ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੀਵਾਲੀ ਤੋਂ ਪਹਿਲਾਂ 6 ਨਵੰਬਰ ਪੰਜਾਬ ਲਈ ਫੈਸਲਿਆਂ ਵਾਲਾ ਦਿਨ ਹੋਣ ਜਾ ਰਿਹੈ। ਪੰਜਾਬ ਮੰਤਰੀ ਮੰਡਲ (Punjab Cabinet) ਦੀ ਮੀਟਿੰਗ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ’ਚ ਸਿਵਲ ਸਕੱਤਰੇਤ ’ਚ ਸਵੇਰੇ 11 ਵਜੇ ਹੋਣ ਜਾ ਰਹੀ ਹੈ। ਅਧਿਕਾਰਿਕ ਸੂਤਰਾਂ ਅਨੁਸਾਰ ਮੀਟਿੰਗ ਦਾ ਏਜੰਡਾ ਕੀ ਹੋਵੇਗਾ, ਇਸ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ ਪਰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਸੂਬਾ ਸਰਕਾਰ ਐੱਸਵਾਈਐੱਲ ਨਹਿਰ ਸਬੰਧੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਹਾਲ ਹੀ ਵਿੱਚ ਦਿੱਤੀ ਗਈ ਵਿਵਸਥਾ ਸਬੰਧੀ ਚਰਚਾ ਹੋ ਸਕਦੀ ਹੈ ਅਤੇ ਇਸ ਬਾਰੇ ਅੱਗੇ ਦੀ ਰੂਪਰੇਖਾ ਤਿਆਰ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾ ਸਕਦਾ ਹੈ।
Also Read : ਸਰਕਾਰ ਔਰਤਾਂ ਨੂੰ ਦੇ ਰਹੀ ਐ ਲੱਖ ਰੁਪਏ ਦੇ ਫ਼ਾਇਦੇ ਵਾਲੀ ਸਕੀਮ, ਹੁਣੇ ਦੇਖੋ
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਬੀਤੀ 21 ਤੇ 22 ਅਕਤੂਬਰ ਨੂੰ ਐੱਸਵਾਈਐੱਲ ਮੁੱਦੇ ਸਬੰਧੀ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਸੀ। ਸਰਕਾਰ ਨੇ ਇਸ ਨੂੰ ਸਜ਼ਟ ਸੈਸ਼ਨ ਦਾ ਵਿਸਤਾਰਿਤ ਸੈਸ਼ਨ ਦੱਸਿਆ ਸੀ ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਤੋਂ ਅਸਹਿਮਤੀ ਪ੍ਰਗਟਾਉਂਦੇ ਹੋਏ ਇਸ ਨੂੰ ਇਹ ਕਹਿੰਦੇ ਹੋਏ ਗੈਰ ਕਾਨੂੰਨੀ ਕਰਾਰ ਦਿੱਤਾ ਕਿ ਬਜ਼ਟ ਸੈਸ਼ਨ ਤੋਂ ਪਹਿਲਾਂ ਹੀ ਮੁਹੱਤਲ ਹੋ ਚੁੱਕਾ ਹੈ। ਰਾਜਪਾਲ ਦੀ ਇਸ ਟਿੱਪਣੀ ਨਾਲ ਦੋ ਦਿਨ ਦਾ ਸੈਸ਼ਨ ਇੱਕ ਦਿਨ ਦੀ ਮੀਟਿੰਗ ਤੋਂ ਬਾਅਦ ਹੀ ਸਮਾਪਤ ਐਲਾਨ ਦਿੱਤਾ ਗਿਆ ਸੀ। ਰਾਜਪਾਲ ਤੋਂ ਸੂਬਾ ਸਰਕਾਰ ਨੂੰ ਉਸ ਦੇ ਏਜੰਡੇ ਦੇ ਵਿਸ਼ਿਆਂ ਸਬੰਧੀ ਮਾਨਸੂਨ ਤੇ ਸ਼ੀਤਕਾਲੀਨ ਸੈਸ਼ਨ ਬੁਲਾਉਣ ਦਾ ਸੁਝਾਅ ਦਿੰਦੇ ਹੋਏ ਇਯ ਦੀ ਮਨਜ਼ੂਰੀ ਦੇਣ ਲਈ ਵੀ ਭਰੋਸਾ ਦਿੱਤਾ ਸੀ। (Punjab Cabinet)