ਕਈ ਕਾਰਾਂ ਵਿਚਾਲੇ ਭਿਆਨਕ ਟੱਕਰ, 32 ਦੀ ਮੌਤ, 63 ਜਖਮੀ

Accident

ਕਾਹਿਰਾ (ਏਜੰਸੀ)। ਮਿਸਰ ਦੇ ਬੇਹੇਰਾ ਗਵਰਨੋਰੇਟ ਦੇ ਕੋਲ ਇੱਕ ਰੇਗਿਸਤਾਨੀ ਸੜਕ ’ਤੇ ਇੱਕ ਬਹੁ-ਵਾਹਨ ਹਾਦਸੇ ਵਿੱਚ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜਖਮੀ ਹੋ ਗਏ। ਦੇਸ਼ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸੁਰੱਖਿਆ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਬੇਹੇਰਾ ਦੇ ਕੋਲ ਕਾਹਿਰਾ-ਸਿਕੰਦਰੀਆ ਰੇਗਿਸਤਾਨ ਸੜਕ ’ਤੇ ਯਾਤਰਾ ਕਰ ਰਹੀ ਇੱਕ ਕਾਰ ਤੋਂ ਤੇਲ ਲੀਕ ਹੋਣ ਕਾਰਨ ਹੋਇਆ ਸੀ। ਮੰਤਰਾਲੇ ਨੇ ਬਾਅਦ ਦੇ ਬਿਆਨਾਂ ਵਿੱਚ ਕਿਹਾ ਕਿ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਕਰਾਉਣ ਤੋਂ ਬਾਅਦ ਕਈ ਕਾਰਾਂ ਨੂੰ ਅੱਗ ਲੱਗ ਗਈ। (Accident)

ਸਰਕਾਰੀ ਅਹਰਾਮ ਅਖਬਾਰ ਨੇ ਘਟਨਾ ਸਥਾਨ ’ਤੇ ਮੌਜ਼ੂਦ ਇੱਕ ਸੁਰੱਖਿਆ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ‘ਚ ਕੁੱਲ 64 ਵਾਹਨ ਸ਼ਾਮਲ ਸਨ, ਜਿਨ੍ਹਾਂ ‘ਚੋਂ 29 ਸੜ ਗਏ। ਮੰਤਰਾਲੇ ਨੇ ਕਿਹਾ ਕਿ ਉਸ ਨੇ ਜਖਮੀਆਂ ਨੂੰ ਬਚਾਉਣ ਲਈ 20 ਐਂਬੂਲੈਂਸਾਂ ਭੇਜੀਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਹੋਰ 60 ਜਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਤਬਦੀਲ ਕੀਤਾ ਗਿਆ ਹੈ, ਜਦੋਂ ਕਿ ਅਹਿਰਾਮ ਨੇ ਡਾਕਟਰਾਂ ਦਾ ਹਵਾਲਾ ਦਿੰਦੇ ਹੋਏ ਪੁਸ਼ਟੀ ਕੀਤੀ ਕਿ ਦੁਖਦਾਈ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸਨ। (Accident)

ਹਿਸਾਰ ਪੁੱਜਿਆ 400 ਟਾਇਰਾਂ ਵਾਲਾ ਟਰੱਕ, ਆਖਰ ਕਿੱਥੇ ਜਾ ਰਿਹੈ ਇਹ ਵਿਸ਼ਾਲ ਵਾਹਨ

ਅਹਰਾਮ ਨੇ ਕਿਹਾ ਕਿ ਇਸ ਦੁਖਾਂਤ ਦੀ ਅਪਰਾਧਿਕ ਜਾਂਚ ਦੇ ਆਦੇਸ ਦਿੱਤੇ ਗਏ ਹਨ। ਮਿਸਰ ਵਿੱਚ ਸੜਕ ਹਾਦਸਿਆਂ ਵਿੱਚ ਹਰ ਸਾਲ ਤੇਜ ਰਫਤਾਰ, ਸੜਕਾਂ ਦੀ ਮਾੜੀ ਸਾਂਭ-ਸੰਭਾਲ ਅਤੇ ਟ੍ਰੈਫਿਕ ਕਾਨੂੰਨਾਂ ਦੀ ਢਿੱਲ-ਮੱਠ ਦੇ ਨਤੀਜੇ ਵਜੋਂ ਹਜ਼ਾਰਾਂ ਜਾਨਾਂ ਜਾਂਦੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ, ਮਿਸਰ ਨੇ ਟ੍ਰੈਫਿਕ ਹਾਦਸਿਆਂ ਨੂੰ ਘਟਾਉਣ ਲਈ ਆਪਣੇ ਸੜਕੀ ਨੈਟਵਰਕ ਨੂੰ ਅਪਗ੍ਰੇਡ ਕੀਤਾ ਹੈ। (Accident)