ਇਸ ਮੈਚ ਵਿੱਚ 771 ਦੌੜਾਂ ਬਣੀਆਂ ਜੋ ਇੱਕ ਰਿਕਾਰਡ ਹੈ (AUS Vs NZ)
- ਰਚਿਨ ਰਵਿੰਦਰਾ ਨੇ ਲਾਇਆ ਸੈਂਕੜਾ
ਧਰਮਸ਼ਾਲਾ।ਵਿਸ਼ਵ ਕੱਪ 2023 ਵਿੱਚ ’ਚ ਅੱਜ ਆਖਰ ਤੱਕ ਸਾਹ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਮੈਚ ’ਚ ਆਸਟਰੇਲੀਆ ਨੇ ਪੰਜ ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਅਸਟਰੇਲੀਆ ਨੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਆਸਟ੍ਰੇਲੀਆਈ ਟੀਮ ਸੈਮੀਫਾਈਨਲ ਦੇ ਨੇੜੇ ਪਹੁੰਚ ਗਈ ਹੈ। ਟੀਮ ਦੇ 6 ਮੈਚਾਂ ਤੋਂ ਬਾਅਦ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ। ਇਸ ਮੈਚ ਵਿੱਚ 771 ਦੌੜਾਂ ਬਣਾਈਆਂ ਗਈਆਂ, ਜੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇੱਕ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। (AUS Vs NZ)
ਇਹ ਵੀ ਪੜ੍ਹੋ : ਕਾਂਗਰਸ ਨੇ ਤੇਲੰਗਾਨਾ ਦੀ ਦੂਜੀ ਸੂਚੀ ਕੀਤੀ ਜਾਰੀ, ਮੁਹੰਮਦ ਅਜ਼ਹਰੂਦੀਨ ਹੋਣਗੇ ਜੁਬਲੀ ਹਿਲਸ ਤੋਂ ਉਮੀਦਵਾਰ
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆਈ ਟੀਮ 49.2 ਓਵਰਾਂ ‘ਚ 388 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 50 ਓਵਰਾਂ ‘ਚ 9 ਵਿਕਟਾਂ ‘ਤੇ 383 ਦੌੜਾਂ ਹੀ ਬਣਾ ਸਕੀ। 389 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕੀਤੀ। ਡੇਵੋਨ ਕੋਨਵੇਅ ਅਤੇ ਵਿਲ ਯੰਗ ਦੀ ਜੋੜੀ ਨੇ ਜੋਸ਼ ਹੇਜ਼ਲਵੁੱਡ ਦੇ ਪਹਿਲੇ ਓਵਰ ਵਿੱਚ 21 ਦੌੜਾਂ ਬਣਾਈਆਂ, ਹਾਲਾਂਕਿ ਪਾਵਰਪਲੇਅ ਦੇ ਅੰਤ ਤੱਕ ਹੇਜ਼ਲਵੁੱਡ ਨੇ ਦੋਵਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਕੀਵੀ ਟੀਮ ਨੇ 10 ਓਵਰਾਂ ‘ਚ ਦੋ ਵਿਕਟਾਂ ‘ਤੇ 73 ਦੌੜਾਂ ਬਣਾਈਆਂ। ਨਿਊਜੀਲੈਂਜ ਦੇ ਬੱਲਬਾਜ਼ ਰਚਿਨ ਰਵਿੰਦਰਾ ਨੇ 89 ਗੇਂਦਾਂ ‘ਤੇ 116 ਦੌੜਾਂ ਦੀ ਪਾਰੀ ਖੇਡੀ। ਉਸ ਨੇ 77 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸ ਦੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਹੈ। AUS Vs NZ
ਆਸਟਰੇਲੀਆ ਵੱਲੋਂ ਟ੍ਰੈਵਿਸ ਹੈੱਡ (109 ਦੌੜਾਂ) ਨੇ ਆਪਣੇ ਵਿਸ਼ਵ ਕੱਪ ਡੈਬਿਊ ਮੈਚ ‘ਚ ਸੈਂਕੜਾ ਲਗਾਇਆ। ਡੇਵਿਡ ਵਾਰਨਰ ਨੇ 65 ਗੇਂਦਾਂ ‘ਤੇ 81 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਐਡਮ ਜ਼ੈਂਪਾ ਨੇ 3 ਵਿਕਟਾਂ ਲਈਆਂ।