ਦਿੱਲੀ ਨਿਗਮ ਚੋਣਾਂ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲੋਂ ਵੱਧ ਮਾਇਨੇ ਆਮ ਆਦਮੀ ਪਾਰਟੀ ਦੀ ਹਾਰ ਦੇ ਹਨ ਆਮ ਤੌਰ ‘ਤੇ ਸਥਾਨਕ ਚੋਣਾਂ ‘ਚ ਸੱਤਾਧਾਰੀ ਪਾਰਟੀ ਵੱਡੀ ਜਿੱਤ ਦਰਜ ਕਰਦੀ ਹੈ ਵਿਰਲੀਆਂ ਹੀ ਮਿਸਾਲਾਂ ਹਨ ਜਦੋਂ ਸੱਤਾਧਿਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਆਮ ਆਦਮੀ ਪਾਰਟੀ ਦੇ ਡਿੱਗਦਾ ਗਰਾਫ਼ ਪੰਜਾਬ ਚੋਣਾਂ ਦੇ ਨਤੀਜਿਆਂ ਤੇ ਦਿੱਲੀ ਵਿਧਾਨ ਸਭਾ ਉੱਪ ਚੋਣਾਂ ਤੋਂ ਹੀ ਸਪੱਸ਼ਟ ਹੋ ਗਿਆ ਸੀ।
ਪੰਜਾਬ ਚੋਣਾਂ ਦੇ ਨਤੀਜਿਆਂ ‘ਚ ਆਪ ਬਾਰੇ ਜੋ ਗੱਲ ਵੱਡੇ ਪੱਧਰ ‘ਤੇ Àੁੱਭਰ ਕੇ ਆਈ ਹੈ, ਉਹ ਹੈ ਸੂਬੇ ‘ਚ ਹੋਈ ਹਾਰ ਲਈ ਹਾਈਕਮਾਨ ਤੇ ਦਿੱਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਣਾ ਪੰਜਾਬ ਦੇ ਆਪ ਆਗੂ ਇਸ ਗੱਲ ਨੂੰ ਮੰਨ ਰਹੇ ਹਨ ਕਿ ਦਿੱਲੀ ਦੇ ਆਗੂਆਂ ਵੱਲੋਂ ਪੰਜਾਬ ‘ਚ ਕੀਤੀ ਗਈ ਦਖ਼ਲਅੰਦਾਜ਼ੀ ਤੇ ਤਾਨਾਸ਼ਾਹੀ ਕਰਕੇ ਪਾਰਟੀ ਦੀ ਹਾਰ ਹੋਈ ਹੈ ਪੰਜਾਬ ਦੇ ਆਗੂ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ ਦਰਅਸਲ ਆਮ ਆਦਮੀ ਪਾਰਟੀ ਦੇ ਕੇਂਦਰੀ ਲੀਡਰਾਂ ਦੇ ਰਵੱਈਏ ਨੂੰ ਹੀ ਪੰਜਾਬ ਤੇ ਦਿੱਲੀ ਦੀ ਜਨਤਾ ਨੇ ਪਸੰਦ ਨਹੀਂ ਕੀਤਾ।
ਕੇਜਰੀਵਾਲ ਵੱਲੋਂ ਬਿਆਨਬਾਜ਼ੀ ‘ਚ ਸੰਜਮ ਤੇ ਮਰਿਆਦਾ ਦੀ ਘਾਟ ਵੀ ਰੜਕਦੀ ਰਹੀ
ਖਾਸਕਰ ਅਰਵਿੰਦ ਕੇਜਰੀਵਾਲ ਦਾ ਅੜੀਅਲ ਸੁਭਾਅ ਤੇ ਰਵੱਈਆ ਹੀ ਪਾਰਟੀ ‘ਤੇ ਹਾਵੀ ਹੋ ਗਿਆ ਸੀ ਕੇਜਰੀਵਾਲ ਹੀ ਪਾਰਟੀ ਬਣ ਗਏ ਸਨ ਪਾਰਟੀ ਛੱਡ ਗਏ ਕਈ ਆਗੂਆਂ ਨੇ ਕੇਜਰੀਵਾਲ ‘ਤੇ ਤਾਨਸ਼ਾਹੀ ਕਰਨ ਦਾ ਦੋਸ਼ ਲਾਇਆ ਅਰਵਿੰਦ ਕੇਜਰੀਵਾਲ ਵੱਲੋਂ ਬਿਆਨਬਾਜ਼ੀ ‘ਚ ਸੰਜਮ ਤੇ ਮਰਿਆਦਾ ਦੀ ਘਾਟ ਵੀ ਰੜਕਦੀ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਹੋਰ ਵੱਡੇ ਆਗੂਆਂ ਖਿਲਾਫ਼ ਹਰ ਗੱਲ ‘ਤੇ ਵਿਰੋਧੀ ਬਿਆਨਬਾਜ਼ੀ ਕਰਨ ਦਾ ਨਾਕਾਰਾਤਮਕ ਰੁਝਾਨ ਵੀ ਜਨਤਾ ਦਾ ਮੋਹ ਭੰਗ ਹੋਣ ਦਾ ਕਾਰਨ ਬਣਿਆ ਅਰਵਿੰਦ ਕੇਜਰੀਵਾਲ ਦੀ ਬਿਆਨਬਾਜ਼ੀ ਅਲੋਚਨਾ ਦੀ ਬਜਾਇ ਨਿੰਦਾ ਪ੍ਰਚਾਰ ਬਣ ਕੇ ਰਹਿ ਗਈ ਕੇਜਰੀਵਾਲ ਪਾਰਟੀ ਅੰਦਰ ਅਨੁਸ਼ਾਸਨ ਤੇ ਨੈਤਿਕਤਾ ਨੂੰ ਵੀ ਬਰਕਰਾਰ ਨਹੀਂ ਰੱਖ ਸਕੇ।
ਪੰਜਾਬ ਤੇ ਗੋਆ ‘ਚ ਗੁਜ਼ਾਰਿਆ
ਆਪ ਦੇ 12 ਆਗੂਆਂ ਦੀ ਗ੍ਰਿਫ਼ਤਾਰੀ ਨਾ ਸਿਰਫ਼ ਦਿੱਲੀ ਸਗੋਂ ਦੇਸ਼ ਦੇ ਇਤਿਹਾਸ ‘ਚ ਪਹਿਲੀ ਘਟਨਾ ਹੈ ਕੇਜਰੀਵਾਲ ਭ੍ਰਿਸ਼ਟਾਚਾਰ ਨੂੰ ਰੋਕਣ ‘ਚ ਨਕਾਮ ਰਹੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਜਿੰਮੇਵਾਰੀ ਛੱਡ ਕੇ ਕੇਜਰੀਵਾਲ ਨੇ ਬਹੁਤਾ ਸਮਾਂ ਪੰਜਾਬ ਤੇ ਗੋਆ ‘ਚ ਗੁਜ਼ਾਰਿਆ, ਜਿਸ ਕਾਰਨ ਦਿੱਲੀ ਦੀ ਜਨਤਾ ‘ਚ ਰੋਹ ਵਧਿਆ ਸਰਕਾਰੀ ਪੈਸਾ ਬਚਾਉਣ ਦੇ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਦਿੱਲੀ ਸਰਕਾਰ ਦਾ ਪੈਸਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਣੀ ਵਾਂਗ ਵਹਾਇਆ ਚੋਣਾਂ ਲਈ ਸਭ ਅਸੂਲ ਛਿੱਕੇ ‘ਤੇ ਟੰਗੇ ਗਏ।
ਦਿੱਲੀ ਨਿਗਮ ਚੋਣਾਂ ਦੇ ਨਤੀਜੇ ਆਪ ਲਈ ਵੱਡੀ ਨਸੀਹਤ ਹਨ ਆਪ ਆਗੂਆਂ ਨੂੰ ਜਨਤਾ ਦੀ ਨਰਾਜ਼ਗੀ ਨੂੰ ਸਮਝ ਕੇ ਲੋਕ ਹਿੱਤ ਕੰਮ ਕਰਨੇ ਚਾਹੀਦੇ ਹਨ ਲੋਕ ਕੰਮ ਚਹੁੰਦੇ ਹਨ, ਸਿਰਫ਼ ਬਿਆਨਬਾਜ਼ੀ ਜਾਂ ਵਿਰੋਧ ਨਹੀਂ ਜਨਤਾ ਨੂੰ ਕਿਸੇ ਵੀ ਤਰ੍ਹਾਂ ਗੁਮਰਾਹ ਨਹੀਂ ਕੀਤਾ ਜਾ ਸਕਦਾ ਤਾਜ਼ਾ ਹਾਲਾਤ ਆਪ ਲਈ ਹੋਂਦ ਲਈ ਮੁਸ਼ਕਲ ਬਣ ਰਹੇ ਹਨ ਜੇਕਰ ਆਪ ਨੇ ਹੁਣ ਵੀ ਆਪਣੇ ਆਪ ਨੂੰ ਨਾ ਸੰਭਾਲਿਆ ਤਾਂ ਭਵਿੱਖ ‘ਚ ਪਾਰਟੀ ਲਈ ਹੋਂਦ ਨੂੰ ਬਚਾਉਣਾ ਹੀ ਚੁਣੌਤੀ ਬਣ ਜਾਵੇਗਾ।