ਸਾਲ1999 ’ਚ ਇੱਕ ਬੱਚਾ ਮੁੰਬਈ ਦੀ ਬੋਰੀਵਲੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਦੀ ਟੀਮ ’ਚ ਆਫ਼ ਸਪਿੱਨਰ ਦੇ ਤੌਰ ’ਤੇ ਖੇਡ ਰਿਹਾ ਸੀ ਉਦੋਂ ਉੱਥੇ ਵੱਖ-ਵੱਖ ਕੋਚਿੰਗ ਕੈਂਪ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਹੀ ਖਿਡਾਰੀਆਂ ਵਿਚਕਾਰ ਸਕੂਲ ਵਾਲਾ ਟੂਰਨਾਮੈਂਟ ਖੇਡਿਆ ਜਾਂਦਾ ਸੀ ਇਹ ਆਫ਼ ਸਪਿੱਨਰ ਰੋਹਿਤ ਸ਼ਰਮਾ ਸਨ, ਜਿਸ ਨੂੰ ਬਾਅਦ ਵਿਚ ਦੁਨੀਆ ਨੇ ਹਿੱਟਮੈਨ ਦੇ ਨਾਂਅ ਨਾਲ ਜਾਣਿਆ ਉਸ ਸਮੇਂ 800 ਰੁਪਏ ਮਹੀਨੇ ਦੇ ਹਿਸਾਬ ਨਾਲ ਕ੍ਰਿਕਟ ਸਿਖਾਇਆ ਜਾਂਦਾ ਸੀ, ਕਿਉਂਕਿ ਰੋਹਿਤ ਸ਼ਰਮਾ ਦੇ ਮਾਤਾ-ਪਿਤਾ ਬੋਰੀਵਲੀ ਤੋਂ ਕਾਫ਼ੀ ਦੂਰ ਰਹਿੰਦੇ ਸਨ, ਤਾਂ ਉਹ ਆਪਣੇ ਚਾਚਾ ਦੇ ਘਰ ਹੀ ਰਹਿੰਦੇ ਸਨ, ਤਾਂ ਕਿ ਉਹ ਕ੍ਰਿਕਟ ਦੀ ਪ੍ਰੈਕਟਿਸ ਕਰ ਸਕਣ ਇੱਥੇ ਹੀ ਇੱਕ ਦਿਨ ਕੋਚ ਦਿਨੇਸ਼ ਲਾਡ ਨੂੰ ਰੋਹਿਤ ਸ਼ਰਮਾ ਆਫ਼ ਸਪਿੱਨ ਕਰਦੇ ਹੋਏ ਦਿਸੇ, ਜੋ ਆਖਰੀ ਓਵਰ ’ਚ ਵੀ ਆਪਣੀ ਟੀਮ ਲਈ ਦੌੜਾਂ ਬਚਾ ਰਹੇ ਸਨ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ’ਚ ਦੋ ਟਰੇਨਾਂ ਦੀ ਭਿਆਨਕ ਟੱਕਰ, 11 ਦੀ ਦਰਦਨਾਕ ਮੌਤ, ਬਚਾਅ ਕਾਰਜ਼ ਜਾਰੀ
ਉਨ੍ਹਾਂ ਨੇ ਉਸ ਸਮੇਂ ਸੋਚ ਲਿਆ ਕਿ ਇਸ ਬੱਚੇ ਨੂੰ ਅਸੀਂ ਆਪਣੇ ਸਕੂਲ ’ਚ ਲੈਣਾ ਹੈ ਪਰ ਰੋਹਿਤ ਸ਼ਰਮਾ ਦੇ ਚਾਚਾ ਸਕੂਲ ਦੀ ਫੀਸ ਭਰਨ ਦੀ ਹਾਲਤ ’ਚ ਨਹੀਂ ਸਨ ਅਤੇ ਫ਼ਿਰ ਕ੍ਰਿਕਟ ਕੋਚ ਦਿਨੇਸ਼ ਲਾਡ ਨੇ ਸਾਰੀ ਫੀਸ ਮਾਫ ਕਰਕੇ ਉਨ੍ਹਾਂ ਨੂੰ ਆਪਣੀ ਅਕਾਦਮੀ ’ਚ ਸਿਖਲਾਈ ਲੈਣ ਦਾ ਮੌਕਾ ਪ੍ਰਦਾਨ ਕੀਤਾ 30 ਅਪਰੈਲ, 1987 ਨੂੰ ਬੰਸੋਡ, ਨਾਗਪੁਰ ‘ਚ ਜਨਮੇ ਰੋਹਿਤ ਇੱਕ ਸਾਧਾਰਨ ਪਿਛੋਕੜ ਤੋਂ ਸਨ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਕ੍ਰਿਕਟ ਕੋਚਿੰਗ ਅਤੇ ਬੱਲਾ ਖਰੀਦਣ ਤੱਕ ਦੇ ਪੈਸੇ ਨਹੀਂ ਸਨ ਫਿਰ ਵੀ ਖੇਡਣ ਅਤੇ ਬੱਲੇਬਾਜ਼ੀ ਦੇ ਸੁਭਾਵਿਕ ਸੁਭਾਅ ਨੂੰ ਦਬਾਇਆ ਨਹੀਂ ਜਾ ਸਕਿਆ ਰੋਹਿਤ ਸ਼ਰਮਾ ਦਾ ਕ੍ਰਿਕਟ ਦੇ ਸਿਖ਼ਰ ਤੱਕ ਦਾ ਸਫਰ ਉਨ੍ਹਾਂ ਦੇ ਘਰੇਲੂ ਪ੍ਰਦਰਸ਼ਨ ਤੋਂ ਸ਼ੁਰੂ ਹੋਇਆ ਉਨ੍ਹਾਂ ਨੇ 17 ਸਾਲ ਦੀ ਉਮਰ ’ਚ ਮੁੰਬਈ ਰਣਜੀ ਟੀਮ ਲਈ ਸ਼ੁਰੂਆਤ ਕੀਤੀ। (Rohit Sharma)
ਜਿਸ ਨਾਲ ਉਨ੍ਹਾਂ ਨੂੰ ਇੱਕ ਉੱਭਰਦੇ ਸਿਤਾਰੇ ਦੇ ਰੂਪ ’ਚ ਪ੍ਰਸਿੱਧੀ ਮਿਲੀ ਉਨ੍ਹਾਂ ਦੀ ਅੰਤਰਰਾਸ਼ਟਰੀ ਸ਼ੁਰੂਆਤ 2007 ’ਚ ਆਇਰਲੈਂਡ ਖਿਲਾਫ਼ ਇੱਕ ਰੋਜ਼ਾ ਮੈਚ ਨਾਲ ਹੋਈ ਉੱਥੋਂ ਉਨ੍ਹਾਂ ਨੇ ਲਗਾਤਾਰ ਆਪਣੇ ਪ੍ਰਦਰਸ਼ਨ ਅਤੇ ਜ਼ਿਕਰਯੋਗ ਸਟ੍ਰੋਕ ਖੇਡ ਨਾਲ ਆਪਣਾ ਨਾਂਅ ਬਣਾਇਆ ਭਾਰਤੀ ਕ੍ਰਿਕਟ ਦੀ ਦੁਨੀਆ ’ਚ ਰੋਹਿਤ ਸ਼ਰਮਾ ਇੱਕ ਅਜਿਹਾ ਨਾਂਅ ਹੈ, ਜੋ ਸਿਰਫ਼ ਇੱਕ ਕ੍ਰਿਕਟਰ ਨਹੀਂ ਹੈ, ਉਹ ਭਾਰਤੀ ਕ੍ਰਿਕਟ ’ਚ ਉਮੀਦ ਅਤੇ ਸਫ਼ਲਤਾ ਦਾ ਪ੍ਰਤੀਕ ਹਨ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਰੋਹਿਤ ਦੱਸਦੇ ਹਨ, ‘ਜਦੋਂ ਮੈਂ 13 ਸਾਲ ਦਾ ਸੀ ਉਦੋਂ ਅਸੀਂ ਬੋਰੀਵਲੀ ’ਚ ਰਹਿੰਦੇ ਸੀ ਉੱਥੇ ਇੱਕ ਸ਼ਿਵਸੇਵਾ ਗਰਾਊਂਡ ਸੀ ਜਿਸ ਦੇ ਉਦਘਾਟਨ ਲਈ ਵਰਿੰਦਰ ਸਹਿਵਾਗ ਆਉਣ ਵਾਲੇ ਸਨ।
ਅਸੀਂ ਸਕੂਲ ਬੰਕ ਕਰਕੇ ਉਨ੍ਹਾਂ ਨੂੰ ਮਿਲਣ ਗਏ ਲੰਚ ’ਚ ਅਸੀਂ ਅਧਿਆਪਕ ਨੂੰ ਕਿਹਾ ਕਿ ਤਬੀਅਤ ਠੀਕ ਨਹੀਂ ਹੈ ਇਹ ਕਹਿੰਦਿਆਂ ਸਕੂਲ ਤੋਂ ਅਸੀਂ ਚਲੇ ਗਏ ਅਗਲੇ ਹੀ ਦਿਨ ਲੋਕਲ ਅਖ਼ਬਾਰ ’ਚ ਵਰਿੰਦਰ ਸਹਿਵਾਗ ਨਾਲ ਸਾਡੀ ਫੋਟੋ ਛਪੀ ਹੋਈ ਦਿਸੀ ਅਸੀਂ ਫਸ ਗਏ ਪ੍ਰਿੰਸੀਪਲ ਨੇ ਸਾਨੂੰ ਕਿਹਾ ਕਿ ਤੁਸੀਂ ਤਾਂ ਕਹਿ ਰਹੇ ਸੀ ਕਿ ਤਬੀਅਤ ਠੀਕ ਨਹੀਂ ਹੈ ਅਤੇ ਘਰ ਜਾਣਾ ਚਾਹੁੰਦੇ ਹੋ ਉਸ ਸਮੇਂ ਅਸੀਂ ਮੈਮ ਨੂੰ ਕਿਹਾ ਕਿ ਅਸੀਂ ਕ੍ਰਿਕਟ ਦੇ ਬੜੇ ਫੈਨ ਹਾਂ ਜੇਕਰ ਅਸੀਂ ਸਿੱਧਾ ਤੁਹਾਡੇ ਤੋਂ ਪਰਮਿਸ਼ਨ ਮੰਗਦੇ, ਤਾਂ ਤੁਸੀਂ ਜਾਣ ਨਾ ਦਿੰਦੇ ਇਸ ਲਈ ਸਾਨੂੰ ਇਹ ਸਭ ਕਰਨਾ ਪਿਆ’। (Rohit Sharma)