ਕੋਲਕਾਤਾ, ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਈਪੀਐੱਲ-10 ਮੁਕਾਬਲੇ ‘ਚ ਟੂਰਨਾਮੈਂਟ ਦੇ ਸਭ ਤੋਂ ਘੱਟ ਸਕੋਰ 49 ਦੌੜਾਂ ‘ਤੇ ਸਿਮਟ ਜਾਣ ਵਾਲੀ ਰਾਇਲ ਚੈਲੰਜਰਜ਼ ਬੰਗਲੌਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੇ ਪ੍ਰਦਰਸ਼ਨ ‘ਤੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਟੀਮ ਦਾ ਅਜੇ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ ਵਿਰਾਟ ਨੇ ਕਿਹਾ ਕਿ ਇਹ ਸਾਡਾ ਅਜੇ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਅਸੀਂ ਇੰਨੇ ਘੱਟ ਸਕੋਰ ‘ਤੇ ਹੀ ਢੇਰ ਹੋ ਗਏ Virat
ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਕੋਲਕਾਤਾ ਨੂੰ ਘੱਟ ਸਕੋਰ ‘ਤੇ ਰੋਕ ਦਿੱਤਾ ਸੀ ਪਰ ਬੱਲੇਬਾਜ਼ਾਂ ਨੇ ਖਰਾਬ ਪ੍ਰਦਰਸ਼ਨ ਕਰਦਿਆਂ ਸਕੋਰ ਨੂੰ ਵੀ ਪਹਾੜ ਜਿਹਾ ਕਰ ਦਿੱਤਾ ਦਿੱਗਜ਼ ਬੱਲੇਬਾਜ਼ ਨੇ ਕਿਹਾ ਕਿ ਸਾਨੂੰ ਇੱਥੇ ਜਿੱਤਣਾ ਚਾਹੀਦਾ ਸੀ ਪਰ ਲਾਪ੍ਰਵਾਹੀਪੂਰਵਕ ਕੀਤੀ ਗਈ ਬੱਲੇਬਾਜ਼ੀ ਕਾਰਨ ਸਾਨੂੰ ਸ਼ਰਮਨਾਕ ਹਾਰ ਝੱਲਣੀ ਪਈ ਮੈਂ ਇਸ ਸਮੇਂ ਇਸ ਹਾਰ ਅਤੇ ਪ੍ਰਦਰਸ਼ਨ ਬਾਰੇ ਕੁਝ ਨਹੀਂ ਬੋਲ ਸਕਦਾ ਹਾਂ ਇਹ ਬਹੁਤ ਖਰਾਬ ਹੈ ਅਤੇ ਕਦੇ ਵੀ ਮੰਨਣ ਯੋਗ ਨਹੀਂ ਹੈ ਉਨ੍ਹਾਂ ਕਿਹਾ ਕਿ ਈਡਨ ਗਾਰਡਨ ਦੀ ਸਾਈਡ ਸਕ੍ਰੀਨ ਛੋਟੀ ਹੈ ਜਦੋਂ ਗੇਂਦਬਾਜ਼ ਰਨਅੱਪ ‘ਤੇ ਸੀ ਉਦੋਂ ਪਿੱਛੇ ਇੱਕ ਵਿਅਕਤੀ ਦੇ ਅਚਾਨਕ ਖੜ੍ਹੇ ਹੋਣ ਨਾਲ ਮੇਰਾ ਧਿਆਨ ਭਟਕਿਆ ਪਰ ਇਹ ਵੱਡੀ ਗੱਲ ਨਹੀਂ ਹੈ, Virat
ਨੌਂ ਖਿਡਾਰੀ ਆਪਣਾ ਕੰਮ ਕਰ ਸਕਦੇ ਸੀ ਇਸ ਪਾਰੀ ‘ਚ ਮੁਲਾਂਕਣ ਕਰਨ ਲਈ ਕੁਝ ਨਹੀਂ ਹੈ ਸਾਨੂੰ ਇਸ ਨੂੰ ਭੁਲਾ ਕੇ ਅੱਗੇ ਵਧਣਾ ਚਾਹੀਦਾ ਹੈ ਵਿਰਾਟ ਨੇ ਕਿਹਾ ਕਿ ਅਸੀਂ ਪਿਛਲੇ ਮੈਚ ‘ਚ 200 ਤੋਂ ਜਿਆਦਾ ਦੌੜਾਂ ਬਣਾਈਆਂ ਸਨ ਅਤੇ ਹੁਣ ਇਸ ਮੈਚ ਤੋਂ ਬਾਅਦ ਟੀਮ ਦੇ ਸਾਰੇ ਖਿਡਾਰੀਆਂ ਨੂੰ ਇਹ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ, ਇਸ ‘ਚ ਸੁਧਾਰ ਦੀ ਜ਼ਰੂਰਤ ਹੈ