਾਰ ਜਾਰੀ ਹੈ। ਇੱਕ ਹੋਰ ਪਿੰਡ ਵਾਸੀ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਤੋਂ ਬਾਅਦ ਆਪਣੇ ਚਬਾਰੇ ਅੱਗੇ ਕੁਰਸੀ ਤੇ ਬੈਠਾ ਨੌਜਵਾਨ ਗੁਰਸ਼ਰਨ ਸਿੰਘ ਚੁਬਾਰੇ ਦੇ ਅੰਦਰ ਚਲਾ ਗਿਆ ਹੈ। ਇਸ ਮਾਮਲੇ ’ਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। (Crime News)

LEAVE A REPLY

Please enter your comment!
Please enter your name here