(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਸਪਿਨਰ ਬਿਸ਼ਨ ਸਿੰਘ ਬੇਦੀ (Bishan Singh Bedi )ਦਾ ਦੇਹਾਂਤ ਹੋ ਗਿਆ ਹੈ। ਉਨਾਂ ਦੇ ਦੇਹਾਂਤ ਨਾਲ ਕ੍ਰਿਕਟ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਖੱਬੇ ਹੱਥ ਦਾ ਸ਼ਾਨਦਾਰ ਗੇਂਦਬਾਜ਼ ਸੀ। ਉਸਨੇ 1966 ਤੋਂ 1979 ਤੱਕ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ ਅਤੇ ਮਸ਼ਹੂਰ ਭਾਰਤੀ ਸਪਿਨ ਕੁਆਟਰ ਦਾ ਹਿੱਸਾ ਵੀ ਸੀ। ਉਸਨੇ 22 ਟੈਸਟ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਵੀ ਕੀਤੀ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ’ਤੇ ਚਲਾਈਆਂ ਗੋਲੀਆਂ, ਹਾਲਾਤ ਗੰਭੀਰ
ਬਿਸ਼ਨ ਸਿੰਘ ਬੇਦੀ ਨੇ ਭਾਰਤ ਲਈ ਆਪਣਾ ਪਹਿਲਾ ਮੈਚ 13 ਜੁਲਾਈ 1974 ਨੂੰ ਲੀਡਜ਼ ਵਿੱਚ ਇੰਗਲੈਂਡ ਦੇ ਖਿਲਾਫ ਖੇਡਿਆ, ਜਦੋਂ ਕਿ ਉਨ੍ਹਾਂ ਦਾ ਆਖਰੀ ਵਨਡੇ ਮੈਚ 18 ਜੂਨ 1979 ਨੂੰ ਮਾਨਚੈਸਟਰ ਵਿੱਚ ਸ਼੍ਰੀਲੰਕਾ ਦੇ ਖਿਲਾਫ ਸੀ। ਉਨ੍ਹਾਂ ਨੇ ਭਾਰਤ ਲਈ ਸਿਰਫ 10 ਵਨਡੇ ਮੈਚ ਖੇਡੇ । ਟੈਸਟ ਕ੍ਰਿਕਟ ਵਿੱਚ ਬੇਦੀ ਨੇ 67 ਮੈਚਾਂ ਵਿੱਚ 656 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦਾ ਸਰਵੋਤਮ ਸਕੋਰ ਨਾਬਾਦ 50 ਦੌੜਾਂ ਸੀ।