ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਸੈਂਕੜਿਆ ਤੋਂ ਖੁੰਝੇ, ਭਾਰਤ ਦਾ ਚੰਗਾ ਸਕੋਰ

IND Vs SL
IND Vs SL

ਸ਼ੁਭਮਨ ਗਿੱਲ ਨੇ 92 ਜਦਕਿ ਵਿਰਾਟ ਨੇ ਬਣਾਇਆਂ 88 ਦੌੜਾਂ | IND Vs SL

ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਤਾ 33ਵਾਂ ਮੁਕਾਬਲਾ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ ਖੇਡਿਆ ਜਾ ਰਿਹਾ ਹੈ। ਜਿੱਥੇ ਸ੍ਰੀਲੰਕਾਂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਹੁਣ ਤੱਕ 3 ਵਿਕਟਾਂ ਦੇ ਨੁਕਸਾਨ ‘ਤੇ ਦੌੜਾਂ ਬਣਾਂ ਲਈਆਂ ਹਨ।

ਇਹ ਵੀ ਪੜ੍ਹੋ : CC World Cup 2023 : ਲੰਕਾ ਫਤਿਹ ਕਰਨ ਉਤਰਨਗੇ ਭਾਰਤ ਦੇ ਵੀਰ

ਭਾਰਤ ਨੇ 36 ਓਵਰਾਂ ਦੀ ਸਮਾਪਤੀ ਤੱਕ 239 ਦੌੜਾਂ ਬਣਾ ਲਈਆਂ ਹਨ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ 2 ਗੇਂਦਾਂ ਹੀ ਖੇਡ ਕੇ ਆਊਟ ਹੋ ਗਏ। ਇਸ ਸਮੇਂ ਸ਼੍ਰੇਅਸ ਅਈਅਰ ਅਤੇ ਲੋਕੇਸ਼ ਰਾਹੁਲ ਕ੍ਰੀਜ ‘ਤੇ ਹਨ। ਵਿਰਾਟ ਕੋਹਲੀ ਆਪਣੇ 49ਵੇਂ ਸੈਂਕੜੇ ਤੋਂ ਖੁੰਝ ਗਏ ਹਨ, ਜੇਕਰ ਉਹ ਅੱਜ ਇਹ ਸੈਂਕੜਾ ਜੜ ਦਿੰਦੇ ਤਾਂ ਮਹਾਨ ਕ੍ਰਿਕੇਟਰ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲੈਂਦੇ। (IND Vs SL)

IND Vs SL
ਵੱਡੀ ਸਾਂਝੇਦਾਰੀ ਦੌਰਾਨ ਦੌੜ ਲਾਉਂਦੇ ਹੋਏ ਸ਼ੁਭਮਨ ਗਿੱਲ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ।

ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 70ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ, ਜਦਕਿ ਗਿੱਲ ਨੇ ਆਪਣਾ 11ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਕਪਤਾਨ ਰੋਹਿਤ ਸ਼ਰਮਾ ਪਾਰੀ ਦੀ ਪਹਿਲੀ ਗੇਂਦ ‘ਤੇ ਚੌਕਾ ਲਗਾ ਕੇ ਆਊਟ ਹੋ ਗਏ। ਉਸ ਨੂੰ ਦਿਲਸ਼ਾਨ ਮਦੁਸ਼ੰਕਾ ਨੇ ਬੋਲਡ ਕੀਤਾ। ਸ੍ਰੀਲੰਕਾ ਵੱਲੋਂ ਮਧੁਸ਼ੰਕਾ ਨੇ ਤਿੰਨ ਵਿਕਟਾਂ ਲਈਆਂ ਹਨ। 4 ਦੌੜਾਂ ‘ਤੇ ਕਪਤਾਨ ਰੋਹਿਤ ਸ਼ਰਮਾ ਦਾ ਵਿਕਟ ਗੁਆਉਣ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਨੇ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਾਵਰਪਲੇ ‘ਚ ਦੂਜੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਪਹਿਲੇ 10 ਓਵਰਾਂ ‘ਚ ਭਾਰਤੀ ਟੀਮ ਨੇ ਇਕ ਵਿਕਟ ‘ਤੇ 60 ਦੌੜਾਂ ਬਣਾਈਆਂ। (IND Vs SL)

ਕਿਉਂਕਿ ਭਾਰਤ ਨੇ ਸ੍ਰੀਲੰਕਾਂ ਨੂੰ ਪਿਛਲੇ ਲਗਾਤਾਰ ਦੋ ਵਿਸ਼ਵ ਕੱਪ ਮੁਕਾਬਲਿਆਂ ’ਚ ਹਰਾਇਆ ਹੈ ਅਤੇ ਇਸ ਜਿੱਤ ਨਾਲ ਭਾਰਤੀ ਟੀਮ ਸ੍ਰੀਲੰਕਾ ਖਿਲਾਫ ਵਿਸ਼ਵ ਕੱਪ ’ਚ ਹੈਟ੍ਰਿਕ ਲਾਉਣਾ ਚਾਹੇਗੀ। ਇਸ ਮੈਚ ’ਚ ਭਾਰਤੀ ਟੀਮ ਹਾਰਦਿਕ ਪਾਂਡਿਆ ਤੋਂ ਬਿਨ੍ਹਾਂ ਖੇਡੇਗੀ, ਪਾਂਡਿਆ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਸੂਰਿਆ ਨੇ ਪਿਛਲੇ ਮੁਕਾਬਲੇ ’ਚ ਇੰਗਲੈਂਡ ਖਿਲਾਫ ਚੰਗੀ ਪਾਰੀ ਖੇਡੀ ਸੀ। (IND Vs SL)

ਅੰਕੜੇ ਟੀਮ ਇੰਡੀਆ ਦੇ ਹੱਕ ’ਚ | IND Vs SL

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਹੁਣ ਤੱਕ ਕੁੱਲ 167 ਇੱਕਰੋਜ਼ਾ ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਭਾਰਤੀ ਟੀਮ ਨੇ 98 ਮੈਚ ਆਪਣੇ ਨਾਂਅ ਕੀਤੇ ਹਨ, ਜਦਕਿ ਸ਼੍ਰੀਲੰਕਾ ਨੇ 57 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਅਤੇ 11 ਮੈਚ ਡਰਾਅ ਰਹੇ। ਭਾਵ ਹੈਡ ਟੂ ਹੈੱਡ ਰਿਕਾਰਡ ’ਚ ਭਾਰਤੀ ਟੀਮ ਇਕਪਾਸੜ ਤੌਰ ’ਤੇ ਹਾਵੀ ਦਿਖੀ ਹੈ। ਅੱਜ, ਜਿਸ ਮੈਦਾਨ ਮੁੰਬਈ ਦੇ ਵਾਨਖੇੜੇ ’ਤੇ ਭਾਰਤ ਅਤੇ ਸ਼੍ਰੀਲੰਕਾ ਦਾ ਮੁਕਾਬਲਾ ਹੋਣ ਜਾ ਰਿਹਾ ਹੈ, ਇੱਥੇ ਭਾਰਤ ਦਾ ਰਿਕਾਰਡ ਆਪਣੇ ਗੁਆਂਢੀ ਨਾਲੋਂ ਚੰਗਾ ਹੈ। ਭਾਰਤ ਅਤੇ ਸ਼੍ਰੀਲੰਕਾ ਇੱਥੇ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ, ਜਿੱਥੇ ਭਾਰਤ ਨੇ ਦੋ ਅਤੇ ਸ਼੍ਰੀਲੰਕਾ ਨੇ ਇੱਕ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਵਿਸ਼ਵ ਕੱਪ ਦੇ ਅੰਕੜੇ ਇਹ ਦਿਖਾ ਰਹੇ ਹਨ ਕਿ ਦੋਵੇਂ ਟੀਮਾਂ ਬਰਾਬਰੀ ’ਤੇ ਹੀ ਹਨ। ਇਹ ਦੋਵੇਂ ਟੀਮਾਂ ਵਿਸ਼ਵ ਕੱਪ ’ਚ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਦੋਵੇਂ ਟੀਮਾਂ 4-4 ਨਾਲ ਜਿੱਤੀਆਂ ਹਨ। (IND Vs SL)

ਦੋਵਾਂ ਟੀਮਾਂ ਦੀ ਬੱਲੇਬਾਜ਼ੀ ’ਚ ਜਮੀਨ-ਅਸਮਾਨ ਦਾ ਫਰਕ | IND Vs SL

ਵਿਸ਼ਵ ਕੱਪ 2023 ’ਚ ਟੀਮ ਇੰਡੀਆ ਅਤੇ ਸ਼੍ਰੀਲੰਕਾ ਦੇ ਬੱਲੇਬਾਜ਼ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਹਨ, ਉਹ ਜਿੱਤ ਜਾਂ ਹਾਰ ਦੀ ਸਹੀ ਭਵਿੱਖਬਾਣੀ ਕਰਨ ਲਈ ਕਾਫੀ ਹੈ। ਭਾਰਤੀ ਟੀਮ ਦੇ ਨੰਬਰ-1 ਤੋਂ ਲੈ ਕੇ ਨੰਬਰ-7 ਦੇ ਬੱਲੇਬਾਜ਼ ਸ਼ਾਨਦਾਰ ਫਾਰਮ ’ਚ ਨਜ਼ਰ ਆ ਰਹੇ ਹਨ। ਇਸ ਵਿਸ਼ਵ ਕੱਪ ’ਚ ਹਰ ਕਿਸੇ ਦੇ ਬੱਲੇ ਤੋਂ ਦੌੜਾਂ ਵੀ ਆ ਰਹੀਆਂ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣਨ ਦੀ ਦੌੜ ’ਚ ਹਨ। (IND Vs SL)

ਸ਼ੁਭਮਨ ਗਿੱਲ ਆਈਸੀਸੀ ਰੈਂਕਿੰਗ ’ਚ ਨੰਬਰ-2 ਬੱਲੇਬਾਜ਼ ਹੈ। ਮੱਧ ਲੜੀ ’ਚ ਸ਼੍ਰੇਅਸ ਅਈਅਰ ਅਤੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਕੁਝ ਮੌਕਿਆਂ ’ਤੇ ਆਪਣੀ ਸਮਝਦਾਰ ਪਾਰੀ ਨਾਲ ਟੀਮ ਇੰਡੀਆ ਦੀ ਪਾਰੀ ਨੂੰ ਬਿਹਤਰ ਤਰੀਕੇ ਨਾਲ ਸੰਭਾਲਦੇ ਨਜ਼ਰ ਆ ਰਹੇ ਹਨ ਅਤੇ ਫਿਰ ਅਖੀਰ ’ਚ ਸੂਰਿਆਕੁਮਾਰ ਯਾਦਵ ਅਤੇ ਰਵਿੰਦਰ ਜਡੇਜਾ ਵੀ ਹਨ। ਸੂਰਿਆ ਨੇ ਪਿਛਲੇ ਮੈਚ ’ਚ ਇੰਗਲੈਂਡ ਖਿਲਾਫ ਸ਼ਾਨਦਾਰ ਪਾਰੀ ਖੇਡੀ ਸੀ। (IND Vs SL)